- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਿੱਧ ਪੰਜਾਬੀ ਗਾਇਕ ਤੇ ਪਾਲੀਵੁੱਡ - ਬਾਲੀਵੁੱਡ ਫਿਲਮਾਂ ਦੇ ਚਰਚਿਤ ਅਦਾਕਾਰ ਜੱਸੀ ਗਿੱਲ ਵਾਸੀ ਪਿੰਡ ਜੰਡਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਸਤਿਕਾਰਤ ਮਾਤਾ ਰਵਿੰਦਰ ਕੌਰ (65 ਸਾਲ) ਪਤਨੀ ਗੁਰਮਿੰਦਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਉਪਰੰਤ ਅਚਨਚੇਤ ਦੇਹਾਂਤ ਹੋ ਗਿਆ।

ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ: ਪ੍ਰਸਿੱਧ ਪੰਜਾਬੀ ਗਾਇਕ ਤੇ ਪਾਲੀਵੁੱਡ - ਬਾਲੀਵੁੱਡ ਫਿਲਮਾਂ ਦੇ ਚਰਚਿਤ ਅਦਾਕਾਰ ਜੱਸੀ ਗਿੱਲ ਵਾਸੀ ਪਿੰਡ ਜੰਡਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਸਤਿਕਾਰਤ ਮਾਤਾ ਰਵਿੰਦਰ ਕੌਰ (65 ਸਾਲ) ਪਤਨੀ ਗੁਰਮਿੰਦਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਉਪਰੰਤ ਅਚਨਚੇਤ ਦੇਹਾਂਤ ਹੋ ਗਿਆ। ਮਾਤਾ ਰਵਿੰਦਰ ਕੌਰ ਆਪਣੇ ਪਿੱਛੇ 3 ਲੜਕੀਆਂ ਤੇ 1 ਲੜਕਾ ਜਸਦੀਪ ਸਿੰਘ ਉਰਫ ਜੱਸੀ ਗਿੱਲ ਨੂੰ ਛੱਡ ਗਏ ਹਨ।
ਜਾਣਕਾਰੀ ਦਿੰਦਿਆਂ ਜੱਸੀ ਗਿੱਲ ਦੇ ਚਾਚਾ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਨੇ ਦੱਸਿਆ ਕਿ ਰਵਿੰਦਰ ਕੌਰ ਦਾ ਅੰਤਿਮ ਸੰਸਕਾਰ ਅੱਜ 28 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10.30 ਵਜੇ ਉਨਾਂ ਦੇ ਪਿੰਡ ਜੰਡਾਲੀ (ਨੇੜੇ ਜਰਗੜੀ) ਵਿਖੇ ਕੀਤਾ ਜਾਵੇਗਾ। ਜੱਸੀ ਗਿੱਲ ਦੇ ਮਾਤਾ ਦੇ ਦੇਹਾਂਤ ’ਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਤੋਂ ਇਲਾਵਾ ਵੱਖ ਵੱਖ ਨਾਮੀ ਗਾਇਕਾ, ਗੀਤਕਾਰਾਂ, ਸੰਗੀਤਕਾਰਾਂ, ਅਦਾਕਾਰਾਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ।
ਪੰਜਾਬੀ ਸੰਗੀਤਕ ਨਗਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਜੱਸੀ ਗਿੱਲ ਦੇ ਮਾਤਾ ਦੇ ਦੇਹਾਂਤ ’ਤੇ ਚਰਚਿਤ ਪੰਜਾਬੀ ਗਾਇਕ ਹਰਜੀਤ ਹਰਮਨ, ਸੁਖਵਿੰਦਰ ਸੁਖੀ, ਇੰਦਰਜੀਤ ਨਿੱਕੂ, ਕਰਮਾ ਟੋਪਰ, ਸੋਨੀ ਰੌਣੀ, ਹਰਜਿੰਦ ਰੰਧਾਵਾ, ਸੇਲੀਨਾ ਸ਼ੈੱਲੀ, ਲਾਡੀ ਗਿੱਲ ਜੱਬੋਮਾਜਰਾ, ਹੁਸ਼ਿਆਰ ਮਾਹੀ-ਰਮਨ ਸੱਗੂ, ਬਿੱਟੂ ਖੰਨੇ ਵਾਲਾ, ਹਰਜੀਤ ਰਾਣੋਂ, ਹੈਰੀ ਸੇਖੋਂ, ਬਲਵੀਰ ਰਾਏ-ਸ਼ਬਨਮ ਰਾਏ, ਗੁਰਪ੍ਰੀਤ ਬਿੱਲਾ ਘੁਡਾਣੀ, ਕੁਲਵੰਤ ਬਿੱਲਾ, ਬੱਬੀ ਖਾਨ,ਅਨਵਰ ਪਾਲੀ,ਪਰਮਿੰਦਰ ਪਾਰਸ, ਨਰਿੰਦਰ ਖੇੜੀਮਾਨੀਆ, ਗੁਰਜੰਟ ਜੰਟੀ, ਅਰਸ਼ ਔਜਲਾ, ਮੋਹਿਤ ਮਾਂਹਪੁਰ,ਸੁੱਖਾ ਅਲੋਹਰਾਂ, ਸਨਮਦੀਪ, ਮਿਰਜ਼ਾ ਸੰਧੂ, ਚਮਕੌਰ ਖੱਟੜਾ, ਰਮਨ ਪੰਨੂ, ਹਰਮਨ ਬੈਨੀਪਾਲ, ਫਿਲਮ ਅਦਾਕਾਰ ਰਾਜਵਿੰਦਰ ਸਮਰਾਲਾ, ਭਾਨਾ ਭਗੌੜਾ, ਪਾਲੀ ਮਾਂਗਟ, ਸੁਰਿੰਦਰ ਛਿੰਦਾ ਮੰਡੇਰ, ਡਾ. ਸ਼ਿੰਗਾਰਾ ਮੁੱਲਾਂਪੁਰ, ਨਰਪਿੰਦਰ ਰੌਣੀ, ਪ੍ਰੀਤ ਟਿਵਾਣਾ, ਲਾਲੀ ਜਰਗ, ਜੀਤੂ ਢੱਡਰੀਆਂ, ਬਬਲਾ ਲਸੋਈ, ਗੈਰੀ ਬੈਨੀਪਾਲ, ਕਰਨਵੀਰ ਬਿਲਿੰਗ, ਸੰਗੀਤਕਾਰ ਜੀ ਗੁਰੀ ਜਰਗ,ਸੰਗੀਤਕਾਰ ਗੈਫੀ, ਸੁਰਾਜਨ ਖਾਨ, ਬੀਟ ਕਿੰਗ, ਗੀਤਕਾਰ ਜੱਸੀ ਸੋਹੀਆਂ ਵਾਲਾ,ਬਿੱਟੂ ਮਾਂਹਪੁਰ,ਬਿੱਲਾ ਲਾਸੋਈ, ਰਣਜੀਤ ਭੁਰਥਲਾ, ਗੁਰੀ ਚੌਂਦੇ ਵਾਲਾ, ਬਿੱਕਰ ਧੀਰੋਮਾਜਰਾ, ਰੇਨੂੰ ਘੁਡਾਣੀ, ਸੁਖਰਾਜ ਰੰਧਾਵਾ ਤੇ ਦਿ ਬਿਲਿੰਗ ਪ੍ਰੋਡਕਸ਼ਨਜ਼ ਕੰਪਨੀ ਆਦਿ ਨੇ ਸਮੂਹ ਗਿੱਲ ਪਰਿਵਾਰ ਜੰਡਾਲੀ ਨਾਲ ਹਮਦਰਦੀ ਜ਼ਾਹਿਰ ਕੀਤੀ।