ਏਐੱਸ ਕਾਲਜ ਖੰਨਾ ’ਚ ਸੈਸ਼ਨ 2026-27 ਲਈ ਰੋਟਰੈਕਟ ਕਲੱਬ ਦਾ ਗਠਨ ਏਐਸ ਕਾਲਜ ਖੰਨਾ ਵਿਖੇ ਸੈਸ਼ਨ 2026-27 ਲਈ ਰੋਟਰੈਕਟ ਕਲੱਬ ਦਾ ਗਠਨ
Publish Date: Tue, 03 Nov 2026 10:07 PM (IST)
Updated Date: Tue, 03 Nov 2026 10:11 PM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਏਐੱਸ ਕਾਲਜ ਖੰਨਾ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ 2026-27 ਸੈਸ਼ਨ ਲਈ ਇੱਕ ਰੋਟਰੈਕਟ ਕਲੱਬ ਦਾ ਗਠਨ ਕੀਤਾ ਗਿਆ। ਬੀਕਾਮ ਭਾਗ ਤੀਜਾ ਦੇ ਵਿਦਿਆਰਥੀ ਪ੍ਰਿੰਸ ਗੋਇਲ ਨੂੰ ਰੋਟਰੈਕਟ ਕਲੱਬ ਦਾ ਪ੍ਰਧਾਨ ਐਲਾਨਿਆ ਗਿਆ, ਜਦੋਂਕਿ ਬੀਕਾਮ ਭਾਗ ਤੀਜਾ ਦੇ ਵਿਦਿਆਰਥੀ ਕ੍ਰਿਸ਼ਨਾ ਪ੍ਰਸਾਦ ਨੂੰ ਕਲੱਬ ਦਾ ਸਕੱਤਰ ਨਿਯੁਕਤ ਕੀਤਾ ਗਿਆ। ਕਾਲਜ ਸਕੱਤਰ ਅਜੈ ਸੂਦ ਇਸ ਸਮਾਗਮ ’ਚ ਵਿਸ਼ੇਸ਼ ਮਹਿਮਾਨ ਸਨ। ਸਨਮਾਨਿਤ ਰੋਟੇਰੀਅਨਾਂ ’ਚ ਰੋਟਰੀ ਪ੍ਰਧਾਨ ਐਡਵੋਕੇਟ ਗੌਰਵ ਅਗਰਵਾਲ, ਰੋਟਰੀ ਉਪ ਪ੍ਰਧਾਨ ਸੀਏ ਕਪਿਲ ਦੇਵ ਚਿਕਰਸਲ, ਰੋਟਰੀ ਸਕੱਤਰ ਹਰੀਸ਼ ਕੁਮਾਰ ਭਾਰਦਵਾਜ, ਸੰਯੁਕਤ ਸਕੱਤਰ ਡਾ. ਰੰਜਨ ਸੂਦ, ਖਜ਼ਾਨਚੀ ਸੀਏ ਗੌਰਵ ਅਰੋੜਾ, ਰੋਟੇਰੀਅਨ ਅਨੁਰਾਗ ਗੁਪਤਾ ਪੀਪੀ, ਰੋਟੇਰੀਅਨ ਐੱਮਆਰ ਅਰੋੜਾ ਪੀਪੀ, ਖਜ਼ਾਨਚੀ ਰੋਟੇਰੀਅਨ ਦਵਿੰਦਰ ਗੋਇਲ, ਰੋਟੇਰੀਅਨ ਅਨਿਲ ਗੋਇਲ ਪੀਪੀ, ਰੋਟੇਰੀਅਨ ਮੋਹਿਤ ਗੋਇਲ ਪੋਂਪੀ ਤੇ ਵਿਪਿਨ ਵਰਮਾ ਸ਼ਾਮਲ ਸਨ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰੋਟਰੈਕਟ ਕਲੱਬ ਦਾ ਉਦੇਸ਼ ਵਿਦਿਆਰਥੀਆਂ ’ਚ ਲੀਡਰਸ਼ਿਪ, ਪੇਸ਼ੇਵਰ ਵਿਕਾਸ ਤੇ ਭਾਈਚਾਰਕ ਸੇਵਾ ਨੂੰ ਉਤਸ਼ਾਹਿਤ ਕਰਨਾ ਹੈ ਤੇ ਕਾਲਜ ਦਾ ਰੋਟਰੈਕਟ ਕਲੱਬ ਯੁਵਾ ਸਸ਼ਕਤੀਕਰਨ ਤੇ ਸਮਾਜਿਕ ਭਾਗੀਦਾਰੀ ਦਾ ਇੱਕ ਸੰਪੂਰਨ ਪ੍ਰਤੀਕ ਹੈ। ਪ੍ਰੋਗਰਾਮ ਦਾ ਸੰਚਾਲਨ ਰੋਟਰੈਕਟ ਕਲੱਬ ਦੇ ਕੋਆਰਡੀਨੇਟਰ ਡਾ. ਦਿਨੇਸ਼ ਕੁਮਾਰ ਨੇ ਕੀਤਾ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਰਾਜੇਸ਼ ਡਾਲੀ, ਵਾਈਸ ਚੇਅਰਮੈਨ ਨਵੀਨ ਥੰਮਨ, ਜਨਰਲ ਸਕੱਤਰ ਸੰਜੀਵ ਧਮੀਜਾ ਤੇ ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ ਨੇ ਰੋਟਰੈਕਟ ਕਲੱਬ ਦੇ ਸਾਰੇ ਅਹੁਦੇਦਾਰਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।