ਰਾਈਸ ਮਿੱਲਰਾਂ ਵੱਲੋਂ ਓਟੀਐੱਸ ਸਕੀਮ ਦਾ ਲਿਆ ਜਾ ਰਿਹਾ ਲਾਭ
ਰਾਈਸ ਮਿੱਲਰਾਂ ਵੱਲੋਂ ਪੰਜਾਬ ਸਰਕਾਰ ਦੀ ਇੱਕ-ਮੁਸ਼ਤ ਨਿਪਟਾਰਾ ਸਕੀਮ ਦਾ ਲਿਆ ਜਾ ਰਿਹਾ ਲਾਭ
Publish Date: Thu, 26 Mar 2026 10:21 PM (IST)
Updated Date: Fri, 27 Mar 2026 04:11 AM (IST)

- ਪਨਗਰੇਨ ਨੇ 15 ਸਾਲ ਪੁਰਣੇ ਕੇਸ ਦਾ ਕਰਵਾਇਆ ਨਿਪਟਾਰਾ ਫੋਟੋ- 23 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਰਾਈਸ ਮਿੱਲਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ-ਮੁਸ਼ਤ ਨਿਪਟਾਰਾ ਸਕੀਮ 2025 ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਲੁਧਿਆਣਾ ਪੱਛਮੀ ਵਿੱਚ ਏਜੰਸੀ ਪਨਗਰੇਨ ਦੇ ਰਾਈਸ ਮਿੱਲਰ ਰਾਜੇਸ਼ ਕਾਂਸਲ ਦੀ ਮਿੱਲ ਸ੍ਰੀ ਗਣਪਤੀ ਰਾਈਸ ਐਂਡ ਜਨਰਲ ਮਿੱਲ, ਰਾਏਕੋਟ ਦਾ ਸਾਲ 2010-11 ਦਾ ਅਕਾਊਂਟ ਸੈਟਲ ਕਰਵਾ ਕੇ ‘ਨੋ ਡਿਊ ਸਰਟੀਫਿਕੇਟ’ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਰਾਜ ’ਚ ਡਿਫਾਲਟਰ ਰਾਈਸ ਮਿੱਲਰਾਂ ਪਾਸੋ ਬਕਾਇਆਂ ਰਕਮ ਦੀ ਰਿਕਵਰੀ ਕਰਨ ਲਈ ਵਨ ਟਾਇਮ ਸੈਟਲਮੈਂਟ ਸਕੀਮ (ਓਟੀਐੱਸ) 2025 ਚਲਾਈ ਗਈ ਹੈ, ਜਿਸ ਤਹਿਤ ਸਰਤਾਜ ਸਿੰਘ ਚੀਮਾ ਜਿਲ੍ਹਾ ਪ੍ਰਬੰਧਕ ਪਨਗੇਰਨ-ਕਮ-ਜਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ, ਲੁਧਿਆਣਾ ਪਾਸੋਂ ਸ੍ਰੀ ਗਣਪਤੀ ਰਾਈਸ ਐਂਡ ਜਨਰਲ ਮਿੱਲ, ਰਾਏਕੋਟ ਨੇ ਸੈਟਲਮੈਂਟ ਤੋਂ ਬਾਅਦ ‘ਕੋਈ ਬਕਾਇਆ ਨਹੀਂ ਸਰਟੀਫਿਕੇਟ’ ਪ੍ਰਾਪਤ ਕੀਤਾ। ਜਿਲ੍ਹਾ ਕੰਟਰੋਲਰ ਲੁਧਿਆਣਾ ਪੱਛਮੀ ਚੀਮਾ ਨੇ ਦੱਸਿਆ ਕਿ ਇਸ ਰਾਈਸ ਮਿੱਲਰ ਨਾਲ ਵਿਭਾਗ/ਸਰਕਾਰ ਦਾ ਪਿਛਲੇ 15 ਸਾਲਾਂ ਤੋ ਕੋਰਟ ਕੇਸ ਚੱਲ ਰਿਹਾ ਸੀ, ਹੁਣ ਇਸ ਮਿੱਲਰ ਵੱਲੋਂ ਪਨਗਰੇਨ ਏਜੰਸੀ ਦੀ ਓਟੀਐੱਸ-2025 ਤਹਿਤ ਬਣਦੀ ਰਿਕਵਰੀ ਰਕਮ ਸਰਕਾਰੀ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ ਮਿੱਲਰਾਂ ਲਈ ਬਹੁਤ ਅਸਾਨ, ਪਾਰਦਰਸ਼ੀ ਅਤੇ ਲਾਹੇਵੰਦ ਹੈ ਜਿਸ ਵਿੱਚ ਮਿਲਰ ਪਾਸੋਂ ਅਪਲਾਈ ਕਰਨ ਤੋਂ ਲੈਕੇ ਨਾ ਬਕਾਇਆ ਸਰਟੀਫਿਕੇਟ ਜਾਰੀ ਹੋਣ ਤੱਕ ਦੀ ਸਾਰੀ ਪ੍ਰਕਿਰਿਆ ਆਨਲਾਇਨ ਹੈ। ਇਸ ਸਕੀਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਣਾ ਲੈਣ ਲਈ ਵਿਭਾਗੀ ਪੋਰਟਲ Anaajkharid.in ਜਾਂ ਸਬੰਧਤ ਏਜੰਸੀਆਂ ਦੇ ਜਿਲ੍ਹਾ ਦਫਤਰਾਂ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਕੀਮ ਦਾ ਲਾਭ ਲੈਣ ਵਾਲੇ ਰਾਈਸ ਮਿੱਲਰ ਰਾਜੇਸ਼ ਕਾਂਸਲ ਨੇ ਕਿਹਾ ਕਿ ਇਹ ਸਕੀਮ ਉਨ੍ਹਾਂ ਲਈ ਬਹੁਤ ਲਾਭਕਾਰੀ ਰਹੀ ਹੈ ਕਿਉਂਕਿ ਕੋਰਟ ਕੇਸ ਕਾਰਨ ਨਾ ਤਾਂ ਉਹ ਆਪਣੀ ਮਿੱਲ ਚਲਾ ਪਾ ਰਹੇ ਸਨ ਅਤੇ ਕੋਰਟ ਕੇਸਾਂ ਵਿੱਚ ਉਹਨਾ ਦਾ ਕਾਫੀ ਪੈਸਾ ਅਤੇ ਸਮਾਂ ਵੀ ਬਰਬਾਦ ਹੋਇਆ ਹੈ। ਉਨ੍ਹਾਂ ਇਸ ਵਿਸ਼ੇਸ਼ ਸਕੀਮ ਲਈ ਪੰਜਾਬ ਸਰਕਾਰ ਦਾ ਤਹਿ ਦਿੱਲੋ ਧੰਨਵਾਦ ਕੀਤਾ।