ਪਾਵਨ ਸ੍ਰੀ ਰਾਮਲੀਲਾ ਦੀਆਂ ਤਿਆਰੀਆਂ ਸਬੰਧੀ ਲਾਈਆਂ ਜਿੰਮੇਵਾਰੀਆਂ ਪਾਵਨ ਸ੍ਰੀ ਰਾਮਲੀਲਾ ਦੀਆਂ ਤਿਆਰੀਆਂ ਸਬੰਧੀ ਲਗਾਈਆਂ ਜਿੰਮੇਵਾਰੀਆਂ
Publish Date: Tue, 29 Sep 2026 07:22 PM (IST)
Updated Date: Wed, 30 Sep 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ : ਪ੍ਰਭੂ ਸ੍ਰੀ ਰਾਮਲੀਲਾ ਕਮੇਟੀ (ਰਜਿ.) ਖੰਨਾ ਵੱਲੋਂ ਆਉਣ ਵਾਲੀ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪਾਵਨ ਸ੍ਰੀ ਰਾਮਲੀਲਾ ਦੀਆਂ ਤਿਆਰੀਆਂ ਸਬੰਧੀ ਸ਼੍ਰੀ ਰਾਮ ਮੰਦਰ, ਚਾਂਦਲਾ ਮਾਰਕੀਟ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਬਿਪਨ ਚੰਦਰ ਗੇਂਦ ਅਤੇ ਪ੍ਰਧਾਨ ਸੁਬੋਧ ਮਿੱਤਲ ਨੇ ਕੀਤੀ। ਇਸ ਦੌਰਾਨ ਸ੍ਰੀ ਰਾਮਲੀਲਾ ਦੇ ਸ਼ਾਨਦਾਰ ਆਯੋਜਨ ਸਬੰਧੀ ਵੱਖ-ਵੱਖ ਤਿਆਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਰਾਮਲੀਲਾ ਗਰਾਊਂਡ ਦੀਆਂ ਤਿਆਰੀਆਂ, ਸੜਕਾਂ ’ਤੇ ਲਾਈਟਿੰਗ, ਵਰਿੰਦਾਵਨ ਤੋਂ ਆਉਣ ਵਾਲੇ ਕਲਾਕਾਰਾਂ ਦੇ ਠਹਿਰਨ ਅਤੇ ਭੋਜਨ ਸਮੇਤ ਹੋਰ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕਮੇਟੀ ਦੇ ਵੱਖ-ਵੱਖ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਕਮੇਟੀ ਦੇ ਮੀਤ ਪ੍ਰਧਾਨ ਅਜੈ ਮਿੱਤਲ ਅਤੇ ਰਾਜੇਸ਼ ਕੁਮਾਰ ਨੇ ਦੱਸਿਆ ਕਿ 4 ਅਕਤੂਬਰ ਦਿਨ ਐਤਵਾਰ ਨੂੰ ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਸਾਰੇ ਮੈਂਬਰ ਭਾਦਸੋਂ ਬੀੜ ਵਿਖੇ ਜਾ ਕੇ ਸ੍ਰੀ ਹਨੂੰਮਾਨ ਜੀ ਦੀ ਬੰਦਰ ਸੈਨਾ ਦੀ ਆਰਤੀ ਅਤੇ ਅਰਦਾਸ ਕਰਨਗੇ। ਪ੍ਰਭੂ ਸ੍ਰੀ ਰਾਮ ਤੇ ਹਨੂਮਾਨ ਜੀ ਅੱਗੇ ਅਰਦਾਸ ਕੀਤੀ ਜਾਵੇਗੀ ਕਿ ਖੰਨਾ ਵਿਖੇ ਕਰਵਾਈ ਜਾਣ ਵਾਲੀ ਪਾਵਨ ਸ਼੍ਰੀ ਰਾਮਲੀਲਾ ’ਤੇ ਹਨੂਮਾਨ ਜੀ ਆਪਣੀ ਕਿਰਪਾ ਅਤੇ ਆਸ਼ੀਰਵਾਦ ਬਣਾਈ ਰੱਖਣ ਅਤੇ ਸਮੁੱਚਾ ਆਯੋਜਨ ਨਿਰਵਿਘਨ ਅਤੇ ਸਫਲਤਾਪੂਰਵਕ ਸੰਪੰਨ ਹੋਵੇ। ਇਸ ਮੌਕੇ ਜਨਰਲ ਸਕੱਤਰ ਕਮਲ ਕਪੂਰ, ਅਜੈ ਮਿੱਤਲ, ਰਾਜੇਸ਼ ਕੁਮਾਰ, ਡਾ. ਰਾਹੁਲ ਸ਼ੁਕਲਾ, ਸ਼ੰਕਰ ਗੋਇਲ, ਖਜ਼ਾਨਚੀ ਮਨੀਸ਼ ਹਾਂਡਾ, ਡਾ. ਹਿਮਾਂਸ਼ੂ ਪਾਹਵਾ, ਰੋਹਿਤ ਕੁਮਾਰ, ਕਰਨ ਵਰਮਾ, ਸੰਜੇ ਗਰਗ ਹਾਜ਼ਰ ਸਨ।