
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਹੱਲਾ ਗੋਬਿੰਦ ਨਗਰ ਦੀ ਹੈਵਨ ਸਿਟੀ ਰੋਡ ਦੀ ਬੁਰੀ ਤਰ੍ਹਾ ਖਸਤਾ ਹਾਲਤ ਕਰਕੇ ਲੋਕ ਪ੍ਰੇਸ਼ਾਨ

ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਮੁਹੱਲਾ ਗੋਬਿੰਦ ਨਗਰ ਦੀ ਹੈਵਨ ਸਿਟੀ ਰੋਡ ਦੀ ਬੁਰੀ ਤਰ੍ਹਾ ਖਸਤਾ ਹੋਈ ਹਾਲਤ ਨੂੰ ਲੈ ਕੇ ਮੁੜ ਇਕੱਠੇ ਹੋਏ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਤੋਂ ਸੜਕ ਬਣਾਉਣ ਦੀ ਮੰਗ ਕੀਤੀ ਹੈ। ਆਪਣੀ ਮੰਗ ਨੂੰ ਲੈ ਕੇ ਇਕੱਠੇ ਹੋਏ ਰਿਸ਼ੀ ਸਿੰਘ, ਡੀਐਨ ਯਾਦਵ, ਕੁਲਦੀਪ ਸਿੰਘ ਕੀਪੀ, ਸਤਨਾਮ ਸਿੰਘ ਰੰਧਾਵਾ, ਡਾ. ਧਰਮਪਾਲ ਸਿੰਘ, ਅਮਨ ਚੰਡੋਕ, ਸਰਵਨ, ਅਰਵਿੰਦ, ਸੁਨੀਤਾ, ਸੁਨੇਹਾ, ਜਯੋਤੀ, ਜੀਰਾ ਦੇਵੀ, ਅਨੂੰ ਮਿਸ਼ਰਾ, ਰਜਨੀ, ਨਿਸ਼ਾ, ਸੁਮਨ, ਕਿਰਨ, ਆਰਤੀ, ਮਮਤਾ, ਸਾਧਨਾ ਅਤੇ ਹੋਰ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਲਗਭਗ 5-6 ਸਾਲਾਂ ਤੋਂ ਹੈਵਨ ਸਿਟੀ ਰੋਡ ਦੀ ਹਾਲਤ ਬਦਤਰ ਬਣੀ ਹੋਈ ਹੈ। ਇਸ ਰੋਡ ਦੇ ਨੇੜੇ ਤਿੰਨ-ਚਾਰ ਸਕੂਲ ਵੀ ਮੌਜੂਦ ਹਨ। ਜਿਥੇ ਹਰ ਰੋਜ਼ ਸੈਂਕੜੇ ਬੱਚੇ ਸਕੂਲ ਜਾਂਦੇ ਹਨ ਅਤੇ ਦੋ ਲਿੰਕ ਸੜਕਾਂ ਨੂੰ ਵੀ ਇਹ ਸੜਕ ਆਪਸ ’ਚ ਜੋੜਦੀ ਹੈ। ਪਰ ਸੜਕ ਉਪਰ ਪਏ ਹੋਏ ਡੂੰਘੇ ਟੋਇਆਂ ’ਚ ਮੀਂਹ ਦਾ ਪਾਣੀ ਖੜ੍ਹਾ ਹੀ ਰਹਿੰਦਾ ਹੈ, ਜਿਸ ਕਾਰਨ ਕੋਈ ਨਾ ਕੋਈ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਗੱਲਬਾਤ ਕਰਦਿਆਂ ਰਿਸ਼ੀ ਸਿੰਘ, ਕੁਲਦੀਪ ਸਿੰਘ ਕੀਪੀ, ਡੀ.ਐਨ. ਯਾਦਵ ਹੋਰ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅਨੇਕਾਂ ਵਾਰ ਇਸ ਸੜਕ ਦੀ ਹਾਲਤ ਸੁਧਾਰਨ ਲਈ ਲਿਖਤੀ ਮੰਗ ਪੱਤਰ ਵੀ ਦਿੱਤੇ ਹਨ ਅਤੇ ਸਥਾਨਕ ਆਗੂਆਂ ਦੇ ਵੀ ਧਿਆਨ ’ਚ ਲਿਆਂਦਾ ਹੈ। ਪਰ ਕੋਈ ਵੀ ਇਸ ਸੜਕ ਦੀ ਹਾਲਤ ਵੱਲ ਧਿਆਨ ਨਹੀਂ ਦੇ ਰਿਹਾ, ਜਿਸਦਾ ਖਮਿਆਜ਼ਾ ਸਥਾਨਕ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।