ਵਿਧਾਇਕਾ ਦੇ ਘਰ ਵਿਰੋਧ ਪੱਤਰ ਲੈ ਕੇ ਪਹੁੰਚੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਧਾਇਕਾ ਦੇ ਘਰ ਲਾਹਨਤੀ ਪੱਤਰ ਲੈ ਕੇ ਪਹੁੰਚੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’
Publish Date: Mon, 19 Oct 2026 08:20 PM (IST)
Updated Date: Tue, 20 Oct 2026 04:04 AM (IST)
-ਪੰਜਾਬ ’ਚ ਨਸ਼ਿਆਂ ਨੂੰ ਲੈ ਕੇ ਮੱਚੀ ਹਾਹਾਕਾਰ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਘਰ ਵਿਰੋਧ ਪੱਤਰ ਲੈ ਕੇ ਪੁੱਜੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਸੀਨੀਅਰ ਆਗੂ ਰਾਜੀਵ ਲਵਲੀ ਦੀ ਅਗਵਾਈ ਹੇਠ ਵੱਡੇ ਇਕੱਠ ਨੇ ਰੋਸ ਮਾਰਚ ਰਾਹੀਂ ਪੰਜਾਬ ਵਿਚ ਨਸ਼ਿਆਂ ਅਤੇ ਕਤਲੋਗਾਰਤ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਜੱਥੇ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਜ਼ੋਰਦਾਰ ਰੋਸ ਮਾਰਚ ਕੱਢ ਕੇ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਗੁਜ਼ਾਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਸੱਤਾਧਾਰੀ ਧਿਰ ਅਤੇ ਸਥਾਨਕ ਨੁਮਾਇੰਦੇ ਪੂਰੀ ਤਰ੍ਹਾਂ ਅੱਖਾਂ ਮੀਟ ਕੇ ਬੈਠੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੱਕ ਅਤੇ ਸੱਚ ਦੀ ਇਸ ਲੜਾਈ ਨੂੰ ਕਿਸੇ ਵੀ ਕੀਮਤ ’ਤੇ ਦਬਣ ਨਹੀਂ ਦਿੱਤਾ ਜਾਵੇਗਾ ਅਤੇ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਰੋਸ ਮਾਰਚ ਵਿੱਚ ਬਾਬਾ ਸੁਖਦੇਵ ਸਿੰਘ ਲੋਪੋ ਜਥੇਦਾਰ ਦਸ਼ਮੇਸ਼ ਤਰਨਾ ਦਲ ਜਗਰਾਓਂ, ਬਲਾਕ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਚੰਦੀ, ਸਰਪੰਚ ਜਗਤਾਰ ਸਿੰਘ ਮਲਕ, ਪ੍ਰਵੇਜ਼ ਖਾਨ ਲੁਧਿਆਣਾ, ਵੇਦਾਂਤ ਲਵਲੀ, ਜਸਵੰਤ ਸਿੰਘ ਰਾਮਗੜ੍ਹ, ਅਮਨਦੀਪ ਸਿੰਘ ਰਾਏ, ਰਿੰਪਲ ਡਾਂਗੀਆਂ, ਬਲਬੀਰ ਸਿੰਘ ਬਾਠ, ਜਥੇਦਾਰ ਇੰਦਰਜੀਤ ਸਿੰਘ ਕਾਉਂਕੇ, ਜਸਵੀਰ ਸਿੰਘ ਜੱਸਾ, ਕੁਲਵੰਤ ਸਿੰਘ ਪੰਚ, ਸੁਖਵਿੰਦਰ ਸਿੰਘ ਸੁੱਖਾ, ਗੁਰਦੀਪ ਸਿੰਘ ਦੀਪਾ, ਬਿੱਲੂ ਰਾਏ, ਵੀਰ ਸਿੰਘ, ਕਾਕਾ ਢਿੱਲੋਂ, ਜਗਦੀਪ ਸਿੰਘ ਢਿੱਲੋਂ, ਪਰਿਵਾਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਰਾਏ, ਅਵਤਾਰ ਸਿੰਘ ਚੌਧਰੀ, ਗੁਰਮੀਤ ਸਿੰਘ ਰਿੰਪੀ, ਲਵਪ੍ਰੀਤ ਘਈ, ਜਸ਼ਨ ਬਾਵਾ ਅਤੇ ਗੱਗਾ ਜਗਰਾਓਂ ਆਦਿ ਹਾਜ਼ਰ ਸਨ।