ਪਿੰਡ ਭੁਮੱਦੀ ਦੇ ਢਾਡੀ ਦਰਬਾਰ ’ਚ ਭਲਕੇ ਪੁੱਜਣਗੇ ਨਾਮਵਰ ਜਥੇ ਤੇ ਭਾਈ ਪਿੰਦਰਪਾਲ ਸਿੰਘ
ਪਿੰਡ ਭੁਮੱਦੀ ਦੇ ਢਾਡੀ ਦਰਬਾਰ ’ਚ ਭਲਕੇ ਪੁੱਜਣਗੇ ਨਾਮਵਰ ਜੱਥੇ ਤੇ ਭਾਈ ਪਿੰਦਰਪਾਲ ਸਿੰਘ
Publish Date: Mon, 16 Feb 2026 06:40 PM (IST)
Updated Date: Tue, 17 Feb 2026 04:07 AM (IST)

ਕੈਨੇਡਾ ਦੇ ਤਿੰਨ ਮੈਂਬਰ ਪਾਰਲੀਮੈਂਟ ਤੇ ਵਿਦੇਸ਼ਾਂ ’ਚ ਢਾਡੀ ਕਲਾ ਨੂੰ ਸੰਭਾਲਣ ਵਾਲਿਆਂ ਦਾ ਹੋਵੇਗਾ ਸਨਮਾਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਇੱਥੋਂ ਨਜ਼ਦੀਕੀ ਪਿੰਡ ਭੁਮੱਦੀ ਦੇ ਇਤਿਹਾਸਿਕ ਗੁਰਦੁਆਰਾ ਡੇਹਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਲਾਨਾ ਢਾਡੀ ਦਰਬਾਰ ’ਚ ਭਲਕੇ 18 ਫਰਵਰੀ ਨੂੰ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਕਥਾ ਵਿਚਾਰ ਤੇ ਗੁਰਬਾਣੀ ਸਿਧਾਂਤ ਅਨੁਸਾਰ ਵਿਆਖਿਆ ਕਰਨ ਲਈ ਪੁੱਜਣਗੇ। ਇਸ ਸਮਾਗਮ ’ਚ ਛੇ ਨਾਮਵਾਰ ਢਾਡੀ ਜੱਥੇ ਦਿੱਤੇ ਹੋਏ ਸਮੇਂ ਮੁਤਾਬਿਕ ਢਾਡੀ ਵਾਰਾਂ ਤੇ ਇਤਿਹਾਸ ਦੀ ਸਾਂਝ ਪਾਉਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ ਭਮੱਦੀ ਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਸੰਗਤਾਂ ਵੱਲੋਂ ਕੈਨੇਡਾ ਦੇ ਕੁਲਦੀਪ ਸਿੰਘ ਬੈਂਸ ਤੇ ਅਮਰਪ੍ਰੀਤ ਸਿੰਘ ਬੈਂਸ ਪਰਿਵਾਰ ਦੇ ਸਹਿਯੋਗ ਸਦਕਾ ਹਰ ਸਾਲ ਢਾਡੀ ਦਰਬਾਰ ਕਰਾਇਆ ਜਾਂਦਾ ਹੈ। 18 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਢਾਡੀ ਦਰਬਾਰ ’ਚ ਅੰਤਰਰਾਸ਼ਟਰੀ ਢਾਡੀ ਭਾਈ ਮਨਵਿੰਦਰ ਮਿੰਟੂ ਸੁਨਾਮ,ਅੰਤਰਰਾਸ਼ਟਰੀ ਢਾਡੀ ਬੀਬੀ ਕਿਰਨਜੀਤ ਕੌਰ ਖਾਲਸਾ ਦਾ ਜਥਾ, ਅੰਤਰਰਾਸ਼ਟਰੀ ਢਾਡੀ ਬਲਵੀਰ ਸਿੰਘ ਭੁੱਲਾਰਾਈ ਦਾ, ਅੰਤਰਰਾਸ਼ਟਰੀ ਢਾਡੀ ਲਖਬੀਰ ਸਿੰਘ ਕੋਮਲ ਦਾ ਜਥਾ , ਅੰਤਰਰਾਸ਼ਟਰੀ ਗੋਲਡ ਮੈਡਲਿਸ਼ਟ ਢਾਡੀ ਗਿਆਨੀ ਗੁਰਿੰਦਰ ਸਿੰਘ ਬੈਂਸ ਦਾ ਜਥਾ, ਅੰਤਰਰਾਸ਼ਟਰੀ ਗੋਲਡ ਮੈਡਲਿਸ਼ਟ ਢਾਡੀ ਗਿਆਨੀ ਅਮਨਦੀਪ ਸਿੰਘ ਫਰਵਾਲਾ ਦਾ ਜਥਾ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜੇਗਾ। ਉਨ੍ਹਾਂ ਦੱਸਿਆ ਕਿ ਸ਼ਾਮ ਤਿੰਨ 50 ਤੇ ਸਮਾਪਤੀ ਮੌਕੇ ਅੰਤਰਰਾਸ਼ਟਰੀ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿਘ ਗੁਰਬਾਣੀ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਗੁਰਮਤ ਸਿਧਾਂਤ ਅਤੇ ਸਿੱਖ ਫਲਸਫੇ ਤੇ ਚਾਨਣਾ ਪਾਉਣਗੇ। ਇਸ ਸਮਾਗਮ ਵਿਚ ਖੰਨਾ ਇਲਾਕੇ ਦੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸਭਾਵਾਂ ਅਤੇ ਧਾਰਮਿਕ ਸ਼ਖਸ਼ੀਅਤਾਂ ਸ਼ਮੂਲੀਅਤ ਕਰਨਗੀਆਂ। ਸਮਾਗਮ ਦੀ ਤਿਆਰੀ ਵੱਡੇ ਪੱਧਰ ’ਤੇ ਆਰੰਭੀ ਗਈ ਹੈ। ਬਾਕਸ ਵਿਦੇਸ਼ਾਂ ’ਚ ਢਾਡੀ ਕਲਾ ਨੂੰ ਸੰਭਾਲਣ ਵਾਲਿਆਂ ਦਾ ਹੋਵੇਗਾ ਸਨਮਾਨ ਪਿੰਡ ਭਮੱਦੀ ਦੇ ਢਾਡੀ ਦਰਬਾਰ ’ਚ ਉਨਾਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਜਿਨਾਂ ਵਿਦੇਸ਼ਾਂ ਵਿੱਚ ਢਾਡੀ ਕਲਾ ਨੂੰ ਸੰਭਾਲਣ ਲਈ ਸਮੇਂ ਸਮੇਂ ਤੇ ਵੱਡਾ ਯੋਗਦਾਨ ਪਾਇਆ। ਗਿਆਨੀ ਭਮੱਦੀ ਅਨੁਸਾਰ ਇਨਾਂ ਸ਼ਖਸ਼ੀਅਤਾਂ ’ਚ ਇੰਗਲੈਂਡ ਨਿਵਾਸੀ ਗਿਆਨੀ ਮਲਕੀਤ ਸਿੰਘ ਮਸਤ , ਗਿਆਨੀ ਗੁਰਦੇਵ ਸਿੰਘ ਗਰਚਾ, ਗਿਆਨੀ ਗੁਰਦੇਵ ਸਿੰਘ ਲੱਲੀ ਤੇ ਸਤਪਾਲ ਸਿੰਘ ਗਰਚਾ ਅਸਟਰੀਆ ਆਦਿ ਸ਼ਖਸ਼ੀਅਤਾਂ ਸ਼ਾਮਿਲ ਹਨ। ਉਪਰੋਕਤ ਸ਼ਖਸ਼ੀਅਤਾਂ ਵਿਦੇਸ਼ਾਂ ਵਿੱਚ ਢਾਡੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਵੱਡਾ ਯੋਗਦਾਨ ਪਾ ਰਹੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਦਲਵਿੰਦਰ ਸਿੰਘ ਗਿੱਲ, ਜਸਰਾਜ ਸਿੰਘ ਹੱਲਣ ਤੇ ਅਮਨਪ੍ਰੀਤ ਸਿੰਘ ਗਿੱਲ ਦੇ ਵੀ ਢਾਡੀ ਦਰਬਾਰ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।