ਠਾਠ ਡਾਂਗੋਂ ’ਚ ਧਾਰਮਿਕ ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤ ਠਾਠ ਡਾਂਗੋਂ ’ਚ ਧਾਰਮਿਕ ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤ
Publish Date: Tue, 29 Sep 2026 07:32 PM (IST)
Updated Date: Wed, 30 Sep 2026 04:07 AM (IST)
ਬਾਬਾ ਰਜਨੀਸ ਸਿੰਘ ਨੱਥੂਮਾਜਰੇ, ਰਵਿੰਦਰ ਸਿੰਘ ਢੋਲਣ ਵਾਲਿਆ ਨੇ ਸਜਾਏ ਦੀਵਾਨ ਬਲਪ੍ਰੀਤ ਸਿੰਘ ਡਾਂਗੋਂ, ਹਰਜੋਤ ਸਿੰਘ ਬੁਰਜ ਨੇ ਕੀਰਤਨ ਨਾਲ ਹਾਜ਼ਰੀ ਲਾਈ ਰਾਜਿੰਦਰ ਸਿੰਘ ਡਾਂਗੋਂ, ਪੰਜਾਬੀ ਜਾਗਰਣ, ਪੱਖੋਵਾਲ : ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਅਤੇ ਸ੍ਰੀ ਹਜੂਰ ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ 22 ਸਤੰਬਰ ਤੋਂ 30 ਤੱਕ ਸ੍ਰੀ ਨਾਨਕਸਰ ਦਰਬਾਰ ਠਾਠ ਡਾਂਗੋਂ ਵਿਖੇ ਕਰਵਾਏ ਜਾ ਰਹੇ ਹਨ। ਇਸ ਦੌਰਾਨ ਮੰਗਲਵਾਰ ਪੰਜਵੇਂ ਦਿਨ ਬਾਬਾ ਅਮਰਜੀਤ ਸਿੰਘ ਗਾਲਿਬ, ਬਾਬਾ ਰਜਨੀਸ ਸਿੰਘ ਨੱਥੂਮਾਜਰੇ ਵਾਲੇ, ਬਾਬਾ ਅਮਰਜੀਤ ਸਿੰਘ ਗੋਪਾਲਸਰ ਗਗੜਾ, ਬਾਬਾ ਰਵਿੰਦਰ ਸਿੰਘ ਢੋਲਣ ਦੇ ਜੱਥੇ ਨੇ ਹਾਜ਼ਰੀ ਲਾਈ। ਇਸ ਸਮੇਂ ਕੀਰਤਨ ਕਰਦੇ ਹੋਏ ਬਾਬਾ ਅਮਰਜੀਤ ਸਿੰਘ ਗਾਲਿਬ ਵਾਲਿਆ ਨੇ ਆਖਿਆ ਕਿ ਜੋ ਪ੍ਰਾਣੀ ਇੱਕ ਚਿਤ ਹੋ ਕੇ ਸੇਵਾ ਕਰਦਾ ਹੈ ਅਤੇ ਸੇਵਕ ਬਣ ਕੇ ਆਪਣੇ ਸਾਹਿਬ ਨੂੰ ਭਾਅ ਜਾਂਦਾ ਹੈ, ਉੁਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਬਾਬਾ ਰਜਨੀਸ ਸਿੰਘ ਨੱਥੂਮਾਜਰੇ ਵਾਲਿਆ ਨੇ ਆਖਿਆ ਕਿ ਅੱਜ ਸਮਾਗਮ ਦਾ ਪੰਜਵਾਂ ਦਿਨ ਹੈ, ਪਾਵਨ ਬਾਣੀ ਦੇ ਪ੍ਰਚਾਰ ਹੋ ਰਹੇ ਹਨ ਬੇਅੰਤ ਮਹਾਂਪੁਰਸ ਹਾਜ਼ਰੀਆਂ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤੇ ਗੁਰੂ ਦੀਆਂ ਬਖਸ਼ਿਸ਼ਾਂ ਹੋਣ ਬੰਦਗੀ ਵਾਲੇ ਅਸਥਾਨ ਤੇ ਉਹ ਹੀ ਸੇਵਾ ਕਰ ਸਕਦਾ ਹੈ। ਇਸ ਸਮੇਂ ਸ੍ਰੀ ਨਾਨਕਸਰ ਦਰਬਾਰ ਠਾਠ ਡਾਂਗੋਂ ਦੇ ਮੁੱਖ ਸੇਵਾਦਾਰ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆ ਨੇ ਦੀਵਾਨ ਸਜਾਉਂਦੇ ਹੋਏ ਆਖਿਆ ਕਿ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸੰਤ ਬਾਬਾ ਮੀਹਾਂ ਸਿੰਘ ਸਿਆੜ ਵਾਲਿਆਂ ਨੇ ਸਾਰਾ ਜੀਵਨ ਗੁਰੂ ਦੇ ਹੁਕਮਾਂ ਅਨੁਸਾਰ ਬੰਦਗੀ ਵਿਚ ਬਤੀਤ ਕੀਤਾ ਜਿੰਨਾਂ ਦੇ ਅੱਜ ਅਸੀ ਬਰਸੀ ਸਮਾਗਮ ਮਨਾਂ ਰਹੇ ਹਨ। ਸਾਨੂੰ ਅਜਿਹੇ ਮਹਾਂਪੁਰਸਾਂ ਦੀਆਂ ਯਾਦਾਂ ਮਨਾਉਣੀਆਂ ਚਾਹੀਦੀਆਂ ਹਨ।ਇਸ ਸਮੇ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਨੇ ਬਾਬਾ ਅਮਰਜੀਤ ਸਿੰਘ ਗਾਲਿਬ ,ਬਾਬਾ ਰਜਨੀਸ਼ ਸਿੰਘ ਨੱਥੂਮਾਜਰੇ ਵਾਲੇ ,ਬਾਬਾ ਰਵਿੰਦਰ ਸਿੰਘ ਢੋਲਣ ਦਾ ਸਨਮਾਨ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਲੀਲ, ਸੁਖਪਾਲ ਸਿੰਘ ਪੱਖੋਵਾਲ, ਗੁਰਪ੍ਰੀਤ ਸਿੰਘ ਝੱਮਟ, ਬੂਟਾ ਸਿੰਘ ਬੁਜਰਗ, ਨਵਦੀਪ ਸਿੰਘ ਜਲੰਧਰ, ਕੁਲਦੀਪ ਸਿੰਘ ਨੂਰਵਾਲਾ ਪੰਚ, ਚੇਅਰਮੈਨ ਭੁਪਿੰਦਰ ਸਿੰਘ, ਦਰਸਨ ਸਿੰਘ ਰਾਗੀ ਕੈਨੇਡਾ, ਬਲਪ੍ਰੀਤ ਸਿੰਘ, ਕੈਪਟਨ ਅਵਤਾਰ ਸਿੰਘ, ਈਸਰਪ੍ਰੀਤ ਸਿੰਘ, ਜਸਨਦੀਪ ਸਿੰਘ, ਬੌਬੀ ਡਾਂਗੋਂ ਆਦਿ ਹਾਜ਼ਰ ਸਨ।