ਭਾਈ ਲਾਲੋ ਜੀ ਦੇ 574ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਤੇ ਅੱਖਾਂ ਦਾ ਜਾਂਚ ਕੈਂਪ ਭਾਈ ਲਾਲੋ ਜੀ ਦੇ 574ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਤੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ
Publish Date: Wed, 23 Sep 2026 06:32 PM (IST)
Updated Date: Thu, 24 Sep 2026 04:00 AM (IST)
- ਭਾਈ ਲਾਲੋ ਜੀ ਦੇ ਸੰਦੇਸ਼ ਨੂੰ ਜੀਵਨ ’ਚ ਅਪਣਾਉਣ ਦੀ ਲੋੜ : ਪਵਨ ਦੀਵਾਨ ਫ਼ੋਟੋ ਨੰਬਰ-18 ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਭਾਈ ਲਾਲੋ ਜੀ ਦੇ 574ਵੇਂ ਜਨਮ ਦਿਹਾੜੇ ਮੌਕੇ ਭਾਈ ਲਾਲੋ ਜੀ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਐਚ ਬਲਾਕ, ਬੀਆਰਐਸ ਨਗਰ, ਲੁਧਿਆਣਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਭਾਈ ਲਾਲੋ ਜੀ ਸਮਾਜ ਸੇਵਾ ਸੋਸਾਇਟੀ ਵੱਲੋਂ ਲੋਕ ਸੇਵਾ ਨੂੰ ਸਮਰਪਿਤ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਵੀ ਲਗਾਇਆ ਗਿਆ। ਕੈਂਪ ਦੌਰਾਨ ਦੀਪਕ ਹਾਰਟ ਸੈਂਟਰ ਐਂਡ ਇੰਸਟੀਚਿਊਟ, ਲੁਧਿਆਣਾ ਦੇ ਡਾ. ਨਵਨੀਤ ਕੁਮਾਰ ਸਣੇ ਵੱਖ ਵੱਖ ਬੀਮਾਰੀਆਂ ਦੇ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸਦੇ ਨਾਲ ਹੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਵੀ ਮੁਫ਼ਤ ਜਾਂਚ ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਪਹੁੰਚ ਕੇ ਆਪਣਾ ਸਿਹਤ ਚੈੱਕਅਪ ਕਰਵਾਇਆ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਅਤੇ ਸਾਬਕਾ ਚੇਅਰਮੈਨ ਕੇ ਕੇ ਬਾਵਾ ਨੇ ਭਾਈ ਲਾਲੋ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ ਹੱਕ-ਸੱਚ ਦੀ ਕਮਾਈ ਅਤੇ ਕਿਰਤ ਕਰਨ ਦੇ ਸੰਦੇਸ਼ ਨੂੰ ਯਾਦ ਕੀਤਾ। ਦੀਵਾਨ ਤੇ ਬਾਵਾ ਨੇ ਕਿਹਾ ਕਿ ਭਾਈ ਲਾਲੋ ਜੀ ਨੇ ਮਨੁੱਖਤਾ ਨੂੰ ਇਮਾਨਦਾਰੀ, ਮਿਹਨਤ ਤੇ ਸੱਚ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਲਾਲੋ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਸਾਨੂੰ ਇਮਾਨਦਾਰੀ ਨਾਲ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸਿਹਤ ਜਾਂਚ ਵਰਗੇ ਲੋਕ ਭਲਾਈ ਦੇ ਉਪਰਾਲੇ ਕਰਨਾ ਭਾਈ ਲਾਲੋ ਜੀ ਦੀਆਂ ਸੇਵਾ, ਸੱਚ ਅਤੇ ਮਨੁੱਖਤਾ ਪ੍ਰਤੀ ਸਮਰਪਿਤ ਸਿੱਖਿਆਵਾਂ ਨੂੰ ਅੱਗੇ ਵਧਾਉਣ ਦਾ ਸਾਰਥਕ ਉਪਰਾਲਾ ਹੈ। ਇਸ ਮੌਕੇ ਵੱਡੀ ਗਿਣਤੀ ਚ ਪਹੁੰਚੀਆਂ ਸੰਗਤਾਂ ਤੋਂ ਇਲਾਵਾ, ਕੁਲਬੀਰ ਨੀਟਾ, ਰੋਹਿਤ ਪਾਹਵਾ, ਮਨਜੀਤ ਕੌਰ ਸਰੋਏ, ਡਾ ਪਰਮਜੀਤ ਸਿੰਘ ਸਰੋਏ, ਗਗਨਦੀਪ ਕੌਰ, ਮਮਤਾ ਰਾਣੀ, ਜੈਸਮੀਨ ਜੱਸੀ, ਸੁਖਵਿੰਦਰ ਕੌਰ, ਸਰਬਜੋਤ ਕੌਰ ਬਰਾੜ, ਕਾਂਤਾ ਦੇਵੀ, ਬਲਵਿੰਦਰ ਕੌਰ, ਨਿੱਕੀ ਰਿਆਤ, ਇੰਦਰਜੀਤ ਕੌਰ ਓਬਰਾਏ, ਵਰਿੰਦਰ ਭੱਲਾ, ਮਨਜਿੰਦਰ ਸਿੰਘ ਕਲੇਰ, ਰਵਿੰਦਰ ਸਿੰਘ ਕਲੇਰ, ਮਨਪ੍ਰੀਤ ਕੌਰ ਕਲੇਰ, ਤਰਨ ਕਲੇਰ ਵੀ ਮੋਜੂਦ ਰਹੇ।