ਕੰਮਾਂ ਤੋਂ ਖੁਸ਼ ਹੋ ਕੇ ਲੋਕ ਆਪ' ਨੂੰ ਦੂਜੀ ਵਾਰ ਫਿਰ ਸੰਭਾਲਣੇ ਰਾਜ ਭਾਗ : ਕੰਗ ਲੋਕ ਆਪ' ਨੂੰ ਦੂਜੀ ਵਾਰ ਫਿਰ ਰਾਜ ਭਾਗ ਸੰਭਾਲਣਗੇ - ਕੰਗ
Publish Date: Sun, 01 Nov 2026 07:41 PM (IST)
Updated Date: Mon, 02 Nov 2026 04:02 AM (IST)
ਹਲਕਾ ਦਾਖਾ ਵਿੱਚ ਪਿੰਡਾਂ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ : ਪ੍ਰਧਾਨ ਬਿੱਟੂ, ਘਮਨੇਵਾਲ ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਿਛਲੀਆਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਹੀ ਵਾਹਿਦੇਆ ਨੂੰ ਸਫਲਤਾ ਪੂਰਵਕ ਨਾਲ ਪੂਰਾ ਕਰ ਦਿੱਤਾ ਗਿਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲਨੈਨ ਸਿੰਘ ਕੰਗ ਨੇ ਪਿੰਡ ਘਮਨੇਵਾਲ ਵਿਖੇ ਬਲਾਕ ਪ੍ਰਧਾਨ ਬਲਵੀਰ ਸਿੰਘ ਬਿੱਟੂ ਤੇ ਆਮ ਆਦਮੀ ਪਾਰਟੀ ਦੇ ਸਰਗਰਮ ਯੂਥ ਆਗੂ ਤੇ ਸਰਪੰਚ ਤੇਜਪਾਲ ਸਿੰਘ ਘਮਨੇਵਾਲ ਦੀ ਅਗਵਾਈ ਹੇਠ ਲੋਕ ਮਿਲਣੀ ਦੌਰਾਨ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹਰੇਕ ਵਰਗ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਕਿਹਾ ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਖੁਸ਼ ਹਨ। ਉਹ ਫਿਰ ਤੋਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਫਿਰ ਤੋਂ ਆਪ ਦੀ ਸਰਕਾਰ ਬਣਾਕੇ ਪੰਜਾਬ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥਾ ਵਿੱਚ ਫਿਰ ਤੋਂ ਦੁਆਰਾ ਦੇਣ ਦਾ ਫੈਸਲਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਹਲਕਾ ਦਾਖਾ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਜੰਗੀ ਪੱਧਰ ਤੇ ਚੱਲ ਰਹੇ ਹਨ ਤੇ ਸੜਕਾਂ ਵੀ ਨਵੀਆਂ ਬਣਾਈਆਂ ਜਾ ਚੁੱਕੀਆਂ ਹਨ। ਪੰਜਾਬ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮ ਕਾਜ਼ ਲਈ ਵਧੀਆ ਪਾਰਦਰਸ਼ੀ ਨਾਲ ਲੋਕਾਂ ਦੇ ਕੰਮਾਂ ਨੂੰ ਕੀਤਾ ਜਾ ਰਿਹਾ ਹੈ। ਪਰ ਹੁਣ ਪੰਜਾਬ ਦੇ ਲੋਕ ਵੱਖ ਵੱਖ ਪਾਰਟੀਆਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ। ਉਹ ਫਿਰ ਤੋਂ ਆਪ ਦੀ ਸਰਕਾਰ ਬਣਾਕੇ ਇਸ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥਾਂ ਵਿੱਚ ਦੇਣਗੇ।ਇਸ ਮੌਕੇ ਤੇ ਪਾਰਟੀ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਬਿੱਟੂ ਵਲੀਪੁਰ ਕਲਾਂ ਤੇ ਸਰਪੰਚ ਤੇਜਪਾਲ ਸਿੰਘ ਘਮਨੇਵਾਲ ਨੇ ਕਿਹਾ ਆਮ ਪਾਰਟੀ ਆਦਮੀ ਦੀ ਸਰਕਾਰ ਵੱਲੋ ਲੋਕਾ ਨਾਲ ਕੀਤੇ ਗਏ ਸਾਰੇ ਹੀ ਵਾਅਦਿਆ ਨੂੰ ਸਫਲਤਾ ਨਾਲ ਆਪਣੇ ਪਿਛਲੇ ਸਾਢੇ ਚਾਰ ਸਾਲ ਚ ਪੁਰੇ ਕੀਤੇ ਗਏ। ਜਿਨ੍ਹਾਂ ’ਚ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ, 10 ਲੱਖ ਦੀ ਸਿਹਤ ਬੀਮਾ ਯੋਜਨਾ, ਕਿਸਾਨਾਂ ਨੂੰ ਖੇਤੀ ਲਈ ਦਿਨ ਚ ਬਿਜਲੀ, ਵਧੀਆ ਸੜਕਾ, ਨੌਜਵਾਨਾ ਲਈ ਵਧੀਆ ਗਰਾਉਂਡ, ਰੁਜ਼ਗਾਰ, ਨਹਿਰੀ ਪਾਣੀ ਦੀ ਵਰਤੋਂ ਚ ਵਾਧਾ ਕਰਨਾ ਤੇ ਸਾਫ਼ ਪੀਣ ਲਈ ਪਾਣੀ ਤੇ ਸੀਵਰੇਜ ਦੀ ਸਫਾਈ ਯੋਜਨਾ, ਬਜ਼ੁਰਗਾ ਲਈ ਤੀਰਥ ਯਾਤਰਾ ਯੋਜਨਾ, ਮਾਵਾ ਧੀਆ ਸਤਿਕਾਰ ਯੋਜਨਾ, ਟੋਲ ਪਲਾਜ਼ੇ ਬੰਦ ਕਰਨਾ ਆਦਿ ਸਰਕਾਰ ਨੇ ਸਾਰੀਆ ਗਰੰਟੀਆ ਪੂਰੀਆ ਕੀਤੀਆ ਹਨ। ਹੁਣ ਪੰਜਾਬ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਰਾਜ ਕਰ ਚੁੱਕੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਬਹਿਕਾਵੇ ਚ ਨਹੀ ਆਉਣਗੇ। ਉਨ੍ਹਾਂ ਕੇਦਰ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆ ਕਿਹਾ ਪੰਜਾਬ ਦੇ ਕਰੋੜਾਂ ਰੁਪਏ ਦੇ ਫੰਡ ਪੰਜਾਬ ਨੂੰ ਨਾ ਦੇਣਾ ਅੰਤ ਨਿੰਦਣਯੋਗ ਵਤੀਰਾ ਹੈ। ਹੁਣ ਪੰਜਾਬ ਦੇ ਲੋਕ ਆਉਣ ਵਾਲੀਆ ਵਿਧਾਨ ਸਭਾ ਦੀਆ ਚੋਣਾਂ ਚ ਭਾਜਪਾ ਨੂੰ ਮੂੰਹ ਨਹੀ ਲਾਉਣਗੇ, ਕਿਉਂਕਿ ਭਾਜਪਾ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈਮਾ ਵਾਲਾ ਸਲੂਕ ਕੀਤਾ ਹੈ।