- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਕਸ਼ੀਲ ਸੁਸਾਇਟੀ ਵੱਲੋਂ ਆਪਣੇ ਮੈਂਬਰਾਂ ਲਈ ਮੁਹਿੰਮ ਵਿੱਢਣ ਦਾ ਫ਼ੈਸਲਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ’ਚ ਆਪਣੇ ਮੈਂਬਰਾਂ ਨੂੰ ਸੁਸਾਇਟੀ ਦੇ ਐਲਾਨਨਾਮੇ ਦੀ ਵਿਆਖਿਆ ਕਰਨ ਅਤੇ ਜ਼ਿੰਮੇਵਾਰੀਆਂ ਬਾਰੇ ਮੁਹਿੰਮ ਚਲਾਏ ਜਾਣ ਦਾ ਫੈਸਲਾ ਲਿਆ ਸੀ। ਉਸ ਅਨੁਸਾਰ ਸੂਬੇ ਦੀਆਂ ਸਾਰੀਆਂ ਇਕਾਈਆਂ ਲਈ ਆਗੂਆਂ ਦੀਆਂ ਲਗਾਈਆਂ ਡਿਊਟੀਆਂ ਅਨੁਸਾਰ ਅੱਜ ਲੁਧਿਆਣਾ ਇਕਾਈ ਲਈ ਸੁਸਾਇਟੀ ਦੇ ਸ਼ੋਸ਼ਲ ਮੀਡੀਆ ਦੇ ਆਗੂ ਸੁਰਜੀਤ ਟਿੱਬਾ ਨੇ ਸ਼ਿਰਕਤ ਕੀਤੀ। ਉਹਨਾਂ ਵੱਲੋਂ ਸੁਸਾਇਟੀ ਦੇ ਐਲਾਨ ਨਾਮੇ ਦੀ ਵਿਆਖਿਆ ਕਰਦਿਆਂ ਧਰਤੀ ਉੱਪਰ ਜੀਵ ਵਿਕਾਸ ਦੇ ਸਿਧਾਂਤ ਅਤੇ ਸਮੇਂ ਦੇ ਵੱਖ-ਵੱਖ ਪੜਾਵਾਂ ਰਾਹੀਂ ਹੋਏ ਮਨੁੱਖੀ ਵਿਕਾਸ ਬਾਰੇ ਵਿਗਿਆਨਕ ਨਜ਼ਰੀਏ ਤੋਂ ਜਾਣਕਾਰੀ ਸਾਂਝੀ ਕੀਤੀ। ਮਨੁੱਖ ਨੂੰ ਕਿਸਮਤਵਾਦੀ ਬਣਾਕੇ ਰੱਖਣ ਲਈ ਅੱਜ ਤਰ੍ਹਾਂ ਤਰ੍ਹਾਂ ਦੇ ਅਖੌਤੀ ਬਾਬਿਆਂ, ਕਿਸਮਤ ਦੱਸਣ ਵਾਲੇ ਜੋਤਸ਼ੀਆਂ ਆਦਿ ਨੂੰ ਗੈਰ ਵਿਗਿਆਨਕ ਪ੍ਰਚਾਰ ਲਈ ਸਰਕਾਰੀ ਸਰਪ੍ਰਸਤੀ ਨੂੰ ਵੀ ਇਸ ਮੌਕੇ ਨੰਗਾ ਕੀਤਾ। ਜ਼ੋਨ ਮੁਖੀ ਜਸਵੰਤ ਜ਼ੀਰਖ ਨੇ ਮਨੁੱਖੀ ਇਤਿਹਾਸ ਦੇ ਵੱਖ-ਵੱਖ ਯੁੱਗਾਂ (ਕਬੀਲਾ ਯੁੱਗ, ਗੁਲਾਮਦਾਰੀ ਯੁੱਗ, ਜਗੀਰਦਾਰੀ ਤੇ ਸਰਮਾਏਦਾਰੀ ਯੁੱਗ) ਵਿੱਚ ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਸਟੇਜ ਸੰਚਾਲਕ ਲੁਧਿਆਣਾ ਇਕਾਈ ਦੇ ਮੁਖੀ ਬਲਵਿੰਦਰ ਸਿੰਘ ਨੇ ਉਪਰੋਕਤ ਬੁਲਾਰਿਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਬਾਰੇ ਮੈਂਬਰਾਂ ਨੂੰ ਆਪਣੇ ਸਵਾਲ ਪੁੱਛਣ ਦਾ ਸੱਦਾ ਦਿੱਤਾ । ਹਾਜ਼ਰ ਸਾਰੇ ਮੈਂਬਰਾਂ ਨੇ ਆਪਣੇ ਸਵਾਲ ਅਤੇ ਸੁਝਾਅ ਦੇਕੇ ਸਮਾਗਮ ਨੂੰ ਅੱਗੇ ਚਲਾਇਆ । ਇਸ ਦੌਰਾਨ ਸਾਰੇ ਮੈੰਬਰਾਂ ਨੇ ਆਪਣੇ ਸਵਾਲ ਪੁੱਛੇ ,ਜਿਹਨਾਂ ਦਾ ਜਵਾਬ ਸੁਰਜੀਤ ਟਿੱਬਾ ਵੱਲੋਂ ਦੇ ਕੇ ਮੈਬਰਾਂ ਦੇ ਸ਼ੰਕੇ ਦੂਰ ਕੀਤੇ।
ਸਵਾਲਾਂ ਦੇ ਦੌਰ ਵਿੱਚ ਡਾ ਵਿਨੋਦ ਵਸ਼ਿਸ਼ਟ, ਬਲਵਿੰਦਰ ਸਿੰਘ, ਧਰਮਪਾਲ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਮਾ ਰਾਜ ਕੁਮਾਰ, ਕਰਤਾਰ ਸਿੰਘ,ਦਲਜੀਤ ਸਿੰਘ, ਰਾਕੇਸ਼ ਆਜ਼ਾਦ ਨੇ ਹਿੱਸਾ ਲਿਆ। ਇਸ ਸਮੇਂ ਪ੍ਰਮਜੀਤ ਸਿੰਘ , ਨਰਿੰਦਰ ਸਿੰਘ ਮਾਨ, ਬਾਪੂ ਬਲਕੌਰ ਸਿੰਘ ਸਮੇਤ ਤਰਕਸ਼ੀਲ ਵਿਚਾਰਾਂ ਨੂੰ ਪ੍ਰਣਾਏ ਐਡਵੋਕੇਟ ਆਰ ਐਸ ਕਾਹਲੋਂ ਅਤੇ ਸੁਖਰਾਜ ਸਿੰਘ ਬਰਾੜ ਹਾਜ਼ਰ ਸਨ। ਪ੍ਰਿਸੱਧ ਸਮਾਜ ਚਿੰਤਕ ਬਾਪੂ ਬਲਕੌਰ ਸਿੰਘ ਨੇ ਮਨੁੱਖੀ ਵਿਕਾਸ ਦੇ ਵਿਗਿਆਨਕ ਨਜ਼ਰੀਏ ਦੀ ਪ੍ਰੋੜ੍ਹਤਾ ਕਰਦਿਆਂ ਸਭ ਦਾ ਧੰਨਵਾਦ ਕੀਤਾ। ਅੰਤ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ(ਇਕਾਈ ਲੁਧਿਆਣਾ) ਵੱਲੋਂ ਮੁੱਖ ਬੁਲਾਰੇ ਸੁਰਜੀਤ ਸਿੰਘ ਟਿੱਬਾ ਨੂੰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦਗਾਰੀ ਤਸਵੀਰ ਅਤੇ ਉਹਨਾਂ ਦੀ ਜ਼ਿੰਦਗੀ ਨਾਲ ਸਬੰਧਤ ਸਾਹਿਤਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ।