
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਡੀਸੀ ਹਿਮਾਂਸ਼ੂ ਜੈਨ ਤੇ ਏਆਈਜੀ ਸਿਮਰਤਪਾਲ ਸਿੰਘ ਧੀਂਡਸਾ ਨੂੰ ਬੰਨ੍ਹੀ ਰੱਖੜੀ

ਪੁਨੀਤ ਬਾਵਾ, ਪੰਜਾਬੀ ਜਾਗਰਣ, ਆਣਾ
ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਆਸ ਅਹਿਸਾਸ ਐੱਨਜੀਓ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਦੌਰਾਨ ਕਰੀਬ 25 ਕੁੜੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਆਈਏਐਸ ਤੇ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਸਿਮਰਤ ਪਾਲ ਸਿੰਘ ਢੀਂਡਸਾ ਨੂੰ ਰੱਖੜੀਆਂ ਬੰਨ੍ਹ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਸਮਾਗਮ ਵਿੱਚ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁੰਜੀਤ ਰੁਚੀ ਬਾਵਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਲੜਕੀਆਂ ਨਾਲ ਰੱਖੜੀ ਦਾ ਤਿਉਹਾਰ ਮਨਾਉਂਦਿਆਂ ਉਨ੍ਹਾਂ ਨੂੰ ਆਪਸੀ ਭਰੋਸੇ, ਸਨਮਾਨ ਅਤੇ ਜ਼ਿੰਮੇਵਾਰੀ ’ਤੇ ਆਧਾਰਿਤ ਰਿਸ਼ਤਿਆਂ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਡੀਸੀ ਹਿਮਾਂਸ਼ੂ ਜੈਨ ਨੇ ਰੱਖੜੀ ਬੰਨ੍ਹਣ ਵਾਲੀਆਂ ਸਾਰੀਆਂ ਕੁੜੀਆਂ ਨੂੰ ਤੋਹਫ਼ੇ ਵੀ ਦਿੱਤੇ। ਉਨ੍ਹਾਂ ਨੇ ਕੁੜੀਆਂ ਨੂੰ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ, ਮਿਹਨਤ ਕਰਨ ਤੇ ਆਪਣੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਲਗਨ ਰਾਹੀਂ ਉਹ ਆਪਣੇ ਭਵਿੱਖ ਨੂੰ ਉਜਵਲ ਅਤੇ ਕਾਮਯਾਬ ਬਣਾ ਸਕਦੀਆਂ ਹਨ। ਸਮਾਗਮ ਵਿੱਚ ਨੇਹਾ, ਸੁਮੇਘਾ, ਮੰਨਤ, ਨੈਨਾ, ਰੀਆ ਜਿੰਦਲ, ਕਰਮਜੀਤ ਕੌਰ, ਅਨੰਨਿਆ, ਰਾਧਾ ਕੁਮਾਰੀ, ਕੋਮਲ, ਉਜਾਲਾ, ਮਹਿਕ ਤਿਵਾੜੀ, ਹੀਨਾ ਰਾਣੀ, ਸਾਕਸ਼ੀ ਮਿਸ਼ਰਾ, ਸਵਾਤੀ ਕੰਡਾਰੀ, ਗੁਰਵਿੰਦਰ ਕੌਰ, ਮਹਿਕ ਕੌਰ, ਜਸਲੀਨ ਕੌਰ, ਅੰਸ਼ਿਕਾ ਰਾਣਾ, ਖੁਸ਼ੀ, ਪ੍ਰਿਯੰਕਾ, ਸ੍ਰਿਸ਼ਟੀ, ਸਾਕਸ਼ੀ ਕੁਮਾਰੀ, ਲਵਪ੍ਰੀਤ ਅਤੇ ਵੰਸ਼ਿਕਾ ਜਿੰਦਲ ਸਮੇਤ ਹੋਰ ਲੜਕੀਆਂ ਨੇ ਹਿੱਸਾ ਲਿਆ।
ਕੁੜੀਆਂ ਨੇ ਸਰਕਾਰੀ ਅਧਿਕਾਰੀਆਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੀ ਸੁਰੱਖਿਆ ਅਤੇ ਭਲਾਈ ਲਈ ਕੰਮ ਕਰਨ ਵਾਲੇ ਅਧਿਕਾਰੀਆਂ ਨਾਲ ਇਸ ਤਰ੍ਹਾਂ ਦਾ ਤਿਉਹਾਰ ਮਨਾਉਣਾ ਉਨ੍ਹਾਂ ਲਈ ਯਾਦਗਾਰ ਅਨੁਭਵ ਰਿਹਾ। ਅਧਿਕਾਰੀਆਂ ਨੇ ਵੀ ਲੜਕੀਆਂ ਦਾ ਨਿੱਘਾ ਸਵਾਗਤ ਕਰਦਿਆਂ ਆਸ ਅਹਿਸਾਸ ਐੱਨਜੀਓ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅਜਿਹੀਆਂ ਪਹਿਲਕਦਮੀਆਂ ਬੱਚਿਆਂ ਤੇ ਨੌਜਵਾਨਾਂ ਨੂੰ ਸਰਕਾਰੀ ਸੰਸਥਾਵਾਂ ਤੇ ਸਮਾਜਿਕ ਸੰਸਥਾਵਾਂ ਦੇ ਨੇੜੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।