ਸ਼੍ਰੀ ਰਾਮ ਜੀ ਦੇ ਦਿਖਾਏ ਮਾਰਗ ’ਤੇ ਚੱਲਣ ਨੌਜਵਾਨ : ਜੈਨ
ਰਜਿੰਦਰ ਜੈਨ ਨੇ ਕੀਤਾ ਰਾਮ ਲੀਲ੍ਹਾ ਨਾਟਕ ਦਾ ਉਦਘਾਟਨ
Publish Date: Tue, 20 Oct 2026 07:35 PM (IST)
Updated Date: Tue, 20 Oct 2026 07:36 PM (IST)
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ, ਜਗਰਾਓਂ ਦੀ ਚੰਡੀਗੜ੍ਹ ਕਾਲੋਨੀ ਵਿਖੇ ਸ਼੍ਰੀ ਵੈਸ਼ਨੋ ਡਰਾਮਾਟਿ੍ਰਕ ਕਲੱਬ ਵੱਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਨਾਟਕ ਦਾ ਸੋਮਵਾਰ ਦੇਰ ਰਾਤ ਨੂੰ ਸਮਾਜ ਸੇਵੀ ਤੇ ਕੁਦਰਤ ਦੇ ਰਾਖੇ ਟਰੱਸਟ ਦੇ ਚੇਅਰਮੈਨ ਰਜਿੰਦਰ ਜੈਨ ਕਾਕਾ ਨੇ ਉਦਘਾਟਨ ਕੀਤਾ। ਰਜਿੰਦਰ ਜੈਨ ਕਾਕਾ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਜੋਤ ਪ੍ਰਚੰਡ ਕੀਤੀ ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਿਖਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਰੋਮਾਂਚਕ ਅਤੇ ਸੁੰਦਰ ਮੰਚਨ ਦੌਰਾਨ ਮੇਘਨਾਦ ਦੀ ਭੂਮਿਕਾ ਕਲਾਕਾਰ ਕੇਤਨ ਅਰੋੜਾ ਵੱਲੋਂ ਨਿਭਾਈ ਗਈ ਜਦਕਿ ਲਕਸ਼ਮਣ ਦਾ ਕਿਰਦਾਰ ਰਵੀ ਗੁੰਬਰ ਨੇ ਬਖ਼ੂਬੀ ਅਦਾ ਕਰਦਿਆਂ ਆਪਣੀ ਦਮਦਾਰ ਅਦਾਕਾਰੀ, ਸੰਵਾਦਾਂ ਦੀ ਪੇਸ਼ਕਾਰੀ ਅਤੇ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਮੌਕੇ ਸ਼੍ਰੀ ਵੈਸ਼ਨੋ ਡਰਾਮਾਟਿ੍ਰਕ ਕਲੱਬ ਪ੍ਰਧਾਨ ਨੀਟਾ ਸਭਰਵਾਲ ਨੇ ਰਾਮ ਲੀਲਾ ਦੇ ਸਫਲ ਆਯੋਜਨ ਲਈ ਪੂਰੀ ਟੀਮ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਰਜਿੰਦਰ ਜੈਨ ਕਾਕਾ ਦਾ ਵਿਸ਼ੇਸ਼ ਸਨਮਾਨ ਕੀਤਾ। ਕਲੱਬ ਦੇ ਸਮੂਹ ਮੈਂਬਰਾਂ ਤੇ ਰਾਮ ਭਗਤਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਸਮਾਗਮ ਦੀ ਸ਼ੋਭਾ ਵਧਾਈ।