ਗੈਂਗਸਟਰ ਗੋਲਡੀ ਬਰਾੜ ਦੇ 7 ਸਾਥੀਆਂ ਦੇ ਘਰਾਂ 'ਤੇ ਛਾਪੇਮਾਰੀ
ਪੁਲਿਸ ਨੇ ਖੰਨਾ ਤੇ ਪਾਇਲ 'ਚ ਗੈਂਗਸਟਰ ਗੋਲਡੀ ਬਰਾੜ ਦੇ 7 ਸਾਥੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਗੈਂਗਸਟਰਾਂ ਦੇ ਤਿੰਨ ਸਾਥੀ ਜੇਲ੍ਹ 'ਚ ਬੰਦ ਹਨ ਜਦਕਿ ਬਾਕੀਆਂ ਦੇ ਘਰੋਂ ਪੁਲਿਸ ਨੂੰ ਕੁਝ ਨਹੀਂ ਮਿਲਿਆ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੂਰੇ ਪੰਜਾਬ 'ਚ ਵਿਸ਼ੇਸ਼ ਆਪੇ੍ਸ਼ਨ ਚੱਲ ਰਿਹਾ ਹੈ। ਇਸ ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ 'ਚ ਚੈਕਿੰਗ ਕੀਤੀ ਹੈ। ਇਸ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਹੋਵੇਗੀ। ਸਬ ਡਵੀਜ਼ਨਾਂ 'ਚ ਡੀਐੱਸਪੀ ਪੱਧਰ ਦੇ ਅਧਿਕਾਰੀ ਸੀਆਈਏ ਟੀਮਾਂ ਦੇ ਨਾਲ ਕਾਰਵਾਈ ਨੂੰ ਅੱਗੇ ਵਧਾ ਰਹੇ ਹਨ। ਖੰਨਾ ਪੁਲਿਸ ਨੇ ਗੈਂਗਸਟਰ ਦੇ ਗਿਰੋਹ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਐੱਸਐੱਸਪੀ ਨੇ ਦੱਸਿਆ ਛਾਪੇਮਾਰੀ ਦੌਰਾਨ ਤਿੰਨ ਸਾਥੀ ਜੇਲ੍ਹ 'ਚ ਬੰਦ ਹਨ, ਜਦਕਿ ਬਾਕੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ।
Publish Date: Thu, 21 Sep 2023 10:33 PM (IST)
Updated Date: Thu, 21 Sep 2023 10:33 PM (IST)
ਸਟਾਫ ਰਿਪੋਰਟਰ, ਖੰਨਾ : ਪੁਲਿਸ ਨੇ ਖੰਨਾ ਤੇ ਪਾਇਲ 'ਚ ਗੈਂਗਸਟਰ ਗੋਲਡੀ ਬਰਾੜ ਦੇ 7 ਸਾਥੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਪਤਾ ਲੱਗਾ ਕਿ ਗੈਂਗਸਟਰਾਂ ਦੇ ਤਿੰਨ ਸਾਥੀ ਜੇਲ੍ਹ 'ਚ ਬੰਦ ਹਨ ਜਦਕਿ ਬਾਕੀਆਂ ਦੇ ਘਰੋਂ ਪੁਲਿਸ ਨੂੰ ਕੁਝ ਨਹੀਂ ਮਿਲਿਆ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੂਰੇ ਪੰਜਾਬ 'ਚ ਵਿਸ਼ੇਸ਼ ਆਪੇ੍ਸ਼ਨ ਚੱਲ ਰਿਹਾ ਹੈ। ਇਸ ਤਹਿਤ ਖੰਨਾ ਪੁਲਿਸ ਨੇ ਜ਼ਿਲ੍ਹੇ 'ਚ ਚੈਕਿੰਗ ਕੀਤੀ ਹੈ। ਇਸ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਹੋਵੇਗੀ। ਸਬ ਡਵੀਜ਼ਨਾਂ 'ਚ ਡੀਐੱਸਪੀ ਪੱਧਰ ਦੇ ਅਧਿਕਾਰੀ ਸੀਆਈਏ ਟੀਮਾਂ ਦੇ ਨਾਲ ਕਾਰਵਾਈ ਨੂੰ ਅੱਗੇ ਵਧਾ ਰਹੇ ਹਨ। ਖੰਨਾ ਪੁਲਿਸ ਨੇ ਗੈਂਗਸਟਰ ਦੇ ਗਿਰੋਹ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਐੱਸਐੱਸਪੀ ਨੇ ਦੱਸਿਆ ਛਾਪੇਮਾਰੀ ਦੌਰਾਨ ਤਿੰਨ ਸਾਥੀ ਜੇਲ੍ਹ 'ਚ ਬੰਦ ਹਨ, ਜਦਕਿ ਬਾਕੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ।