- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁੱਗਰੀ ਵਿੱਚ ਪਾਨ ਦੀ ਦੁਕਾਨ ’ਤੇ ਛਾਪਾ, ਪਾਬੰਦੀਸ਼ੁਦਾ ਕੈਮੀਕਲ ਵਾਲਾ ਤੰਬਾਕੂ ਬਰਾਮਦ

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਦੁੱਗਰੀ ਇਲਾਕੇ ਵਿੱਚ ਪੁਲਿਸ ਨੇ ਇਕ ਪਾਨ ਦੀ ਦੁਕਾਨ ’ਤੇ ਛਾਪਾ ਮਾਰ ਕੇ ਪਾਬੰਦੀਸ਼ੁਦਾ ਕੈਮੀਕਲ ਵਾਲਾ ਤੰਬਾਕੂ ਬਰਾਮਦ ਕੀਤਾ ਹੈ। ਪੁਲਿਸ ਨੇ ਦੁਕਾਨਦਾਰ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਦੁੱਗਰੀ ਦੀ ਪੁਲਿਸ ਅਨੁਸਾਰ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ |ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਸ਼ਸ਼ਾਂਕ ਮਿਸ਼ਰਾ, ਵਾਸੀ ਸ਼ਹੀਦ ਭਗਤ ਸਿੰਘ ਨਗਰ, ਦੁੱਗਰੀ, ਜੈਨ ਮੰਦਰ ਚੌਕ ਨੇੜੇ ਆਪਣੀ ਪਾਨ ਦੀ ਦੁਕਾਨ ’ਤੇ ਪਾਬੰਦੀਸ਼ੁਦਾ ਕੈਮੀਕਲ ਵਾਲਾ ਤੰਬਾਕੂ ਤੇ ਪਾਨ ਵੇਚਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਦੁਕਾਨ ’ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਪਾਨ ਰਸਨਾ ਸੁਆਦ ਦੇ 2 ਪੈਕਟ, ਤਰਬੂਜ਼ ਸੁਆਦ ਦਾ 1 ਪੈਕਟ, ਲਾਲ ਗੁਲਾਬ ਸੁਆਦ ਦਾ 1 ਪੈਕਟ ਅਤੇ ਕਮਿਸ਼ਨਰ ਸੁਆਦ ਦੇ 2 ਪੈਕਟ, ਜਿਨ੍ਹਾਂ ਵਿੱਚ 50-50 ਗ੍ਰਾਮ ਕੈਮੀਕਲ ਤੰਬਾਕੂ ਪਾਇਆ ਗਿਆ। ਪੁਲਿਸ ਨੇ ਬਰਾਮਦ ਸਮਾਨ ਨੂੰ ਕਬਜ਼ੇ ’ਚ ਲੈ ਕੇ ਮੁਲਜ਼ਮ ਸ਼ਸ਼ਾਂਕ ਮਿਸ਼ਰਾ ਖ਼ਿਲਾਫ਼ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।