ਅਦਾਕਾਰ ਬਿਨੇ ਜੌੜਾ ਤੇ ਅਦਾਕਾਰਾ ਰੁਪਿੰਦਰ ਰੂਪੀ ਸਨਮਾਨਿਤ
ਪੰਜਾਬੀ ਫਿਲਮ ‘ਸਨੀ ਦੀ ਹਨੀ’ ਦੇ ਹੀਰੋ ਬਿਨੇ ਜੌੜਾ ਅਤੇ ਅਦਾਕਾਰਾ ਰੁਪਿੰਦਰ ਰੂਪੀ ਸਨਮਾਨਿਤ
Publish Date: Wed, 18 Feb 2026 06:50 PM (IST)
Updated Date: Thu, 19 Feb 2026 04:07 AM (IST)

- ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸਨਮਾਨ ਫੋਟੋ ਨੰਬਰ-9 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪੰਜਾਬੀ ਫਿਲਮ ‘ਸਨੀ ਦੀ ਹਨੀ’ ਦੇ ਕਲਾਕਾਰਾਂ ਲਈ ਕਰਵਾਏ ਇੱਕ ਸਨਮਾਨ ਸਮਾਰੋਹ ਵਿੱਚ ਫਿਲਮ ਦੇ ਡਾਇਰੈਕਟਰ ਮਨਜਿੰਦਰ ਸਿੰਘ ਨਾਲ ਫਿਲਮ ਦੇ ਹੀਰੋ ਬਿਨੇ ਜੌੜਾ ਅਤੇ ਅਦਾਕਾਰਾ ਰੁਪਿੰਦਰ ਰੂਪੀ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂ ਕਿ ਉਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਅਤੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਫਿਲਮ ‘ਸਨੀ ਦੀ ਹਨੀ’ ਦਾ ਵਿਸ਼ੇਸ਼ ਸ਼ੋਅ ਵੀ ਦਿਖਾਇਆ ਗਿਆ। ਇਸ ਸ਼ੋਅ ਉਪਰੰਤ ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਚੰਗੇ ਸਮਾਜਕ ਸੁਨੇਹੇ ਦੇਣ ਵਾਲੀਆਂ ਫਿਲਮਾਂ ਦੀ ਲੋੜ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬੀ ਫਿਲਮਾਂ ਦਾ ਇਤਿਹਾਸ ਬਹੁਤ ਅਮੀਰ ਹੈ, ਕਿਉਂਕਿ ਫਿਲਮਾਂ ਨੇ ਸਾਡਾ ਅਮੀਰ ਸਭਿਆਚਾਰ ਸੰਭਾਲ ਕੇ ਰੱਖਿਆ ਹੈ। ਡਾ. ਗੋਸਲ ਨੇ ਕਿਹਾ ਇਹ ਫਿਲਮ ਸਨੀ ਦੀ ਹਨੀ ਵੀ ਚੰਗਾ ਸੁਨੇਹਾ ਦੇਸ ਵਿੱਚ ਕਾਮਯਾਬ ਹੋਈ ਹੈ। ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਇਹ ਫਿਲਮ ਦੇਖਕੇ ਖੁਸ਼ੀ ਹੋਈ ਹੈ ਕਿ ਭਵਿੱਖ ਵਿੱਚ ਸਾਡੇ ਕੋਲ ਚੰਗੇ ਕਲਾਕਾਰ ਹਨ। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸ਼ੁਰੂ ਤੋਂ ਕਲਾਕਾਰਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਕਿਉਂਕਿ ਜਗਦੇਵ ਸਿੰਘ ਜੱਸੋਵਾਲ ਨੇ ਪੰਜਾਬੀ ਸਾਹਿਤ ਅਤੇ ਕਲਾਕਾਰਾਂ ਦੀ ਹਮੇਸ਼ਾ ਸਰਪ੍ਰਸਤੀ ਕੀਤੀ ਹੈ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ ਵਿਸ਼ਾਲ ਬੈਕਟਰ ਨੇ ਕੀਤਾ। ਇਸ ਮੌਕੇ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਸਮੇਰ ਸਿਮਘ ਢੱਟ, ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਡਾ ਚਰਨਜੀਤ ਸਿੰਘ ਔਲਖ, ਡਾ ਰਿਸ਼ੀ ਇੰਦਰ ਗਿੱਲ, ਡਾ ਤਜਿੰਦਰ ਸਿੰਘ ਰਿਆੜ, ਡਾ ਕਮਲਜੀਤ ਸੂਰੀ, ਡਾ ਪ੍ਰਭਜੋਧ ਸੰਧੂ, ਪ੍ਰੋ. ਨਿਰਮਲ ਜੌੜਾ, ਰਵਿੰਦਰ ਰੰਗੂਵਾਲ, ਪਰਮਵੀਰ ਸਿੰਘ, ਫੋਟੋ ਆਰਟਿਸਟ ਰਣਜੋਯ ਸਿੰਘ, ਫਿਲਮ ਆਰਟਿਸਟ ਭੁਪਿੰਦਰ ਬਰਨਾਲਾ, ਜਸਵਿੰਦਰ ਸਿੰਘ ਵਿਰਕ, ਪ੍ਰਿੰਸੀਪਲ ਧਰਮ ਸਿੰਘ ਸੰਧੂ, ਹਰਪਾਲ ਸਿੰਘ ਮਾਂਗਟ, ਡਾ ਮੁਕੇਸ਼ ਅਰੋੜਾ, ਮਨੀਸ਼ਾ, ਅਮਿਤਾ ਰਾਜਨ, ਮੁਸਕਾਨ, ਦਮਨਜੀਤ ਕੌਰ, ਤਰਨਜੀਤ ਕੌਰ, ਅਮੀਸ਼ਾ, ਕਵਲੀਨ, ਪੂਨਮ ਕਪੂਰ, ਸੋਨੀਆ, ਨੇਹਾ ਬਜਾਜ, ਬੰਦਨਾ ਸੂਦ, ਕੁਲਦੀਪ ਕੌਰ, ਰੇਨੂ, ਵੇਦਾਂਤ, ਰਾਹੁਲ, ਨੀਲੂ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਅਧਿਆਪਕ ਤੇ ਸ਼ਹਿਰ ਦੇ ਕਲਾਪ੍ਰੇਮੀ ਭਰਵੀਂ ਹਾਜ਼ਰੀ ਵਿੱਚ ਮੌਜੂਦ ਸਨ।