- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਿਆਨਹਿੱਤ:ਸ਼ੁਸ਼ੀਲ ਖੰਨਾ ਜੀ-ਲੁਧਿਆਣਾ ਬੰਦ ਦੌਰਾਨ ਸਾਢੇ 5 ਘੰਟੇ ਦਿੱਲੀ-ਜਲੰਧਰ ਜੀਟੀ ਰੋਡ ’ਤੇ ਆਵਾਜਾਈ ਰਹੀ ਠੱਪ

ਫ਼ੋਟੋ ਨੰਬਰ-26,27,28
-- ਆਵਾਜਾਈ ਠੱਪ ਹੋਣ ਨਾਲ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਮੀਆਂ ਕਤਾਰਾਂ ਲੱਗੀਆਂ
ਪੁਨੀਤ ਬਾਵਾ/ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਰੋਸ ਵਜੋਂ ਦਿੱਤੇ ਗਏ ਲੁਧਿਆਣਾ ਬੰਦ ਦੇ ਸੱਦੇ ਦਾ ਅਸਰ ਆਵਾਜਾਈ 'ਤੇ ਵੀ ਵੱਡੇ ਪੱਧਰ 'ਤੇ ਦੇਖਣ ਨੂੰ ਮਿਲਿਆ। ਬੰਦ ਤਹਿਤ ਲੁਧਿਆਣਾ-ਦਿੱਲੀ ਜੀਟੀ ਰੋਡ ਨੂੰ ਵੀ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸੜਕ 'ਤੇ ਆਵਾਜਾਈ ਰੋਕ ਦਿੱਤੇ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਦੇਸ਼ ਦੇ ਮਹੱਤਵਪੂਰਨ ਮਾਰਗਾਂ ਵਿੱਚ ਸ਼ੁਮਾਰ ਇਸ ਸੜਕ 'ਤੇ ਸਵੇਰੇ ਕਰੀਬ 10 ਵਜੇ ਤੋਂ ਸ਼ਾਮ ਸਾਢੇ 3 ਵਜੇ ਤੱਕ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਦੇਖਦੇ ਹੀ ਦੇਖਦੇ ਸੜਕ 'ਤੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗ ਗਈਆਂ। ਜਾਮ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ 'ਤੇ ਪਿਆ ਜੋ ਰੋਜ਼ਾਨਾ ਕੰਮਕਾਜ, ਨੌਕਰੀ, ਵਪਾਰ ਜਾਂ ਹੋਰ ਜ਼ਰੂਰੀ ਕੰਮਾਂ ਲਈ ਇਸ ਮਾਰਗ ਦੀ ਵਰਤੋਂ ਕਰਦੇ ਹਨ। ਕਾਰਾਂ ਤੋਂ ਲੈ ਕੇ ਬੱਸਾਂ ਅਤੇ ਭਾਰੀ ਵਾਹਨਾਂ ਤੱਕ ਸੜਕ 'ਤੇ ਫਸੇ ਰਹੇ। ਕਈ ਵਾਹਨ ਚਾਲਕ ਘੰਟਿਆਂ ਤੱਕ ਇੱਕੋ ਥਾਂ ਖੜ੍ਹੇ ਰਹਿਣ ਲਈ ਮਜਬੂਰ ਹੋਏ। ਗਰਮੀ ਤੇ ਲੰਬੇ ਇੰਤਜ਼ਾਰ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ।
ਬੰਦ ਦੇ ਸੱਦੇ ਦੇ ਮੱਦੇਨਜ਼ਰ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰਹੇ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਰੋਸ ਪ੍ਰਗਟਾਉਂਦਿਆਂ ਜੀਟੀ ਰੋਡ 'ਤੇ ਧਰਨਾ ਲਾ ਦਿੱਤਾ ਤੇ ਆਵਾਜਾਈ ਨੂੰ ਰੋਕ ਦਿੱਤਾ। ਮੁੱਖ ਮਾਰਗ ਹੋਣ ਕਾਰਨ ਕੁੱਝ ਹੀ ਸਮੇਂ ਵਿੱਚ ਦੋਵਾਂ ਪਾਸਿਆਂ ਵਾਹਨਾਂ ਦੀ ਲੰਬੀ ਕਤਾਰ ਬਣ ਗਈ। ਜਾਮ ’ਚ ਕਾਰਾਂ, ਬੱਸਾਂ, ਟਰੱਕਾਂ ਅਤੇ ਹੋਰ ਵਾਹਨ ਫਸੇ ਰਹੇ।
ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਇਆ ਇਹ ਜਾਮ ਸ਼ਾਮ ਸਾਢੇ 3 ਵਜੇ ਤੱਕ ਜਾਰੀ ਰਿਹਾ। ਲੰਬੇ ਸਮੇਂ ਤੱਕ ਆਵਾਜਾਈ ਬੰਦ ਰਹਿਣ ਕਾਰਨ ਜੀਟੀ ਰੋਡ 'ਤੇ ਹਾਲਾਤ ਬੇਹੱਦ ਗੰਭੀਰ ਬਣ ਗਏ। ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗਣ ਕਾਰਨ ਵਾਹਨ ਚਾਲਕਾਂ ਨੂੰ ਅੱਗੇ ਵਧਣ ਲਈ ਕੋਈ ਰਸਤਾ ਨਹੀਂ ਮਿਲਿਆ। ਕਈ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਘੰਟਿਆਂ ਉਡੀਕ ਕਰਨੀ ਪਈ। ਜਾਮ ਵਿੱਚ ਫਸੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਜ਼ਰੂਰੀ ਕੰਮਾਂ ਲਈ ਘਰੋਂ ਨਿਕਲੇ ਸਨ, ਪਰ ਰਸਤੇ ਵਿੱਚ ਲੰਬੇ ਜਾਮ ਕਾਰਨ ਉਨ੍ਹਾਂ ਦਾ ਸਾਰਾ ਸਮਾਂ ਸੜਕ 'ਤੇ ਹੀ ਲੰਘ ਗਿਆ। ਕਈ ਯਾਤਰੀਆਂ ਦੀਆਂ ਬੱਸਾਂ ਅਤੇ ਹੋਰ ਵਾਹਨ ਘੰਟਿਆਂ ਤੱਕ ਇੱਕੋ ਥਾਂ 'ਤੇ ਖੜ੍ਹੇ ਰਹੇ। ਇਸ ਕਾਰਨ ਬੱਚਿਆਂ, ਬਜ਼ੁਰਗਾਂ ਤੇ ਦੂਰ ਜਾਣ ਵਾਲਿਆਂ ਨੂੰ ਖਾਸ ਤੌਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜਲੰਧਰ ਬਾਈਪਾਸ ਚੌਕ 'ਤੇ ਹਾਈਵੇ ਬੰਦ ਹੋਣ ਤੋਂ ਬਾਅਦ ਪੁਲਿਸ ਨੇ ਜਲੰਧਰ ਤੋਂ ਲੁਧਿਆਣਾ ਆਉਣ ਵਾਲੇ ਟ੍ਰੈਫਿਕ ਨੂੰ ਲਾਡੋਵਾਲ ਬਾਈਪਾਸ ਵੱਲ ਡਾਇਵਰਟ ਕਰ ਦਿੱਤਾ। ਇੱਥੋਂ ਵਾਹਨਾਂ ਨੂੰ ਸਾਊਥ ਸਿਟੀ ਵੱਲ ਭੇਜਿਆ। ਇਸ ਤੋਂ ਬਾਅਦ ਵਾਹਨਾਂ ਨੂੰ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਚੌਕ ਰਾਹੀਂ ਸਦਰਨ ਬਾਈਪਾਸ ਦੇ ਰਸਤੇ ਪਟਿਆਲਾ ਤੇ ਦਿੱਲੀ ਵੱਲ ਭੇਜਿਆ ਗਿਆ। ਦਿੱਲੀ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਦੋਰਾਹਾ ਤੋਂ ਦੱਖਣੀ ਬਾਈਪਾਸ ਵੱਲ ਮੋੜਿਆ ਗਿਆ। ਉੱਥੋਂ ਟ੍ਰੈਫਿਕ ਨੂੰ ਲਾਡੋਵਾਲ ਬਾਈਪਾਸ ਰਾਹੀਂ ਅੱਗੇ ਭੇਜਿਆ, ਤਾਂ ਜੋ ਵਾਹਨ ਜਲੰਧਰ ਬਾਈਪਾਸ ਚੌਕ 'ਤੇ ਲੱਗੇ ਜਾਮ ਵਿੱਚ ਨਾ ਫਸਣ। ਇਸ ਦੇ ਬਾਵਜੂਦ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਅੰਬਾਲਾ, ਕਰਨਾਲ ਅਤੇ ਪਾਣੀਪਤ ਵੱਲ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਕਾਰਨ ਹਾਈਵੇ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸਕੂਲਾਂ ਦੀ ਛੁੱਟੀ ਦੇ ਸਮੇਂ ਕਈ ਸਕੂਲ ਬੱਸਾਂ ਵੀ ਜਾਮ ਵਿੱਚ ਫਸੀਆਂ ਨਜ਼ਰ ਆਈਆਂ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਡਾ. ਅੰਬੇਡਕਰ ਦੇ ਪੁੱਤ ਦੀ ਬੇਅਦਬੀ ਦੀ ਘਟਨਾ ਨੇ ਸਮਾਜ ਵਿੱਚ ਰੋਸ ਪੈਦਾ ਕੀਤਾ ਹੈ ਅਤੇ ਇਸ ਦੇ ਵਿਰੋਧ ਵਿੱਚ ਹੀ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।
ਜਿੱਥੇ ਇੱਕ ਪਾਸੇ ਬੰਦ ਤੇ ਧਰਨੇ ਰਾਹੀਂ ਲੋਕਾਂ ਨੇ ਆਪਣਾ ਰੋਸ ਪ੍ਰਗਟ ਕੀਤਾ, ਉੱਥੇ ਦੂਜੇ ਪਾਸੇ ਜੀਟੀ ਰੋਡ 'ਤੇ ਲੰਬੇ ਸਮੇਂ ਤੱਕ ਆਵਾਜਾਈ ਠੱਪ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਝੱਲਣੀ ਪਈ। ਕਈ ਲੋਕਾਂ ਨੇ ਕਿਹਾ ਕਿ ਆਪਣੇ ਵਿਰੋਧ ਨੂੰ ਦਰਜ ਕਰਵਾਉਣ ਦਾ ਹੱਕ ਹਰ ਕਿਸੇ ਨੂੰ ਹੈ, ਪਰ ਮੁੱਖ ਰਾਸ਼ਟਰੀ ਮਾਰਗ 'ਤੇ ਲੰਬੇ ਸਮੇਂ ਤੱਕ ਆਵਾਜਾਈ ਰੋਕਣ ਨਾਲ ਹਜ਼ਾਰਾਂ ਰਾਹਗੀਰ ਪ੍ਰਭਾਵਿਤ ਹੁੰਦੇ ਹਨ। ਸ਼ਾਮ 4 ਵਜੇ ਦੇ ਕਰੀਬ ਆਵਾਜਾਈ ਬਹਾਲ ਹੋਣ ਤੋਂ ਬਾਅਦ ਹੌਲੀ-ਹੌਲੀ ਸੜਕ 'ਤੇ ਫਸੇ ਵਾਹਨ ਅੱਗੇ ਵਧਣ ਲੱਗੇ। ਹਾਲਾਂਕਿ ਕਈ ਘੰਟਿਆਂ ਤੱਕ ਲੱਗੇ ਜਾਮ ਕਾਰਨ ਆਵਾਜਾਈ ਨੂੰ ਆਮ ਸਥਿਤੀ ਵਿੱਚ ਆਉਣ ਵਿੱਚ ਹੋਰ ਸਮਾਂ ਲੱਗਿਆ।