
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਿਜ਼ਨੈੱਸ ਪਲੱਸ-ਆਕਾਸ਼ ਐਜੂਕੇਸ਼ਨਲ ਲੁਧਿਆਣਾ ਨੇ ਲਾਂਚ ਕੀਤਾ 'ਐਂਥੇ 2026'

ਬਿਜ਼ਨੈੱਸ ਪਲੱਸ ਦਾ ਲੋਗੋ ਲਾਓ ਜੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਆਕਾਸ਼ ਐਜੂਕੇਸ਼ਨਲ ਲੁਧਿਆਣਾ ਨੇ 'ਐਂਥੇ 2026' ਦਾ ਆਗਾਜ਼ ਕੀਤਾ। ਇਹ ਦੇਸ਼ ਦੀ ਸਭ ਤੋਂ ਵੱਡੀ ਟੇਲੈਂਟ ਹੰਟ ਪ੍ਰੀਖਿਆ ਹੈ, ਜੋ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਸਮਝਣ ਤੇ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਸਫਲਤਾ ਦੀ ਤਿਆਰੀ ਕਰਨ ਵਿੱਚ ਮਦਦ ਕਰਦੀ ਹੈ। ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1 ਕਰੋੜ ਤੋਂ ਵੱਧ ਵਿਦਿਆਰਥੀ 'ਐਂਥੇ' ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਦੇ ਨਾਲ ਹੀ ਇਹ ਪ੍ਰੀਖਿਆ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਵਿਦਿਆਰਥੀ ਮੁੱਲਾਂਕਣ ਪਲੇਟਫਾਰਮਾਂ ਵਿੱਚੋਂ ਇੱਕ ਬਣ ਚੁੱਕੀ ਹੈ। ਹੁਨਰ ਦੀ ਪਛਾਣ ਕਰਨ ਦੀ ਇਹ ਪਹਿਲਕਦਮੀ ਇਕ ਅਜਿਹੇ ਨਿਯਮਿਤ ਅਕਾਦਮਿਕ ਮਾਪਦੰਡ ਵਜੋਂ ਵਿਕਸਤ ਹੋਈ ਹੈ, ਜੋ ਵਿਦਿਆਰਥੀਆਂ ਨੂੰ ਆਪਣੀ ਤਿਆਰੀ ਦਾ ਮੁਲਾਂਕਣ ਕਰਨ, ਆਪਣੀ ਪ੍ਰਤੀਯੋਗੀ ਸਮਰੱਥਾ ਨੂੰ ਸਮਝਣ ਤੇ ਅੱਗੇ ਦੇ ਸਫ਼ਰ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਵਿੱਚ ਮਦਦ ਕਰਦੀ ਹੈ। 'ਐਂਥੇ' ਨੂੰ ਇੱਕ ਵਿਆਪਕ ਤੇ ਵਿਗਿਆਨਕ ਤਰੀਕੇ ਨਾਲ ਤਿਆਰ ਕੀਤੇ ਗਏ, ਡਾਇਗਨੋਸਟਿਕ ਮੁੱਲਾਂਕਣ ਵਜੋਂ ਡਿਜ਼ਾਈਨ ਕੀਤਾ ਹੈ। ਹਰ ਸਵਾਲ ਮਨੋਰਥ-ਆਧਾਰਿਤ ਹੈ ਤੇ ਯੋਗਤਾਵਾਂ ਨਾਲ ਜੁੜਿਆ ਹੋਇਆ ਹੈ। ਇਸ ਨਾਲ ਇਹ ਪ੍ਰੀਖਿਆ ਵਿਸ਼ਾ ਗਿਆਨ, ਐਪਟੀਟਿਊਡ, ਵਿਸ਼ਲੇਸ਼ਣਾਤਮਕ ਸਮਰੱਥਾ ਅਤੇ ਪ੍ਰੀਖਿਆ ਸਬੰਧੀ ਵਿਵਹਾਰ ਵਰਗੇ ਸਾਰੇ ਪਹਿਲੂਆਂ 'ਤੇ ਵਿਦਿਆਰਥੀਆਂ ਦਾ ਮੁੱਲਾਂਕਣ ਕਰਨ ਵਿੱਚ ਸਮਰੱਥ ਬਣਦੀ ਹੈ। ਆਕਾਸ਼ ਐਜੂਕੇਸ਼ਨਲ ਦੇ ਐਮਡੀ ਤੇ ਸੀਈਓ ਚੰਦਰਸ਼ੇਖਰ ਗਰੀਸਾ ਰੈੱਡੀ ਨੇ ਕਿਹਾ “ਐਂਥੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਸ ਪੜਾਅ 'ਤੇ ਉਨ੍ਹਾਂ ਦੀ ਅਕਾਦਮਿਕ ਸਮਰੱਥਾ ਨੂੰ ਸਮਝਣ ਵਿੱਚ ਮਦਦ ਕਰਨਾ ਹੈ, ਜਦੋਂ ਸਹੀ ਮਾਰਗਦਰਸ਼ਨ ਇੱਕ ਸਾਰਥਕ ਬਦਲਾਅ ਲਿਆ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਐਂਥੇ ਵਿੱਚ ਹਿੱਸਾ ਲੈਣ ਵਾਲਾ ਹਰ ਵਿਦਿਆਰਥੀ ਆਪਣੀ ਅਕਾਦਮਿਕ ਯਾਤਰਾ ਪ੍ਰਤੀ ਵਧੇਰੇ ਸਪੱਸ਼ਟਤਾ ਤੇ ਅੱਗੇ ਦੇ ਰਸਤੇ ਲਈ ਬਿਹਤਰ ਦ੍ਰਿਸ਼ਟੀਕੋਣ ਲੈ ਕੇ ਨਿਕਲੇ।