
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਅਰੋੜਾ ਤੇ ਬੱਗਾ ਦੀ ਹਾਜ਼ਰੀ ’ਚ ਤਿੰਨ ਵੱਡੇ ਮੁਸਲਿਮ ਸਿਆਸੀ ਚਿਹਰੇ ਆਪ ਵਿੱਚ ਸ਼ਾਮਿਲ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਨਾਲ ਸਬੰਧਤ ਤਿੰਨ ਪ੍ਰਮੁੱਖ ਮੁਸਲਿਮ ਆਗੂਆਂ ਨੇ ਅਪਣੀਆਂ-ਅਪਣੀਆਂ ਪਾਰਟੀਆਂ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ ਹੈ। ਵਿਧਾਇਕ ਮਦਨ ਲਾਲ ਬੱਗਾ ਦੇ ਯਤਨਾਂ ਸਦਕਾ ਪਾਰਟੀ ’ਚ ਸ਼ਾਮਲ ਹੋਏ ਪੰਜਾਬ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਜਨਰਲ ਸਕੱਤਰ ਇਮਰਾਨ ਰਜ਼ਾ, ਸੁੰਨੀ ਮੁਸਲਿਮ ਭਾਈਚਾਰਾ ਪੰਜਾਬ ਦੇ ਸਰਪ੍ਰਸਤ ਹਾਜੀ ਅਬਦੁਲ ਸੱਤਾਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਹੰਮਦ ਅਖ਼ਤਰ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਜੂਦ ਰਹੇ। ਬੱਗਾ ਨੇ ਕਿਹਾ ਕਿ ਮੁਸਲਿਮ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ‘ਆਪ’ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ। ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਵਿਕਾਸ ਕਾਰਜਾਂ ਤੇ ਇਮਾਨਦਾਰ ਸ਼ਾਸਨ ਤੋਂ ਪ੍ਰਭਾਵਿਤ ਹੋ ਕੇ ਆਮ ਲੋਕ ਲਗਾਤਾਰ ‘ਆਪ’ ਨਾਲ ਜੁੜ ਰਹੇ ਹਨ। ਇਮਰਾਨ ਰਜ਼ਾ, ਹਾਜੀ ਅਬਦੁਲ ਸੱਤਾਰ ਅਤੇ ਮੁਹੰਮਦ ਅਖ਼ਤਰ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਬੱਗਾ ਦੀ ਅਗਵਾਈ ਹੇਠ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਨੇ ਹੀ ਉਨ੍ਹਾਂ ਨੂੰ ‘ਆਪ’ ਵੱਲ ਆਕਰਸ਼ਿਤ ਕੀਤਾ ਹੈ। ਇਸ ਮੌਕੇ ਕੌਂਸਲਰ ਅਮਨ ਬੱਗਾ, ਗੌਰਵ ਬੱਗਾ, ਅਸ਼ੋਕ ਕੁਮਾਰ, ਨੀਰਜ ਆਹੂਜਾ ਬੂਟਾ, ਰਾਜੂ ਚਾਵਲਾ, ਗੌਤਮ ਗੈਬੀ ਸ਼ਰਮਾ ਸਮੇਤ ‘ਆਪ’ਦੇ ਜ਼ਿਲ੍ਹਾ, ਬਲਾਕ ਤੇ ਵਾਰਡ ਪੱਧਰੀ ਅਹੁਦੇਦਾਰ ਵੀ ਮੌਜੂਦ ਸਨ।