- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਰੋਜ਼ਾ ਜਾਗਰਣ ਫ਼ਿਲਮ ਫੈਸਟੀਵਲ ਸਰਕਾਰ, ਵਿਰੋਧੀ ਧਿਰ ਤੇ ਦਰਸ਼ਕਾਂ ਦੀ ਆਮਦ ਰਹੀ

-ਫ਼ਿਲਮ ‘ਪਿੰਡੀ ਦੇ ਗੁਰਚਰਨ’ ਨਾਲ ਸ਼ੁਰੂ ਹੋਇਆ ਫੈਸਟੀਵਲ ਗੁਜਰਾਤੀ ਫ਼ਿਲਮ ‘ਪਾਤਕੀ’ ਨਾਲ ਸਮਾਪਤ
ਫ਼ੋਟੋ ਨੰਬਰ:36,39
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਦੇ ਸਿਨੇਪੋਲਿਸ ਸਿਨੇਮਾ ਵਿਖੇ ਅੱਜ 3 ਰੋਜ਼ਾ ਜਾਗਰਣ ਫ਼ਿਲਮ ਫੈਸਟੀਵਲ ਸਮਾਪਤ ਹੋ ਗਿਆ ਹੈ। ਜਿੱਥੇ ਫੈਸਟੀਵਲ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉੱਥੇ ਆਖਰੀ ਦਿਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਸਰਕਾਰ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਕੈਬਨਿਟ ਮੰਤਰੀ ਡਾ.ਬਲਬੀਰ ਸਿੰਘ ਪੁੱਜੇ। ਦੂਸਰੇ ਦਿਨ ਜਿੱਥੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਨਾਲ ਪੁੱਜੀ, ਉੱਥੇ ਹੀ ਫ਼ਿਲਮ ਫੈਸਟੀਵਲ ਦੌਰਾਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੀ ਦਰਸ਼ਕਾਂ ਨਾਲ ਬੈਠ ਕੇ ਫ਼ਿਲਮਾਂ ਦਾ ਆਨੰਦ ਮਾਣਿਆ।
ਫ਼ਿਲਮ ਫੈਸਟੀਵਲ ਦੌਰਾਨ ਸਿਨੇਮਾ ਦਾ ਜਾਦੂ, ਸਿਤਾਰਿਆਂ ਦੀ ਚਮਕ ਅਤੇ ਮਨੋਰੰਜਨ ਦਾ ਰੰਗ ਦੇਖਣ ਨੂੰ ਮਿਲਿਆ। ਫੈਸਟੀਵਲ ਦੌਰਾਨ ਵੱਖ-ਵੱਖ ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ ਫਿਲਮੀ ਕਲਾਕਾਰਾਂ ਨਾਲ ਇੰਟਰਐਕਟਿਵ ਸੈਸ਼ਨ ਵੀ ਕਰਵਾਏ ਗਏ। ਦਰਸ਼ਕਾਂ ਨੂੰ ਕਲਾਕਾਰਾਂ ਦੇ ਅਦਾਕਾਰੀ ਸਫ਼ਰ, ਸਿਨੇਮਾ ਨਾਲ ਜੁੜੇ ਤਜਰਬਿਆਂ ਅਤੇ ਫਿਲਮ ਜਗਤ ਦੇ ਦਿਲਚਸਪ ਪਹਿਲੂਆਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ।
-ਬਾਕਸ-
-ਵੱਡੀ ਗਿਣਤੀ ’ਚ ਦਰਸ਼ਕਾਂ ਨੇ ਇਹਨਾਂ ਫ਼ਿਲਮਾਂ ਦਾ ਮਾਣਿਆ ਆਨੰਦ
2 ਅਕਤੂਬਰ ਨੂੰ ਫਿਲਮ ਪਿੰਡੀ ਦੇ ਗੁਰਚਰਨ, ਸ਼ਾਰਟ ਫਿਲਮ ਸ਼ੋਕੇਸ ਵਿੱਚ ਏ ਵੇ, ਸਾਈਲੈਂਟ ਸੈਕਰਿਫਾਈਸ, ਸ਼ੈਡੋਜ਼ ਆਫ ਦ ਮੂਨਲਾਈਟ ਨਾਈਟ, ਏ ਲਿਟਲ ਗੋਲਡ ਫਿਸ਼ ਅਤੇ ਭੋਜਪੁਰੀ ਫਿਲਮ ਬੌਧ ਦਿਖਾਈਆਂ ਗਈਆਂ।
3 ਅਕਤੂਬਰ ਨੂੰ ਜੂਨੀਅਰ ਚਿੜੀਆ, ਸ਼ਾਰਟ ਫਿਲਮ ਸ਼ੋਕੇਸ ਵਿੱਚ ਕੇਸਿਕ ਕੁਲਕ (ਦ ਕੱਟ ਈਅਰ), ਦਿਨ ਤੇ ਰਾਤ, ਅਵਗੁੰਠਨ, ਫਿਲਮ ਬਹਾਦੁਰ ਦਿਖਾਈ ਗਈ। ਸਸਰਹੱਦ ਸਪੈਸ਼ਲ ਸਕ੍ਰੀਨਿੰਗ ਮੈਂ ਵਾਪਸ ਆਵਾਂਗਾ ਅਤੇ ਰਾਤ 9 ਵਜੇ ਮਾਈਟਰਨ ਦਿਖਾਈ ਗਈ। 4 ਅਕਤੂਬਰ ਨੂੰ ਡਿਸਪੈਚਿਸ ਫ੍ਰਾਮ ਦ ਵਾਲ ਕਾਰਨਰ, ਫਾਈਂਡਿੰਗ ਗ੍ਰੈਂਡ ਪਾ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਹੋਵੇਗੀ। ਸਵੇਰੇ 11.15 ਵਜੇ ਦ ਮਿਡਨਾਈਟ ਥੈਰੇਪਿਸਟ, ਦ ਐਂਡਲੈੱਸ ਸਕਾਲਰ, ਸਾਈਲੈਂਸ ਆਫ ਸੈਕਰਡ ਲੈਂਡ, ਦ ਲਾਸਟ ਬ੍ਰੀਥ ਦਿਖਾਈਆਂ ਗਈਆਂ। ਦੁਪਹਿਰ ਸਮੇਂ ਫ਼ਿਲਮ ਹਨੂੰਮਾਨ ਅੰਸ਼ ਦੀ ਸਕ੍ਰੀਨਿੰਗ ਹੋਈ। ਸ਼ਾਮ ਨੂੰ ਫ਼ਿਲਮ ਅਨੁਰਾਗ ਅਤੇ ਰਾਤ ਸਮੇਂ ਆਖਰੀ ਗੁਜਰਾਤੀ ਫ਼ਿਲਮ ਪਾਤਕੀ ਦੀ ਸਕ੍ਰੀਨਿੰਗ ਨਾਲ ਫੈਸਟੀਵਲ ਦੀ ਸਮਾਪਤੀ ਹੋਈ।