- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਬੱਗਾ ਦੇ ਘਰ ਦਾ ਘਿਰਾਓ

-ਵਿਧਾਇਕ ਬੱਗਾ ਨੇ ਮੰਗਾਂ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਆਪਣੀਆਂ ਮੰਗਾਂ ਸੰਬੰਧੀ ਵਿਧਾਇਕ ਮਦਨ ਲਾਲ ਬੱਗਾ ਦੇ ਘਰ ਦਾ ਘਿਰਾਓ ਕੀਤਾ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਰੋਸ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਦੀ ਵਾਅਦਾ ਖਿਲਾਫ਼ੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਦੌਰਾਨ ਵਿਧਾਇਕ ਬੱਗਾ ਨੂੰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਇਕ ਯਾਦ ਪੱਤਰ ਵੀ ਦਿੱਤਾ ਗਿਆ। ਇਸ ਯਾਦ ਪੱਤਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਆਗੂ ਨਰੇਸ਼ ਧੀਂਗਾਨ ਅਨੁਸਾਰ ਬੀਤੇ ਦਿਨੀਂ ਸੰਘਰਸ਼ ਕਮੇਟੀ ਵੱਲੋਂ ਨਿਗਮ ਵਿਚ ਕੰਮ ਕਰ ਰਹੇ ਮਾਲੀ, ਬੇਲਦਾਰ, ਡਰਾਈਵਰ, ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ ਸਮੇਤ ਬਾਕੀ ਮੁਲਾਜ਼ਮਾਂ ਨੂੰ ਪੱਕਾ ਕਰਾਉਣ ਲਈ ਹੜਤਾਲ ਕੀਤੀ, ਤਾਂ ਉਸ ਸਮੇਂ ਪੰਜਾਬ ਸਰਕਾਰ ਦੇ ਵਿਧਾਇਕ, ਕੈਬਨਿਟ ਮੰਤਰੀ, ਮੇਅਰ ਮੈਡਮ, ਨਗਰ ਨਿਗਮ ਕਮਿਸ਼ਨਰ ਵਲੋਂ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਹੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪ੍ਰੰਤੂ ਇਸ ਸਬੰਧੀ ਨਿਗਮ ਵੱਲੋਂ ਕੋਈ ਵੀ ਕਾਰਵਾਈ ਨਹੀਂ ਆਰੰਭੀ ਗਈ ਹੈ ਜਦੋਂ ਕਿ ਪੰਜਾਬ ਵਿਚ ਬਾਕੀ ਥਾਵਾਂ ’ਤੇ ਮੁਲਾਜ਼ਮਾਂ ਪੱਕਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਰੋਸ ਤੇ ਬੇਭਰੋਸਗੀ ਦਾ ਮਾਹੌਲ ਹੈ ਅਤੇ ਦੂਜਾ ਉਸ ਸਮੇਂ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਵਲੋਂ ਸਾਨੂੰ ਇਹ ਵੀ ਭਰੋਸਾ ਦਿਵਾਇਆ ਸੀ ਕਿ ਘਰ-ਘਰ ਕੂੜੇ ਦੇ ਕੰਮ ਲਈ ਠੇਕੇ ’ਤੇ ਮੁਲਾਜ਼ਮਾਂ ਨੂੰ ਭਰਤੀ ਕਰਨ ਸੰਬੰਧੀ ਠੇਕੇਦਾਰੀ ਪ੍ਰਥਾ ਨੂੰ ਬੰਦ ਕਰ ਦਿੱਤਾ ਜਾਵੇਗਾ। ਪ੍ਰੰਤੂ ਸੰਘਰਸ਼ ਕਮੇਟੀ ਨੂੰ ਪੂਰਨ ਵਿਸ਼ਵਾਸ਼ ਦਿਵਾਉਣ ਦੇ ਬਾਵਜੂਦ ਨਿਗਮ ਦੀ ਐਫ਼ਐਂਡਸੀਸੀ ਮੀਟਿੰਗ ’ਚ ਘਰ-ਘਰ ਕੂੜਾ ਚੁੱਕਣ ਦਾ ਕੰਮ ਦਾ ਠੇਕਾ 1148 ਕਰੋੜ ਵਿਚ ਨਿੱਜੀ ਕੰਪਨੀ ਨੂੰ ਦੇਣ ਦੀ ਤਿਆਰੀ ਹੈ। ਜਦੋਂ 26 ਵਾਰਡਾਂ ਵਿਚ ਸੀਵਰੇਜ ਦੀ ਸਫ਼ਾਈ ਦਾ ਕੰਮ ਪਹਿਲਾਂ ਹੀ ਠੇਕੇ ’ਤੇ ਦਿੱਤਾ ਜਾ ਚੁੱਕਾ ਹੈ ਜਿਸਨਾਲ ਕਿ ਬਹੁਤ ਸਾਰੇ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਮਸਲਾ ਖੜ੍ਹਾ ਹੋ ਰਿਹਾ ਹੈ ਤੇ ਨਿਗਮ ਲੁਧਿਆਣਾ ਦੇ ਹਾਊਸ ਵਲੋਂ ਮਤਾ ਨੰ. 23 ਨੂੰ ਪ੍ਰਵਾਨ ਕਰਕੇ ਸਥਾਨਕ ਸਰਕਾਰਾਂ ਵਿਭਾਗ 1 ਤੋਂ ਸਾਲ ਸਮਾਂ ਭੇਜੇ ਨੂੰ ਹੋ ਚੁੱਕਾ ਜਿਸ ਨਾਲ ਓਵਰਏਜ਼ ਸਫ਼ਾਈ ਕਰਮਚਾਰੀ, ਸੀਵਰਮੈਨ ਅਤੇ ਮਾਲੀ, ਡਰਾਈਵਰ ਤੇ ਬੇਲਦਾਰਾਂ ਨੂੰ ਪੱਕਾ ਕੀਤਾ ਜਾਣਾ ਸੀ ਤੇ ਸਾਡੀ ਮੰਗ ਹੈ ਕਿ ਉਸ ਮਤੇ ਨੂੰ ਜਲਦ ਤੋਂ ਜਲਦ ਮੰਗਾ ਕੇ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ।
ਇਸ ਦੌਰਾਨ ਵਿਧਾਇਕ ਬੱਗਾ ਨੇ ਸੰਘਰਸ਼ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਧੀਂਗਾਨ, ਨੇਤਾ ਜੀ ਸੌਂਧੀ, ਵੀਰ ਆਨੰਦ ਰਾਖ਼ਸ਼ਸ਼, ਵਿਪਨ ਕਲਿਆਣ, ਸੰਜੀਵ ਗਿੱਲ, ਦੀਪਕ ਹੰਸ, ਅਜੇਪਾਲ ਦਿਸ਼ਾਵਰ, ਵਿੱਕੀ ਸਹੋਤਾ, ਸੋਨੂੰ ਅਟਵਾਲ, ਸੁੁਮਿਤ ਚੋਟਾਲਾ, ਸੁੰਦਰ ਟਾਂਕ, ਪਿੰਕਾ ਚੰਡਾਲਿਆ, ਮਨਜੀਤ ਪੁਹਾਲ, ਕਮਲ ਭੱਟੀ, ਸੁਭਾਸ਼ ਸੌਦੇ, ਰਾਜੇਸ਼ ਟਾਂਕ, ਪੱਪੂ ਬੇਦੀ, ਵਰੁਣ ਰਾਜ, ਸੁਸ਼ੀਲ ਰੱਤੀ, ਰਜਿੰਦਰ ਆਦਿਵੰਸ਼ੀ, ਅਰੁਣ ਗੋਗਲਾ, ਅਨੁਰਾਗ ਚੰਡਾਲਿਆ, ਭਰਤ ਕਟਾਰਿਆ, ਸੰਗੀਤ ਕੱਲੂ,ਦੀਪਕ ਅਰੋੜਾ, ਅਰਜੁਨ ਭੂੰਬਕ, ਪੱਪੂ ਰਾਏ, ਪ੍ਰਿੰਸ ਅਟਵਾਲ, ਸੰਦੀਪ ਸਿੰਘ, ਪਰਵਿੰਦਰ ਪੁਹਾਲ, ਜਗਤਾਰ ਸਿੰਘ, ਕ੍ਰਿਸ਼ਨਾ ਗੋਗੀ, ਵਿਕਾਸ ਸੌਦੇ ਆਦਿ ਹਾਜ਼ਰ ਸਨ।