ਸੋਨੀ ਪੰਡਿਤ ਸਾਥੀਆਂ ਸਣੇ ਅਕਾਲੀ ਦਲ ਵਾਰਿਸ ਪੰਜਾਬ ’ਚ ਸ਼ਾਮਲ ਸੋਨੀ ਪੰਡਿਤ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸ਼ਾਮਿਲ
Publish Date: Tue, 04 Aug 2026 07:23 PM (IST)
Updated Date: Wed, 05 Aug 2026 04:08 AM (IST)
28 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ : ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰੱਖੇ ਪ੍ਰੋਗਰਾਮ ਤਹਿਤ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਸ਼ਿਰਕਤ ਕੀਤੀ, ਇਸ ਦੌਰਾਨ ਜਿੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਉਥੇ ਹੀ ਸੈਂਕੜੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਦੇ ਨੇੜਲੇ ਸਾਥੀ ਰਹੇ ਸੋਨੀ ਪੰਡਿਤ ਨੇ ਬਹੁ-ਗਿਣਤੀ ਨੌਜਵਾਨ ਆਗੂਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦਾ ਪੱਲਾ ਫੜ ਲਿਆ। ਇਸ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਤੇ ਸਾਬਕਾ ਵਿਧਾਇਕ ਸ਼ਿਵਾਲਕ ਨੇ ਕਿਹਾ ਕਿ ਬੇਸ਼ੱਕ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਥਕ ਤੇ ਖੇਤਰੀ ਪਾਰਟੀ ਸੀ ਪ੍ਰੰਤੂ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਹੀ ਪੰਥਕ ਅਤੇ ਖੇਤਰੀ ਪਾਰਟੀ ਹੈ। ਕਿਉਂਕਿ ਬਾਦਲ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪਾਰਟੀ ਨੂੰ ਵਰਤਿਆ ਅਤੇ ਕਈ ਤਰ੍ਹਾਂ ਦੇ ਗਲਤ ਫੈਸਲੇ ਲੈ ਕੇ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ। ਅੱਜ ਲੋਕ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜ ਰਹੇ ਹਨ ਕਿਉਂਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ। ਜਿਸ ਦੌਰਾਨ ਆਪਣੇ ਸਮੇਤ ਨੌਜਵਾਨ ਆਗੂਆਂ ਨੂੰ ਵਾਰਿਸ ਪੰਜਾਬ ’ਚ ਸ਼ਾਮਿਲ ਕਰਵਾਉਣ ਵਾਲੇ ਆਗੂ ਸੋਨੀ ਪੰਡਿਤ ਨੇ ਵੀ ਕਿਹਾ ਕਿ ਵਾਰਿਸ ਪੰਜਾਬ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦਾ ਪੱਲਾ ਫੜਿਆ ਹੈ। ਇਸ ਮੌਕੇ ਉਨ੍ਹਾਂ ਮਨਪ੍ਰੀਤ ਸਿੰਘ ਇਆਲੀ ਤੇ ਦਰਸ਼ਨ ਸਿੰਘ ਸ਼ਿਵਾਲਿਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੋਵੇਂ ਆਗੂ ਇਸ ਹਲਕੇ ਦੇ ਹੀ ਨਹੀਂ ਬਲਕਿ ਮੇਰੇ ਵੀ ਬਹੁਤ ਨਜ਼ਦੀਕੀ ਆਗੂ ਹਨ ਜਿਨਾਂ ਦੀ ਯੋਗ ਅਗਵਾਈ ਹੇਠ ਅਸੀਂ ਅਕਾਲੀ ਦਲ ਵਾਰਸ ਪੰਜਾਬ ਦੀ ਚੜ੍ਹਦੀ ਕਲਾ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਇਸ ਮੌਕੇ ਮਨਦੀਪ ਸਿੰਘ ਹਸਨਪੁਰ, ਅਮਨਦੀਪ ਗਰੇਵਾਲ, ਗੁਰਮੀਤ ਗਰੇਵਾਲ, ਸਿੱਧੂ ਪਰਿਵਾਰ, ਪ੍ਰੀਤਮ ਸਿੰਘ, ਨਿੰਦਰ ਪਾਲ ਸਿਮਕ, ਜਸਕਰਨ ਸਿੰਘ, ਮਨੀ ਗਰੇਵਾਲ, ਗੁਰਜੀਤ ਸਿੰਘ, ਗੁਰਪ੍ਰੀਤ ਸਿਮਕ, ਸੇਵਕ ਗਰੇਵਾਲ, ਸੇਵਕ ਲੰਬੜਦਾਰ, ਇੰਦਰ ਲੰਬੜਦਾਰ, ਰੋਕੀ ਪੰਡਿਤ, ਮਿੱਕੀ ਸਿੰਘ ਗੁਰਮੇਲ ਸਿੰਘ ਸਿਮਕ, ਬਿੱਟੂ ਪੰਚ, ਹੈਪੀ ਸਿੰਘ, ਪਰਗੁਣ ਸਿੰਘ, ਜਸਵੰਤ ਸਿੰਘ, ਧਨਵੰਤ ਸਿੰਘ, ਹਰਪ੍ਰੀਤ ਸਿੰਘ, ਰਾਮ ਗਰੇਵਾਲ,ਗੁਰਅੰਸ਼ ਸਿੰਘ ਥਰੀਕੇ, ਜਸਵਿੰਦਰ ਸਿੰਘ ਭੋਲਾ, ਸੁਖਵਿੰਦਰ ਸਿੰਘ ਫੌਜੀ, ਜਸਵੀਰ ਸਿੰਘ ਗਰੇਵਾਲ, ਜੋਰਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਪਿੰਡ ਵਾਸੀ ਹਾਜ਼ਰ ਸਨ।