- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਮ ਕੌਰ ਦੀ ਭਾਲ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ

-ਪੁਲਿਸ ਕਾਰਵਾਈ ਤੋਂ ਨਾਰਾਜ਼ ਆਗੂਆਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਇੱਥੋਂ ਨੇੜਲੇ ਪਿੰਡ ਸ਼ੰਕਰ ਦੀ ਗੁੰਮਸ਼ੁਦਾ ਵਿਆਹੁਤਾ ਬੀਬੀ ਸਿਮ ਕੌਰ ਦੀ ਭਾਲ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਨਗਰ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਥਾਣਾ ਡੇਹਲੋਂ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਸੀ। ਧਰਨੇ ਦੌਰਾਨ ਥਾਣਾ ਡੇਹਲੋਂ ਦੇ ਐੱਸਐੱਚਓ ਵਿਜੇ ਸ਼ਰਮਾ ਵੱਲੋਂ ਧਰਨਾਕਾਰੀ ਆਗੂਆਂ ਤੇ ਮੋਹਤਬਰਾਂ ਤੋਂ 12 ਅਗਸਤ ਬੁੱਧਵਾਰ ਦਾ ਸਮਾਂ ਲੈ ਕੇ ਇਸ ਮਾਮਲੇ ਸਬੰਧੀ ਸੰਤੋਸਜਨਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਇਸੇ ਤਹਿਤ ਅੱਜ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ, ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ ਅਤੇ ਪਿੰਡ ਦੇ ਮੋਹਤਵਰ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਉਕਤ ਮਾਮਲੇ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਗੁੰਮਸ਼ੁਦਾ ਬੀਬੀ ਸਿਮ ਕੌਰ ਦੀ ਭਾਲ ਸਬੰਧੀ ਪੁਲਿਸ ਵੱਲੋਂ ਅਜੇ ਤੱਕ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 16 ਅਗਸਤ ਨੂੰ ਮੁੜ ਥਾਣਾ ਡੇਹਲੋਂ ਵਿਖੇ ਮੀਟਿੰਗ ਕੀਤੀ ਜਾਵੇਗੀ ਅਤੇ 17 ਅਗਸਤ ਤੋਂ ਇਲਾਕੇ ਦੇ ਪਿੰਡਾਂ ਵਿੱਚ ਵਿਸ਼ੇਸ਼ ਜਨਤਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾ ਨੇ ਕਿਹਾ ਕਿ ਸਿਮ ਕੌਰ ਦੀ ਭਾਲ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਮਾਮਲੇ ਨੂੰ ਜਨਤਕ ਕਰਨ ਦੀ ਲੋੜ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁੰਮਸ਼ੁਦਾ ਮਹਿਲਾ ਦੀ ਭਾਲ ਲਈ ਹਰ ਸੰਭਵ ਯਤਨ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਭਾਈ ਲਾਲੋ ਫਰੰਟ ਦੇ ਪ੍ਰਧਾਨ ਚਰਨਜੀਤ ਸਿੰਘ ਹਮਾਯੂਪੁਰਾ ਨੇ ਵੀ ਸੰਬੋਧਨ ਕਰਦਿਆਂ ਸਿਮ ਕੌਰ ਦੀ ਭਾਲ ਲਈ ਚੱਲ ਰਹੇ ਯਤਨਾਂ ਵਿੱਚ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮਖਤਿਆਰ ਸਿੰਘ, ਅਮਰੀਕ ਸਿੰਘ ਸੇਖੋ, ਮਾਨ ਸਿੰਘ ਦਿਓਲ ਸਵਰਨ ਸਿੰਘਗੁਰਮ ਬਲਵੀਰ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ, ਕਾਮਰੇਡ ਹਰਮੀਤ ਸਿੰਘ ਬਾਗੜੀਆ, ਕਾਮਰੇਡ ਪਰਦਮਨ ਸਿੰਘ ਬਾਗੜੀਆ, ਸਵਰਨ ਸਿੰਘ ਜਵੰਦਾ, ਮੋਹਨ ਸਿੰਘ ਜਵੰਦਾ, ਹਰਪ੍ਰੀਤ ਸਿੰਘ ਜਵੰਦਾ, ਪਵਿੱਤਰਪਾਲ ਸਿੰਘ ਜਵੰਦਾ, ਅਮਨ ਸਿੰਘ ਸਰਪੰਚ, ਰਣਵੀਰ ਸਿੰਘ ਮਹਿਮੀ ਸਾਬਕਾ ਸਰਪੰਚ, ਇੰਦਰਵੀਰ ਸਿੰਘ, ਕੇਸਰ ਸਿੰਘ ਸ਼ੰਕਰ, ਜਗਜੀਤ ਸਿੰਘ, ਹਿਮਤ ਸਿੰਘ ਜਵੰਦਾ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਗੁਰਮ, ਪੰਮਾ ਜੱਸੋਵਾਲ ਕਾਮਰੇਡ, ਸੁਖਦੇਵ ਸਿੰਘ, ਕਾਮਰੇਡ ਰਣਜੀਤ ਸਿੰਘ ਸਾਇਆ ਕਲਾਂ, ਕਾਮਰੇਡ ਅਮਰਜੀਤ ਸਿੰਘ ਹਿਮਾਯੂਪੁਰਾ, ਸਤਪਾਲ ਸਿੰਘ, ਜਸਵੰਤ ਸਿੰਘ, ਮਨਦੀਪ ਸਿੰਘ ਅਤੇ ਮਨਜੀਤ ਸਿੰਘ, ਆਦਿ ਹਾਜ਼ਰ ਸਨ।