ਸਰਪੰਚ ਗਰੇਵਾਲ ਵੱਲੋਂ ਨਿੱਜੀ ਖਰਚੇ ’ਤੇ ਅਧਿਆਪਕ ਨਿਯੁਕਤ ਜ਼ਰੂਰੀ ਖ਼ਬਰ-ਸਰਪੰਚ ਗਰੇਵਾਲ ਪਰਿਵਾਰ ਵੱਲੋਂ ਸਰਕਾਰੀ ਸਮਾਰਟ ਸਕੂਲ ਖਾਸੀ ਕਲਾਂ ਲਈ ਨਿੱਜੀ ਖਰਚੇ ’ਤੇ ਅਧਿਆਪਕਾਂ ਦੀ ਨਿਯੁਕਤੀ
Publish Date: Thu, 03 Sep 2026 08:37 PM (IST)
Updated Date: Fri, 04 Sep 2026 04:05 AM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ ਪਿੰਡ ਖਾਸੀ ਕਲਾਂ ਦੇ ਸਰਪੰਚ ਤੇ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ, ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਮੈਂਬਰ ਜ਼ਿਲਾ ਪਰਿਸ਼ਦ ਅਤੇ ਉਨਾਂ ਦੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂਐਸਏ ਦੇ ਵੱਲੋਂ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾਂਦਾ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਉਹਨਾਂ ਵੱਲੋਂ ਸਰਕਾਰੀ ਸਮਾਰਟ ਹਾਈ ਸਕੂਲ ਖਾਸੀ ਕਲਾਂ ਵਿਖੇ ਅਧਿਆਪਕਾਂ ਦੀ ਘਾਟ ਨੂੰ ਦੇਖਦੇ ਹੋਏ ਆਪਣੇ ਪੱਧਰ ਤੇ ਮਨਿੰਦਰਜੀਤ ਸਿੰਘ ਗਰੇਵਾਲ ਡੀਪੀ, ਮੈਡਮ ਕੁਸ਼ਦੀਪ ਕੌਰ, ਮੈਡਮ ਅਮਨਦੀਪ ਕੌਰ, ਸੁਖਪ੍ਰੀਤ ਕੌਰ ਦੀ ਪ੍ਰਾਈਵੇਟ ਅਧਿਆਪਕ ਵਜੋਂ ਨਿਯੁਕਤੀ ਕੀਤੀ ਗਈ, ਤਾਂ ਜੋ ਪੜ੍ਹਾਈ ਪੱਖੋਂ ਬੱਚਿਆਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਜਦਕਿ ਸਕੂਲ ਦੇ ਵਿੱਚ ਸਫਾਈ ਨੂੰ ਬਿਹਤਰ ਬਣਾਉਣ ਲਈ ਪੂਜਾ ਰਾਣੀ ਨੂੰ ਸਫਾਈ ਸੇਵਕ ਬਣਾਇਆ ਗਿਆ। ਗਰੇਵਾਲ ਨੇ ਕਿਹਾ ਕਿ ਇਹ ਸਾਰਾ ਉਪਰਾਲਾ ਮੇਰੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂਐਸਏ ਵੱਲੋਂ ਕੀਤਾ ਗਿਆ ਹੈ। ਜੋ ਕਿ ਇਹਨਾਂ ਅਧਿਆਪਕਾਂ ਸਮੇਤ ਸਫਾਈ ਸੇਵਕਾ ਨੂੰ ਤਨਖਾਹ ਆਪਣੀ ਨੇਕ ਕਮਾਈ ਦੇ ਵਿੱਚੋਂ ਦੇਣਗੇ। ਇਸ ਮੌਕੇ ਸਕੂਲ ਮੁਖੀ ਅਧਿਆਪਕਾ ਮੈਡਮ ਸਤਵਿੰਦਰ ਕੌਰ ਸਮੇਤ ਸਮੁੱਚਾ ਸਕੂਲ ਸਟਾਫ, ਸਕੂਲ ਕਮੇਟੀ, ਗ੍ਰਾਮ ਪੰਚਾਇਤ, ਪਿੰਡ ਦੇ ਪਤਵੰਤਿਆਂ ਵਿੱਚ ਦਲਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਗਿੱਲ, ਪ੍ਰਿਤਪਾਲ ਸਿੰਘ ਗਰੇਵਾਲ, ਨਿਰਮਲ ਸਿੰਘ ਨਿੰਮਾ, ਰਾਜਾ ਸੋਮਲ, ਲਾਲੀ ਗਰੇਵਾਲ, ਪ੍ਰਧਾਨ ਰਾਮਪਾਲ, ਵਿੱਕੀ ਖਾਸੀ, ਜਿੰਦਰ ਸਿੰਘ ਆਦਿ ਵੀ ਹਾਜਿਰ ਸਨ।