
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਰੂਰੀ ਖ਼ਬਰ-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਆਰਓ ਠੰਡੇ ਜਲ ਦੀ ਅਰੰਭਤਾ ਹੋਈ

ਅਸ਼ਵਨੀ ਜੇਤਲੀ, ਪੰਜਾਬੀ ਜਾਗਰਣ, ਲੁਧਿਆਣਾ
ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਆਰਓ ਠੰਡੇ ਜਲ ਸੇਵਾ ਦੀ ਅਰੰਭਤਾ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਧਾਨ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਜਸਟਿਸ ਗੁਰਬੀਰ ਸਿੰਘ ਸਾਬਕਾ ਮੈਂਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਰਸਮੀ ਤੌਰ ’ਤੇ ਆਰਓ ਜਲ ਸੇਵਾ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤੀ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ, ਟਰੱਸਟੀ ਨਵਪ੍ਰੀਤ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ, ਜਸਵਿੰਦਰ ਸਿੰਘ ਸੇਠੀ, ਹਰਪ੍ਰੀਤ ਸਿੰਘ ਰਾਜਧਾਨੀ, ਅਮਰਪਾਲ ਸਿੰਘ ਸਰਨਾ ਹਾਜਰ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਜਸਟਿਸ ਗੁਰਬੀਰ ਸਿੰਘ ਦਾ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਜਸਟਿਸ ਗੁਰਬੀਰ ਸਿੰਘ ਨੇ ਕਿਹਾ ਕਿ ਜਲ ਦੀ ਸੇਵਾ ਨੂੰ ਮਹਾਨ ਸੇਵਾ ਮੰਨਿਆਂ ਗਿਆ । ਗੁਰਦੁਆਰਾ ਸਾਹਿਬ ਦੇ ਟਰੱਸਟੀ ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਕਿ ਇਹ ਆਰਓ ਜਲ ਸੇਵਾ ਨਰਿੰਦਰ ਸਿੰਗਲਾ ਵੱਲੋਂ ਅਪਣੇ ਮਾਤਾ ਪਿਤਾ ਓਮ ਪ੍ਰਕਾਸ਼ ਸਿੰਗਲਾ ਅਤੇ ਕਾਂਤਾ ਦੇਵੀ ਦੀ ਯਾਦ ’ਚ ਲਵਾਇਆ ਗਿਆ ਹੈ। ਆਰਓ ਪਲਾਂਟ 250 ਲੀਟਰ ਪਾਣੀ ਹਰ ਘੰਟੇ ਤਿਆਰ ਕਰੇਗਾ ਤੇ ਸੰਗਤ ਨੂੰ 24 ਘੰਟੇ ਠੰਢਾ ਜਲ ਮਿਲਿਆ ਕਰੇਗਾ।