
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

'ਬੈਂਸ ਬ੍ਰਦਰਜ਼' ਤੇ ਟੀਮ ਵੱਲੋਂ ਕਰਵਾਏ ‘ਮੇਲਾ ਤੀਆਂ ਦਾ, ਸ਼ਾਨ ਪੰਜਾਬ ਦੀ’ ਵਿੱਚ ਉਮੜਿਆ ਬੀਬੀਆਂ-ਭੈਣਾਂ ਦਾ ਅਥਾਹ ਜਨ ਸੈਲਾਬ

-ਬੈਂਸ ਬ੍ਰਦਰਜ਼ ਤੇ ਟੀਮ ਵੱਲੋਂ ਕਰਵਾਏ ਤੀਆਂ ਦੇ ਮੇਲੇ ’ਚ ਮਹਿਲਾਵਾਂ ਹੁੰਮਹੁਮਾ ਕੇ ਪੁੱਜੀਆਂ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
'ਬੈਂਸ ਬ੍ਰਦਰਜ਼' ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ 'ਗਿੱਲਜ਼ ਗਾਰਡਨ' ਵਿਖੇ ‘ਮੇਲਾ ਤੀਆਂ ਦਾ, ਸ਼ਾਨ ਪੰਜਾਬ ਦੀ’ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਤੇ ਧੀਆਂ-ਭੈਣਾਂ ਦੇ ਮਾਣ-ਸਤਿਕਾਰ ਨੂੰ ਸਮਰਪਿਤ ਵਿਸ਼ਾਲ ਸਮਾਗਮ ਮੇਲਾ ਕਰਵਾਇਆ ਗਿਆ। ਸੱਭਿਆਚਾਰਕ ਸਮਾਗਮ ਵਿੱਚ ਹਲਕਾ ਆਤਮ ਨਗਰ ਦੇ ਦੱਖਣੀ ਖੇਤਰ ਤੋਂ ਬੀਬੀਆਂ, ਭੈਣਾਂ ਅਤੇ ਮਾਤਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਭੈਣਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪਿਆਰ ਤੇ ਸਤਿਕਾਰ ਦੇ ਪ੍ਰਤੀਕ ਵਜੋਂ ਰੱਖੜੀ ਬੰਨ੍ਹੀ। ਧੀਆਂ-ਭੈਣਾਂ ਵੱਲੋਂ ਮਿਲੇ ਇਸ ਅਥਾਹ ਪ੍ਰੇਮ ਅਤੇ ਆਸ਼ੀਰਵਾਦ ਲਈ ਬੈਂਸ ਨੇ ਸਿਰ ਝੁਕਾ ਕੇ ਸਾਰੀਆਂ ਮਾਤਾਵਾਂ ਤੇ ਭੈਣਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਬੈਂਸ ਬ੍ਰਦਰਜ਼ ਦੇ ਪਰਿਵਾਰ ਨੇ ਵੀ ਉਚੇਚੇ ਤੌਰ 'ਤੇ ਹਿੱਸਾ ਲਿਆ ਅਤੇ ਆਈਆਂ ਸਾਰੀਆਂ ਬੀਬੀਆਂ-ਭੈਣਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਬੈਂਸ ਵੱਲੋਂ ਰੱਖੜੀ ਬੰਨ੍ਹਣ ਆਈ ਹਰੇਕ ਔਰਤ ਨੂੰ ਸਤਿਕਾਰ ਦੇ ਰੂਪ ਵਿੱਚ ਇੱਕ-ਇੱਕ ਵਿਸ਼ੇਸ਼ ਤੋਹਫ਼ਾ (ਰਿਟਰਨ ਗਿਫ਼ਟ) ਦਿੱਤਾ ਗਿਆ। ਇਸ ਪੂਰੇ ਸਮਾਗਮ ਦਾ ਪ੍ਰਬੰਧ, ਖਾਣ-ਪੀਣ ਅਤੇ ਰਿਟਰਨ ਗਿਫ਼ਟਾਂ ਦਾ ਸਮੁੱਚਾ ਖਰਚਾ 'ਬੈਂਸ ਬ੍ਰਦਰਜ਼' ਵੱਲੋਂ ਆਪਣੇ ਨਿਜੀ ਪੱਧਰ 'ਤੇ ਕੀਤਾ ਗਿਆ। ਇਹ ਵਿਸ਼ਾਲ ਇਕੱਠ ਸਿਰਫ਼ ਹਲਕਾ ਆਤਮ ਨਗਰ ਦੇ ਦੱਖਣੀ ਖੇਤਰ ਦਾ ਸੀ, ਜੋ 'ਬੈਂਸ ਬ੍ਰਦਰਜ਼' ਅਤੇ ਉਹਨਾਂ ਦੀ ਟੀਮ ਪ੍ਰਤੀ ਇਲਾਕੇ ਦੀਆਂ ਔਰਤਾਂ ਤੇ ਪਰਿਵਾਰਾਂ ਦੇ ਅਟੁੱਟ ਵਿਸ਼ਵਾਸ ਤੇ ਪਿਆਰ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦਾ ਹੈ।
ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੀ ਟੀਮ ਨੇ ਆਈਆਂ ਸਾਰੀਆਂ ਮਾਤਾਵਾਂ ਤੇ ਭੈਣਾਂ ਦਾ ਤਹੇ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬ ਦੇ ਵਿਰਸੇ ਤੇ ਸੱਭਿਆਚਾਰਕ ਤਿਉਹਾਰਾਂ ਨੂੰ ਜਿਊਂਦਾ ਰੱਖਣਾ ਅਤੇ ਸਾਡੀਆਂ ਧੀਆਂ-ਭੈਣਾਂ ਨੂੰ ਪੂਰਾ ਮਾਣ-ਸਤਿਕਾਰ ਦੇਣਾ ਹੈ। ਉਹਨਾਂ ਭਰੋਸਾ ਦਿਵਾਇਆ ਕਿ ਬੈਂਸ ਬ੍ਰਦਰਜ਼ ਅਤੇ ਟੀਮ ਹਮੇਸ਼ਾ ਹਲਕਾ ਆਤਮ ਨਗਰ ਦੇ ਪਰਿਵਾਰਾਂ ਦੇ ਨਾਲ ਹਰ ਖੁਸ਼ੀ-ਗਮੀ ਵਿੱਚ ਚੱਟਾਨ ਵਾਂਗ ਖੜ੍ਹੀ ਰਹੇਗੀ।