
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿਊ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀਆਂ ਵੱਲੋਂ ਰਾਸ਼ਨ ਡਿੱਪੂ ਹੋਲਡਰ ਖਿਲਾਫ ਭਾਰੀ ਰੋਸ ਪ੍ਰਦਰਸ਼ਨ

ਫੋਟੋ ਨੰਬਰ-31
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਲੁਧਿਆਣਾ ਸ਼ਹਿਰ ਦੀ ਬੁੱਕਲ ’ਚ ਵਸੇ ਹਲਕਾ ਗਿੱਲ ਦੇ ਅਧੀਨ ਆਉਂਦੇ ਨਿਊ ਗੁਰੂ ਤੇਗ ਬਹਾਦਰ ਨਗਰ ਦੁੱਗਰੀ ਦੇ ਨਿਵਾਸੀਆਂ ਨੇ ਡੀਪੂ ਹੋਲਡਰ ਤੇ ਗ੍ਰਾਮ ਪੰਚਾਇਤ ’ਤੇ ਗੰਭੀਰ ਦੋਸ ਲਾਉਂਦਿਆਂ ਭਾਰੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਦੱਸਿਆ ਕਿ ਡਿਪੂ ਹੋਲਡਰ ਨਰੇਸ਼ ਕੁਮਾਰ ਜੋ ਢੋਲੇਵਾਲ ਏਰੀਏ ’ਚ ਰਹਿੰਦਾ ਹੈ ਤੇ ਇਸ ਪਿੰਡ ’ਚ ਜਦੋਂ ਵੀ ਰਾਸ਼ਨ ਵੰਡਣ ਆਉਂਦਾ ਹੈ ਜਾਂ ਪਰਚੀਆਂ ਕੱਟਣ ਆਉਂਦਾ ਹੈ, ਤਾਂ ਪਿੰਡ ਦੀ ਪੰਚਾਇਤ ਦੇ ਕਹਿਣ ਅਨੁਸਾਰ ਪਰਚੀ ਕੱਟਦਾ ਹੈ ਤੇ ਰਾਸ਼ਨ ਵੰਡਦਾ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਨੋਟਿਸ ਜਾਰੀ ਹੋ ਚੁੱਕਿਆ ਹੈ। ਹਰ ਕਾਰਡਧਾਰਕ ਮੈਂਬਰ ਨੂੰ ਚਾਰ ਮਹੀਨੇ ਦੇ ਹਿਸਾਬ ਨਾਲ ਰਾਸ਼ਨ ਦਿੱਤਾ ਜਾਵੇਗਾ ਤੇ 20 ਕਿੱਲੋ ਦੇ ਹਿਸਾਬ ਨਾਲ ਪਰ ਮਹੀਨੇ ਦਾ ਰਾਸ਼ਨ ਮਿਲੇਗਾ, ਪਰ ਡਿਪੂ ਹੋਲਡਰ ਵੱਲੋਂ ਦੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਰਾਸ਼ਨ ਦੀ ਪਰਚੀ ਕੱਟਣ ਮੌਕੇ ਬਹੁਤਾਤ ਵਿਅਕਤੀਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਹਰ ਵਿਅਕਤੀ ਨੂੰ 15 ਕਿਲੋ ਮਹੀਨੇ ਦੇ ਹਿਸਾਬ ਨਾਲ ਪਰਚੀ ਕੱਟੀ ਜਾਂਦੀ ਹੈ ਤੇ ਤਿੰਨ ਮਹੀਨੇ ਦੇ ਰਾਸਨ ਦੀ ਪਰਚੀ ਕੱਟੀ ਜਾਂਦੀ ਹੈ ਜੋ ਸਰਾਸਰ ਧੋਖਾ ਹੈ ਤੇ ਆਪਣੇ ਸਮੱਰਥਕਾਂ ਨੂੰ ਪੂਰਾ ਰਾਸ਼ਨ ਦਿੱਤਾ ਜਾ ਰਿਹਾ ਹੈ। ਸਰਕਾਰ ਵੱਲੋਂ ਦਿੱਤੀਆਂ ਰਾਸ਼ਨ ਕਿੱਟਾਂ ਵੀ ਆਪਣਿਆਂ ਨੂੰ ਹੀ ਵੰਡੀਆਂ ਗਈਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਇਸ ਖਿਲਾਫ਼ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਿਮਰਜੀਤ ਸਿੰਘ, ਪਰਮਜੀਤ ਸਿੰਘ, ਚਰਨ ਗਿੱਲ, ਪਵਨਜੀਤ ਸਿੰਘ, ਰਮਨਦੀਪ ਸਿੰਘ,ਜਗਦੀਪ ਸਿੰਘ, ਅਮਨ ਗਿੱਲ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਰੀਨਾ ਕੌਰ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਅਸ਼ੋਕ ਆਦਿ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।
-ਡਿਪੂ ਹੋਲਡਰ ਨੇ ਮੰਨੀ ਆਪਣੀ ਗ਼ਲਤੀ
ਜਦੋਂ ਇਸ ਸਬੰਧੀ ਡੀਪੂ ਹੋਲਡਰ ਨਰੇਸ਼ ਕੁਮਾਰ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਗਲਤੀ ਦਾ ਅਹਿਸਾਸ ਕਰਦਿਆਂ ਕਿਹਾ ਕਿ ਪਰਚੀ ਕੱਟਣ ਮੌਕੇ ਨਾਲ ਬੈਠੇ ਸਹਿਯੋਗੀਆਂ ਨੇ ਪਰਚੀ ਤਿੰਨ ਮਹੀਨਿਆਂ ਦੀ ਕੱਟੀ ਹੈ ਤੇ ਸਰਕਾਰ ਦੀ ਗਾਈਡਲਾਈਨ ਅਨੁਸਾਰ ਜੋ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਹੋਏ ਹਨ। ਉਸ ਅਨੁਸਾਰ ਹਰ ਮੈਂਬਰ ਨੂੰ 20 ਕਿੱਲੋ ਦੇ ਹਿਸਾਬ ਨਾਲ ਤੇ ਚਾਰ ਮਹੀਨੇ ਦਾ ਰਾਸ਼ਨ ਹੀ ਵੰਡਿਆ ਜਾਵੇਗਾ। ਜਿਸ ਵੀ ਵਿਆਕਤੀ ਦੀ ਪਰਚੀ ਤਿੰਨ ਮਹੀਨੇ ਦੀ ਜਾਂ 15 ਕਿੱਲੋ ਦੇ ਹਿਸਾਬ ਨਾਲ ਕੱਟੀ ਗਈ ਆ ਉਸ ਨੂੰ ਦੁਬਾਰੇ ਪਰਚੀ ਕੱਟ ਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਹਰ ਵਿਅਕਤੀ ਨੂੰ ਰਾਸ਼ਨ ਵੰਡਿਆ ਜਾਵੇਗਾ। ਉਹਨਾਂ ਕਿਹਾ ਕਿ ਜੋ ਇਹ ਗਲਤੀ ਹੋਈ ਹੈ। ਉਸ ਲਈ ਮਾਫੀ ਚਾਹੁੰਦੇ ਹਾਂ ਅਤੇ ਅੱਗੇ ਵੀ ਜੇਕਰ ਕੋਈ ਵੀ ਵਿਅਕਤੀ ਰਾਸ਼ਨ ਘੱਟ ਦੇਣ ਸਬੰਧੀ ਸ਼ਿਕਾਇਤ ਕਰਦਾ ਹੈ ,ਤਾਂ ਮੈਂ ਉਸਦਾ ਦੇਣਦਾਰ ਹੋਵਾਂਗਾ।
-ਕੀ ਕਹਿਣਾ ਇੰਸਪੈਕਟਰ ਸਤਵੰਤ ਸਿੰਘ ਦਾ
ਜਦੋਂ ਇਸ ਸਬੰਧੀ ਇਲਾਕੇ ਦੇ ਫੂਡ ਇੰਸਪੈਕਟਰ ਸਤਵੰਤ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ‘ਆਪ’ ਜੀ ਦੇ ਮਾਧਿਅਮ ਰਾਹੀਂ ਮੈਨੂੰ ਸ਼ਿਕਾਇਤ ਮਿਲ ਚੁੱਕੀ ਹੈ ਤੇ ਮੈਂ ਇਸ ਦੀ ਜਾਂਚ ਵੀ ਕਰਾਂਗਾ। ਡੀਪੂ ਹੋਲਡਰ ਨੂੰ ਸਖਤ ਹਦਾਇਤ ਵੀ ਕਰਾਂਗਾ ਕਿ ਕਿਸੇ ਵੀ ਵਿਅਕਤੀ ਦੇ ਨਾਲ ਵਿਤਕਰਾ ਨਾ ਕੀਤਾ ਜਾਵੇ। ਹਰ ਇੱਕ ਵਿਅਕਤੀ ਨੂੰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਰਾਸ਼ਨ ਦਿੱਤਾ ਜਾਵੇ, ਜੇਕਰ ਉਸ ਖਿਲਾਫ਼ ਕੋਈ ਸ਼ਿਕਾਇਤ ਦੁਬਾਰੇ ਮਿਲੀ, ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਕੋਈ ਗਲਤੀ ਸਾਹਮਣੇ ਆਉਂਦੀ ਹੈ ਉਸ ਨੂੰ ਸੁਧਾਰਿਆ ਜਾਵੇਗਾ।
-ਕੀ ਕਹਿਣਾ ਹੈ ਪਿੰਡ ਦੇ ਸਰਪੰਚ ਨਿਰਮਲ ਸਿੰਘ ਦਾ
ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਕਿ ਤੁਹਾਡੇ ਉਪਰ ਇਲਾਕਾ ਨਿਵਾਸੀਆਂ ਦੇ ਗੰਭੀਰ ਦੋਸ਼ ਲਾਏ ਹਨ ਕਿ ਰਾਸ਼ਨ ਵੰਡਣ ਮੌਕੇ ‘ਆਪ’ ਜੀ ਜਾਂ ਆਪ ਜੀ ਦੇ ਪੰਚਾਇਤ ਮੈਂਬਰ ਲੋਕਾਂ ਦੇ ਨਾਲ ਮਾੜੀ ਸ਼ਬਦਾਵਲੀ ਵਰਤਦੇ ਹਨ, ਤਾਂ ਉਨ੍ਹਾਂ ਨੇ ਇਹ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਰਾਸ਼ਨ ਵੰਡਣਾ ਜਾਂ ਪਰਚੀਆਂ ਕੱਟਣਾ ਪੰਚਾਇਤ ਦਾ ਕੰਮ ਨਹੀਂ ਡਿੱਪੂ ਹੋਲਡਰ ਦਾ ਕੰਮ ਹੈ। ਉਹ ਕਿਸ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਰਚੀ ਕੱਟਦਾ ਹੈ ਜਾਂ ਕਣਕ ਵੰਡਦਾ ਹੈ। ਇਹ ਉਸਦਾ ਕੰਮ ਹੈ ਸਾਡਾ ਕੰਮ ਤਾਂ ਉਸ ਨੂੰ ਸਹਿਯੋਗ ਕਰਨਾ ਹੈ ਕਿ ਪਿੰਡ ਦੇ ਕਿਸੇ ਵੀ ਵਿਅਕਤੀ ਨਾਲ ਵਿਤਕਰਾ ਨਾ ਕੀਤਾ ਜਾਵੇ ਅਤੇ ਪਿੰਡ ਦੇ ਕਿਸੇ ਵਿਅਕਤੀ ਦਾ ਆਪਸ ’ਚ ਪਰਚੀ ਕੱਟਣ ਨੂੰ ਲੈ ਕੇ ਕੋਈ ਲੜਾਈ ਝਗੜਾ ਨਾ ਹੋਵੇ। ਇਸ ਲਈ ਸਾਡੀ ਜਾਂ ਸਾਡੇ ਮੈਂਬਰ ਦੀ ਉਨ੍ਹਾਂ ਦੇ ਨਾਲ ਡਿਊਟੀ ਲੱਗਦੀ ਹੈ, ਤਾਂ ਜੋ ਪਾਰਦਰਸ਼ਿਤਾ ਦੇ ਨਾਲ ਰਾਸ਼ਨ ਇਲਾਕਾ ਨਿਵਾਸੀਆਂ ਨੂੰ ਮਿਲ ਸਕੇ। ਗ੍ਰਾਮ ਪੰਚਾਇਤ ਤਾਂ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ ਵਿਰੋਧੀਆਂ ਤੋਂ ਸਾਡੇ ਕੀਤੇ ਕੰਮ ਬਰਦਾਸ਼ਤ ਨਹੀਂ ਹੋ ਰਹੇ।