- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਬਿਜਲੀ ਘਰ ਅੰਦਰ ਦਾਖਲ ਹੋ ਬਿਜਲੀ ਮੁਲਾਜਮਾਂ ਨਾਲ ਕੀਤੀ ਕੁੱਟਮਾਰ

-ਮੁਲਾਜ਼ਮਾਂ ਵੱਲੋਂ ਦੋਸ਼ੀਆਂ 'ਤੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਕਾਕੋਵਾਲ ਰੋਡ ਸਥਿਤ ਬੀਤੀ ਰਾਤ ਕਰੀਬ 11 ਵਜੇ 15 ਤੋਂ 20 ਸ਼ਰਾਰਤੀ ਅਨਸਰ ਗੇਟ ਤੋੜ ਬਿਜਲੀ ਘਰ ਅੰਦਰ ਵੜੇ, ਜਿਨ੍ਹਾਂ ਵੱਲੋਂ ਡੀਊਟੀ ਦੇ ਹਾਜਰ ਬਿਜਲੀ ਮੁਲਾਜਮਾਂ ਨਾਲ ਕੁੱਟਮਾਰ ਕੀਤੀ। ਰੌਲਾ ਪੈਣ 'ਤੇ ਸ਼ਰਾਰਤੀ ਅਨਸਰ ਮੁਲਾਜਮਾਂ ਨੂੰ ਧਮਕੀ ਦਿੰਦਿਆਂ ਫ਼ਰਾਰ ਹੋ ਗਏ। ਇਸ ਸੰਬੰਧੀ ਡੀਊਟੀ 'ਤੇ ਹਾਜ਼ਰ ਮੁਲਾਜ਼ਮ ਪੰਕਜ ਅਤੇ ਮਨਪ੍ਰੀਤ ਸਿੰਘ ਨੇ ਬਸਤੀ ਜੋਧੇਵਾਲ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਬਸਤੀ ਥਾਣੇ ਡੀਊਟੀ ਅਫਸਰ ਏਐਸਆਈ ਸੁਖਦੇਵ ਸਿੰਘ ਰਾਤ ਪੁਲਿਸ ਟੀਮ ਨਾਲ ਬਿਜਲੀ ਘਰ ਪੁੱਜੇ। ਜਿੱਥੇ ਉਨ੍ਹਾਂ ਮੌਕਾ ਮੁਆਇਨਾ ਕਰ ਜਾਂਚ ਸ਼ੁਰੂ ਕੀਤੀ। ਡੀਊਟੀ 'ਤੇ ਹਾਜਰ ਮੁਲਾਜਮਾਂ ਨੇ ਪੁਲਿਸ ਨੂੰ ਮੌਕੇ ਦੀਆਂ ਬਣਾਈਆਂ ਕੁੱਝ ਵੀਡੀਓ ਦਿਖਾਉਂਦੇ ਦੱਸਿਆ ਕਿ ਸਾਰੀ ਘਟਨਾ ਬਿਜਲੀ ਘਰ ਲੱਗੇ ਸੀਸੀਟੀਵੀ ਫੁਟੇਜ ’ਚ ਕੈਦ ਹੋ ਗਈ। ਇੰਜ: ਪਰਵਿੰਦਰ ਜੀਤ ਸਿੰਘ ਪੀ ਐਂਡ ਐੱਮ ਪੰਜਾਬ ਚੀਫ਼ ਇੰਜੀਨੀਅਰ ਨੇ ਐਕਸੀਅਨ ਰਾਜੇਸ਼ ਕੁਮਾਰ ਸੁੰਦਰ ਨਗਰ ਡਵੀਜਨ ਤੇ ਐਕਸੀਅਨ ਹਰਪ੍ਰੀਤ ਸਿੰਘ ਸੰਧੂ ਨਾਲ ਘਟਨਾ ਸਥਲ ਦਾ ਦੌਰਾ ਕੀਤਾ। ਸਹਾਇਕ ਇੰਜੀਨੀਅਰ ਸਕਾਡਾ ਗਰਿੱਡ ਮੈਂਟਨੇਸਨ 3 ਨੇ ਕਥਿਤ ਦੋਸ਼ੀਆਂ 'ਤੇ ਪਰਚਾ ਦਰਜ ਕਰਵਾਉਣ ਲਈ ਥਾਣਾ ਬਸਤੀ ਜੋਧੇਵਾਲ 'ਚ ਲਿਖਤੀ ਸ਼ਿਕਾਇਤ ਦੇਣ ਦੇ ਆਦੇਸ਼ ਦਿੱਤੇ। ਥਾਣਾ ਮੁੱਖੀ ਅਮਰਜੀਤ ਸਿੰਘ ਨੂੰ ਐੱਸਡੀਓ ਤੇ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਇੰਜੀ. ਅਸ਼ੋਕ ਕੁਮਾਰ ਬੰਗੜ ਜ਼ੋਨ ਕੋਆਰਡੀਨੇਟਰ, ਸਕੱਤਰ ਟੀਐਸਯੂ ਧਰਮਿੰਦਰ ਨੇ ਮਾਮਲੇ ਬਾਰੇ ਜਾਣੂ ਕਰਵਾਉਂਦੇ ਕਥਿਤ ਦੋਸ਼ੀਆਂ 'ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਦੋਸ਼ੀਆਂ ਨੂੰ ਕਾਬੂ ਨਾ ਕਰਨ ਦੀ ਸੂਰਤ 'ਚ ਕੰਮ ਠੱਪ ਕਰ ਧਰਨਾ ਲਾਉਣ ਦੀ ਚਿਤਾਵਨੀ ਵੀ ਦਿੱਤੀ। ਆਗੂਆਂ ਅਨੁਸਾਰ ਥਾਣਾ ਮੁੱਖੀ ਵੱਲੋਂ ਢਾਈ ਵਜੇ ਤੱਕ ਕਾਰਵਾਈ ਸ਼ੁਰ ਕਰਨ ਦਾ ਭਰੋਸਾ ਦਿੱਤਾ ਹੈ। ਕੋਈ ਕਾਰਵਾਈ ਨਾ ਕਰਨ ਦੀ ਸੂਰਤ 'ਚ ਬਿਜਲੀ ਮੁਲਾਜਮਾਂ 'ਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ।ਆਗੂਆਂ ਨੇ ਕਿਹਾ ਥਾਣਾ ਮੁੱਖੀ ਤੋਂ ਬਿਜਲੀ ਘਰ 'ਚ ਪੀਸੀਆਰ ਦਸਤੇ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਹੈ। ਗੇਟ ਲੱਗਿਆ ਹੋਣ ਕਾਰਨ ਅੰਦਰ ਦਾਖ਼ਲ ਨਹੀਂ ਹੋਏ ਪਰ ਉਨ੍ਹਾਂ ਵੱਲੋਂ ਕੀਤੇ ਹੰਗਾਮੇ ਕਾਰਨ ਡਿਊਟੀ 'ਤੇ ਤੈਨਾਤ ਮੁਲਾਜਮ ਉਨ੍ਹਾਂ ਨੂੰ ਸਮਝਾਉਣ ਲੱਗੇ। ਇਸ ਦੌਰਾਨ ਇਹ ਬਾਹਰਲਾ ਗੇਟ ਤੋੜ ਜਬਰੀ ਅੰਦਰ ਵੜੇ ਤੇ ਇਨ੍ਹਾਂ ਵੱਲੋਂ ਮੁਲਾਜਮਾਂ ਨੂੰ ਧਮਕਾਇਆ ਤੇ ਗੱਲ ਨਾ ਮੰਨਣ 'ਤੇ ਮੁਲਾਜ਼ਮਾਂ ਨੂੰ ਕੁੱਟਮਾਰ ਕੇ ਫ਼ਰਾਰ ਹੋ ਗਏ।