
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਫੋਟੋਗ੍ਰਾਫੀ ਦਿਵਸ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁਜਰਖਾਨ ਕੈਂਪਸ, ਮਾਡਲ ਟਾਊਨ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵੱਲੋਂ ਕਾਲਜ ਕੈਂਪਸ ’ਚ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ ਲਈ “ਕਲਿੱਕ. ਕੈਪਚਰ. ਰਿਪੋਰਟ.” ਸਿਰਲੇਖ ਹੇਠ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਨੂੰ ਦ੍ਰਿਸ਼ਟੀਗਤ ਕਹਾਣੀਕਾਰੀ ਦੇ ਮਾਧਿਅਮ ਵਜੋਂ ਸਮਝਣ ਅਤੇ ਰਚਨਾਤਮਕ ਤੇ ਅਰਥਪੂਰਨ ਤਸਵੀਰਾਂ ਰਾਹੀਂ ਆਪਣੀ ਖ਼ਬਰ ਦੀ ਪਰਖ ਅਤੇ ਸਮਝ ਨੂੰ ਦਰਸਾਉਣ ਲਈ ਉਤਸ਼ਾਹਿਤ ਕਰਨਾ ਸੀ। ਮੁਕਾਬਲੇ ਦੀਆਂ ਐਂਟਰੀਆਂ ਦਾ ਮੁਲਾਂਕਣ ਮਿਸ ਡੇਜ਼ੀ ਵਧਵਾ ਅਤੇ ਸ਼੍ਰੀਮਤੀ ਸੁਖਜੀਤ ਕੌਰ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੇ ਕੰਮ ਵਿੱਚ ਨਜ਼ਰ ਆਈ ਰਚਨਾਤਮਕਤਾ ਅਤੇ ਪੱਤਰਕਾਰੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਇਹ ਗਤੀਵਿਧੀ ਡਾ. ਕੀਰਤੀ ਧਵਨ, ਸਹਾਇਕ ਪ੍ਰੋਫੈਸਰ, ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੀ ਰਹਿਨੁਮਾਈ ਹੇਠ ਕਰਵਾਈ ਗਈ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਜਿਹੀਆਂ ਹੋਰ ਸਰਗਰਮੀਆਂ ਕਰਵਾਉਣ ਲਈ ਉਤਸ਼ਾਹਿਤ ਕੀਤਾ, ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ ਵਿਖਾਉਣ, ਆਪਣੇ ਹੁਨਰ ਨੂੰ ਨਿਖਾਰਨ ਤੇ ਵਿਹਾਰਕ ਤਜਰਬਾ ਹਾਸਲ ਕਰਨ ਦੇ ਮੌਕੇ ਮਿਲਦੇ ਰਹਿਣ।