- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਵਾ ਨੇੜੇ ਰੰਗਾਈ ਫੈਕਟਰੀ ਦਾ ਕੈਮੀਕਲ ਵਾਲਾ ਪਾਣੀ ਬਣਿਆ ਮੁਸੀਬਤ

-ਬਦਬੂਦਾਰ ਪਾਣੀ ਖਾਲੀ ਪਲਾਟ ’ਚ ਛੱਡੇ ਜਾਣ ’ਤੇ ਲੋਕਾਂ ਦਾ ਜਿਊਣਾ ਹੋਇਆ ਮੁਹਾਲ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਲੁਧਿਆਣਾ-ਦਿੱਲੀ ਮਾਰਗ ’ਤੇ ਪਵਾ ਪਿੰਡ ਨੇੜੇ ਸਥਿਤ ਇਕ ਜੇਡੀ ਫੈਬਰਿਕ ਲਿਮਿਟਿਡ ਰੰਗਾਈ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਕੈਮੀਕਲ ਅਤੇ ਰੰਗਦਾਰ ਗੰਦਾ ਪਾਣੀ ਖਾਲੀ ਪਲਾਟ ਵਿੱਚ ਛੱਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਲਾਟ ਵਿੱਚ ਇਕੱਠੇ ਹੋ ਰਹੇ ਬਦਬੂਦਾਰ ਪਾਣੀ ਕਾਰਨ ਨੇੜਲੇ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਫੈਕਟਰੀ ਵਿੱਚੋਂ ਨਿਕਲਣ ਵਾਲੇ ਪਾਣੀ ਦੇ ਸਹੀ ਟ੍ਰੀਟਮੈਂਟ ਅਤੇ ਨਿਪਟਾਰੇ ਦੀ ਬਜਾਏ ਇਸ ਨੂੰ ਖਾਲੀ ਪਲਾਟ ਵਿੱਚ ਛੱਡਿਆ ਜਾ ਰਿਹਾ ਹੈ। ਪਾਣੀ ਦਾ ਰੰਗ ਅਤੇ ਬਦਬੂ ਲੋਕਾਂ ਲਈ ਚਿੰਤਾ ਦਾ ਕਾਰਨ ਬਣੇ ਹੋਏ ਹਨ। ਫੈਕਟਰੀ ਵਿੱਚੋਂ ਆਉਣ ਵਾਲਾ ਪਾਣੀ ਧਰਤੀ ਵਿੱਚ ਜਾਣ ਕਰਕੇ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਚੁੱਕਾ ਹੈ ਜਿਸ ਕਰਕੇ ਆਸ ਪਾਸ ਦੇ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸਮਰਸੀਬਲ ਬੋਰਾਂ ਦੇ ਵਿੱਚੋਂ ਵੀ ਰੰਗਦਾਰ ਅਤੇ ਕੈਮੀਕਲ ਵਾਲਾ ਪਾਣੀ ਨਿਕਲ ਰਿਹਾ ਹੈ।
ਹੈਰਾਨੀ ਦੀ ਗੱਲ ਹੈ ਕਿ ਜਦੋਂ ਪੱਤਰਕਾਰਾਂ ਨੇ ਮੌਕੇ ਤੇ ਦੇਖਿਆ ਤਾਂ ਰੇਲਵੇ ਟਰੈਕ ਦੇ ਬਿਲਕੁਲ ਨਾਲ ਰੰਗਦਾਰ ਪਾਣੀ ਦਾ ਤਲਾਬ ਬਣਿਆ ਹੋਇਆ ਸੀ ਜਿਸ ਵਿੱਚੋਂ ਬਦਬੂ ਮਾਰ ਰਹੀ ਸੀ ਮੌਕੇ ’ਤੇ ਖੜ੍ਹੇ ਕੁਝ ਲੋਕਾਂ ਨੇ ਦੱਸਿਆ ਕਿ ਫੈਕਟਰੀ ਦਾ ਕੈਮੀਕਲ ਅਤੇ ਰੰਗਦਾਰ ਪਾਣੀ ਦੂਜੇ ਲੋਕਾਂ ਦੇ ਪਲਾਟਾਂ ਵਿੱਚ ਧੱਕੇ ਨਾਲ ਛੱਡਿਆ ਜਾ ਰਿਹਾ ਹੈ।
ਉਹਨਾਂ ਵੱਲੋਂ ਕਈ ਵਾਰ ਫੈਕਟਰੀ ਮਾਲਕਾਂ ਨੂੰ ਪਾਣੀ ਨਾ ਛੱਡਣ ਲਈ ਆਖਿਆ ਹੈ ਹਾਲਾਤ ਇਹ ਬਣ ਚੁੱਕੇ ਹਨ ਕਿ ਉਸ ਪਲਾਟ ਦੇ ਮਾਲਕ ਵੱਲੋਂ ਆਪਣੇ ਪਲਾਟ ਦੀ ਰਾਖੀ ਲਈ ਕੁਝ ਸਿਕਿਉਰਟੀ ਗਾਰਡ ਰੱਖੇ ਹੋਏ ਹਨ ਜਿਨ੍ਹਾਂ ਦੇ ਰਹਿਣ ਲਈ ਕਮਰੇ ਤਿਆਰ ਕੀਤੇ ਹਨ• ਉਹਨਾਂ ਕਮਰਿਆਂ ਵਿੱਚ ਜਾਣ ਲਈ ਵੀ ਸਿਕਿਉਰਟੀ ਵਾਲਿਆਂ ਨੂੰ ਇੱਟਾਂ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਇਹ ਫੈਕਟਰੀ ਮਾਲਕ ਉਹਨਾਂ ਦੀ ਨਹੀਂ ਸੁਣਦੇ ਉਹਨਾਂ ਵੱਲੋਂ ਕਈ ਵਾਰ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਫੋਨ ਤੇ ਸ਼ਿਕਾਇਤ ਕੀਤੀ ਹੈ ਪਰ ਕਿਸੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਸਬੰਧੀ ਜਦੋਂ ਪ੍ਰਦੂਸ਼ਣ ਬੋਰਡ ਦੇ ਚੀਫ ਇੰਜੀਨੀਅਰ ਆਰ ਕੇ ਰਤੜਾ ਨਾਲ ਉਹਨਾਂ ਦੇ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਆਦਤ ਅਨੁਸਾਰ ਫੋਨ ਚੱਕਣਾ ਵੀ ਜਰੂਰੀ ਨਹੀਂ ਸਮਝਿਆ।
-ਲੋਕ ਵਿਖਾਵੇ ਲਈ ਲਗਾਏ ਵਾਤਾਵਰਨ ਸਬੰਧੀ ਬੋਰਡ
ਨਿਯਮਾਂ ਦੇ ਮੁਤਾਬਕ ਭਾਵੇਂ ਹਰ ਫੈਕਟਰੀ ਦੇ ਬਾਹਰ ਇੱਕ ਵਾਤਾਵਰਨ ਸਬੰਧੀ ਬੋਰਡ ਲਗਾਇਆ ਜਾਂਦਾ ਹੈ ਜਿਸ ਉੱਤੇ ਫੈਕਟਰੀ ਦੇ ਅੰਦਰੋਂ ਨਿਕਲਣ ਵਾਲੇ ਪਾਣੀ ਦੀ ਮਾਤਰਾ, ਧੂਏ ਦੀ ਮਾਤਰਾ, ਪ੍ਰਦੂਸ਼ਣ ਦੀ ਸਥਿਤੀ ਅਤੇ ਕਈ ਹੋਰ ਨਿਯਮ ਲਿਖੇ ਹੁੰਦੇ ਹਨ ਪਰ ਇਸ ਫੈਕਟਰੀ ਦੇ ਬਾਹਰ ਲੱਗਿਆ ਬੋਰਡ ਸਿਰਫ ਲੋਕ ਵਿਖਾਵੇ ਲਈ ਹੀ ਨਜ਼ਰ ਆਇਆ ਕਿਉਂਕਿ ਇਸ ਬੋਰਡ ਦੇ ਉੱਪਰ ਕੁਝ ਵੀ ਨਹੀਂ ਲਿਖਿਆ ਹੋਇਆ ਸੀ।