- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਤੇ ਜਰੂਰੀ ਖਬਰ-ਸ੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦਾ ਜਥੇਬੰਦਕ ਢਾਂਚਾ ਐਲਾਨਿਆ

4)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਸਸੀ ਵਿੰਗ ਦੇ ਪ੍ਰਧਾਨ ਜਥੇ. ਗੁਲਜ਼ਾਰ ਸਿੰਘ ਰਣੀਕੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਵਿੰਗ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਇਸ ਤਹਿਤ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਆਗੂਆਂ ਨੂੰ ਸੌਂਪੀ ਹੈ। ਐੱਸਸੀ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਵਜੋਂ ਨਰੇਸ਼ ਧੀਂਗਾਨ ਨੂੰ ਜ਼ਿੰਮੇਵਾਰੀ ਦਿੱਤੀ ਹੈ। ਕੌਮੀ ਮੀਤ ਪ੍ਰਧਾਨਾਂ ਵਿੱਚ ਬੀਕੇ ਟਾਂਕ, ਬਲਵਿੰਦਰ ਦੁਲਗੱਚ, ਡਾ. ਅਰੁਣ ਸਿੱਧੂ, ਨਰੇਸ਼ ਕੁਮਾਰ, ਨਰਿੰਦਰ ਦਾਸ ਪੁੱਤਰ ਸ਼ੰਕਰ ਦਾਸ ਤੇ ਮਹਿੰਦਰ ਪਾਲ ਪੁੱਤਰ ਪ੍ਰੇਮ ਨਾਥ ਨੂੰ ਸ਼ਾਮਲ ਕੀਤਾ ਹੈ। ਇਸੇ ਤਰ੍ਹਾਂ ਕੌਮੀ ਜਨਰਲ ਸਕੱਤਰਾਂ ਵਜੋਂ ਮੋਹਨਵੀਰ ਚੌਹਾਨ, ਸੁਖਦੇਵ ਸੁੰਡਾ, ਵਿਨੋਦ ਲਹੌਰੀਆ, ਜਤਿੰਦਰ ਬਾਲੀ, ਸੁਖਦੇਵ ਸਿੰਘ ਅਤੇ ਰੂਪ ਲਾਲ ਘਈ ਨੂੰ ਨਿਯੁਕਤ ਕੀਤਾ ਹੈ। ਕੌਮੀ ਜੁਆਇੰਟ ਸਕੱਤਰ ਦੀ ਜ਼ਿੰਮੇਵਾਰੀ ਚਾਹਤ ਕਸ਼ਯਪ ਨੂੰ ਸੌਂਪੀ ਹੈ। ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਲਕਾ ਲੁਧਿਆਣਾ ਪੱਛਮੀ ਦੇ ਇੰਚਾਰਜ ਪਰਉਪਕਾਰ ਸਿੰਘ ਘੁੰਮਣ ਵੱਲੋਂ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਲਈ ਕੰਮ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।