
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਨਿਕਾ ਬੱਗਾ ਦੇ ਸਿਰ ਸਜਿਆ ‘ਸੁਨੱਖੀ ਮੁਟਿਆਰ’ ਦਾ ਤਾਜ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਪੈਲੇਸ ਵਿਖੇ 8ਵਾਂ ਮੇਲਾ ਤੀਆਂ ਦਾ ਬੜੀ ਧੂਮਧਾਮ ਨਾਲ ਕਰਵਾਇਆ। ਸੀਟੀ. ਯੂਨੀਵਰਸਿਟੀ ਤੋਂ ਐਡਵੋਕੇਟ ਮਨਜਿੰਦਰ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਤੀਜ ਸਾਡੇ ਅਮੀਰ ਪੰਜਾਬੀ ਲੋਕ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਅਹਿਮ ਤਿਉਹਾਰ ਹੈ। ਅਜਿਹੇ ਸਮਾਗਮਾਂ ਰਾਹੀਂ ਸਾਡੀ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ, ਲੋਕਧਾਰਾ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਜੁੜਦੀ ਹੈ। ਇਸ ਮੌਕੇ ਸਨਰਾਈਜ਼ ਨਰਸਰੀ ਅਤੇ ਪ੍ਰੀ ਨਰਸਰੀ ਸਕੂਲ ਦੀ ਪ੍ਰਿੰਸੀਪਲ ਇੰਦਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਔਰਤਾਂ ਤੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰਕ ਵਿਰਸੇ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਦੌਰਾਨ ਔਰਤਾਂ ਅਤੇ ਲੜਕੀਆਂ ਵੱਲੋਂ ਪੰਜਾਬੀ ਲੋਕ ਨਾਚ ਤੇ ਸਾਡੀ ਰਵਾਇਤੀ ਸੱਭਿਅਤਾ ਨੂੰ ਦਰਸਾਉਂਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਮੁਟਿਆਰਾਂ ਰਵਾਇਤੀ ਲੋਕ ਗੀਤਾਂ 'ਤੇ ਨੱਚਦੀਆਂ ਨਜ਼ਰ ਆਈਆਂ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਤੇ ਕਲਾਕਾਰ ਅਮਰ ਨੂਰੀ, ਅਨਹਦ ਕੌਰ, ਕਿੰਗ ਬੀ ਚੌਹਾਨ, ਬਰਾਊਨ ਕੁੜੀ, ਦੇਵਗਨ ਪਰਿਵਾਰ, ਲਖਵਿੰਦਰ ਲੱਕੀ, ਪ੍ਰਭਜੋਤ ਕੌਰ, ਕਿਰਨ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ‘ਸੁਨੱਖੀ ਮੁਟਿਆਰ’ ਦਾ ਖਿਤਾਬ ਜਿੱਤਣ ਵਾਲੀ ਮੋਨਿਕਾ ਬੱਗਾ ਤੇ ਹੋਰ ਔਰਤਾਂ ਨੂੰ ਵੱਖ ਵੱਖ ਖਿਤਾਬਾਂ ਨਾਲ ਸਨਮਾਨਿਤ ਕੀਤਾ।