
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਿਸ ਤ੍ਰਿੰਞਣ ਬਣੀ ਜਸਮੀਨ ਕੌਰ, ਕੀਰਤ ਫਸਟ ’ਤੇ ਜਸਪ੍ਰੀਤ ਰਹੀ ਸੈਕਿੰਡ ਰਨਰਅੱਪ

-‘ਮੇਲਾ ਤੀਆਂ ਦਾ’ ’ਚ ਬੋਲੀਆਂ ’ਤੇ ਪਾਏ ਗਿੱਧੇ ਤੇ ਭੰਗੜੇ ਨੇ ਬੰਨ੍ਹਿਆ ਰੰਗ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਮੇਲਾ ਧੀਆਂ ਦਾ-2026’ ਬਸੰਤ ਪਾਰਕ ਵਿਖੇ ਸੰਸਥਾ ਦੀ ਚੇਅਰਪਰਸਨ ਬੀਬਾ ਕੁਲਵਿੰਦਰ ਕੌਰ ਦੀ ਅਗਵਾਈ ਅਤੇ ਮੁੱਖ ਸਲਾਹਕਾਰ ਕੌਂਸਲਰ ਸੋਹਣ ਸਿੰਘ ਗੋਗਾ ਦੀ ਦੇਖ-ਰੇਖ ਹੇਠ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਬਸੰਤ ਪਾਰਕ ਦਾ ਵਿਹੜਾ ਪੰਜਾਬ ਦੇ ਅਮੀਰ ਵਿਰਸੇ, ਰੰਗ-ਬਿਰੰਗੇ ਪਹਿਰਾਵਿਆਂ, ਪੰਜਾਬੀ ਗੀਤਾਂ, ਬੋਲੀਆਂ, ਗਿੱਧੇ ਅਤੇ ਭੰਗੜੇ ਨਾਲ ਰੰਗਿਆ ਨਜ਼ਰ ਆਇਆ।
ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਧਰਮਪਤਨੀ ਰੀਤਇੰਦਰ ਕੌਰ ਸਿੱਧੂ, ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਕਰਮਜੀਤ ਸਿੰਘ ਬਸੰਤ, ਜਸਵੀਰ ਸਿੰਘ ਝੱਜ ਅਤੇ ਸੰਦੀਪ ਲੁਧਿਆਣਾ, ਮਨਜੀਤ ਕੌਰ ਸੌਂਧ, ਗੀਤਾ ਵਰਮਾ ਸਮੇਤ ਹੋਰ ਪਤਵੰਤੇ ਸ਼ਾਮਲ ਹੋਏ। ਉਨ੍ਹਾਂ ਬੱਚੇ-ਬੱਚੀਆਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਗਿੱਧੇ-ਭੰਗੜੇ ਅਤੇ ਹੋਰ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਮੇਲੇ ਦਾ ਸਭ ਤੋਂ ਖਿੱਚ ਦਾ ਕੇਂਦਰ ਮਿਸ ਤ੍ਰਿੰਞਣ ਮੁਕਾਬਲਾ ਰਿਹਾ। ਮਿਸ ਤ੍ਰਿੰਞਣ ਜੇਤੂ ਜਸਮੀਨ ਕੌਰ ਨੂੰ 7500 ਰੁਪਏ ਨਕਦ ਅਤੇ ਟ੍ਰਾਫੀ, ਫਸਟ ਰਨਰਅੱਪ ਕਿਰਤ ਕੌਰ ਨੂੰ 3100 ਰੁਪਏ ਨਕਦ ਅਤੇ ਟ੍ਰਾਫੀ ਅਤੇ ਸੈਕਿੰਡ ਰਨਰਅੱਪ ਜਸਪ੍ਰੀਤ ਕੌਰ ਨੂੰ 1100 ਰੁਪਏ ਨਕਦ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲੰਮੀ ਗੁੱਤ, ਵਧੀਆ ਮੁਸਕਾਨ ਅਤੇ ਵਧੀਆ ਪਹਿਰਾਵੇ ਵਾਲੀਆਂ ਔਰਤਾਂ ਨੂੰ ਵੀ ਹੌਸਲਾ ਅਫ਼਼ਜ਼ਾਈ ਵਜੋਂ 500-500 ਰੁਪਏ ਦਿੱਤੇ। ਮੰਚ ’ਤੇ ਪੰਜਾਬੀ ਬੋਲੀਆਂ ਦੀ ਛਣਕਾਰ ਤੇ ਗਿੱਧੇ ਦੀਆਂ ਤਾਲੀਆਂ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਧੀਆਂ ਦੇ ਰੂਪ ’ਚ ਸਜੇ ਪੰਜਾਬੀ ਸੱਭਿਆਚਾਰ ਦੇ ਇਹ ਰੰਗ ਵੇਖ ਕੇ ਮੇਲੇ ਵਿੱਚ ਪਹੁੰਚੇ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਬੱਚਿਆਂ ਵੱਲੋਂ ਪੰਜਾਬੀ ਗੀਤਾਂ ’ਤੇ ਕੀਤੀਆਂ ਪੇਸ਼ਕਾਰੀਆਂ, ਗੂੰਜਦੀਆਂ ਬੋਲੀਆਂ ਨੇ ਪੰਜਾਬ ਦੀ ਮਿੱਟੀ ਨਾਲ ਜੁੜੇ ਰਿਸ਼ਤਿਆਂ ਤੇ ਧੀਆਂ ਦੀ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ। ਮੰਚ ਦਾ ਸੰਚਾਲਨ ਕਰਨ ਦੇ ਨਾਲ-ਨਾਲ ਮਿਸਟਰ ਐਂਡ ਮਿਸ ਬਿਰਦੀ ਤੇ ਉਨ੍ਹਾਂ ਦੀ ਟੀਮ ਨੇ ਜੱਜ ਦੀ ਭੂਮਿਕਾ ਵੀ ਨਿਭਾਈ।
ਅੰਤ ਵਿੱਚ ਸੋਹਣ ਸਿੰਘ ਗੋਗਾ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਪੁੱਜੇ ਮਹਿਮਾਨਾਂ, ਪ੍ਰਬੰਧਕਾਂ, ਬੱਚਿਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਮੈਂਬਰ ਐਕਟਿੰਗ ਪ੍ਰਧਾਨ ਕਮਲੇਸ਼ ਜਾਂਗੜਾ, ਸੀਨੀਅਰ ਮੀਤ ਪ੍ਰਧਾਨ ਹਰਜੀ ਕੌਰ ਗਿੱਲ, ਬੀਬੀ ਹਰਮਿੰਦਰ ਕੌਰ, ਹਰਜੀਤ ਕੌਰ ਭੱਟੀ, ਸੁਖਪ੍ਰੀਤ ਕੌਰ, ਮਨਜੀਤ ਕੌਰ ਸੌਂਦ, ਜਨਕ ਮਹਾਜਨ, ਇਕਬਾਲ ਕੌਰ, ਅਨੀਤਾ ਮਹਾਜਨ, ਬੀਬੀ ਮਨਜੀਤ ਕੌਰ, ਬਲਜੀਤ ਕੌਰ ਬਿਰਦੀ, ਅਵਨੀਤ ਕੌਰ, ਬੀਬੀ ਕਮਲਜੀਤ ਕੌਰ, ਰੁਪਿੰਦਰ ਕੌਰ, ਅੰਮ੍ਰਿਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ ਬਾਂਸਲ, ਸਰਿਤਾ ਰਾਣੀ, ਮਨਪ੍ਰੀਤ ਕੌਰ ਗਿੱਲ, ਪ੍ਰੀਤੀ, ਬਲਵਿੰਦਰ ਕੌਰ, ਅਵਨੀਤ ਕੌਰ ਡਾਂਸ ਟਰੇਨਰ, ਸੁਖਵਿੰਦਰ ਸਿੰਘ ਦਹੇਲਾ, ਸਰੂਪ ਸਿੰਘ ਮਠਾੜੂ, ਆਕਾਸ਼ ਵਰਮਾ, ਭਾਈ ਕੁਲਬੀਰ ਸਿੰਘ, ਗੈਰੀ ਸੱਗੂ, ਪ੍ਰੇਮ ਸਿੰਘ ਪੀਐੱਸ, ਸਵਰਨ ਸਿੰਘ ਮਹੌਲੀ, ਭੁਪਿੰਦਰ ਸਿੰਘ ਰਾਜੜ, ਹਰਦੀਪ ਸਿੰਘ ਹੈਰੀ, ਗੁਰਚਰਨ ਸਿੰਘ ਗੁਰੂ, ਹਰਜੀਤ ਸਿੰਘ ਖੁਰਲ ਹਾਜ਼ਰ ਸਨ।