
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੀਟਰ ਰੀਡਰਾਂ ਦੀ ਹੜਤਾਲ ਦਾ ਖਮਿਆਜਾ ਭੁਗਤਣਾ ਪੈ ਰਿਹਾ ਆਮ ਲੋਕਾਂ ਨੂੰ-ਗਿੱਲ

-ਬਿੱਲ ਜਮ੍ਹਾਂ ਹੋਣ ਕਾਰਨ ਮੁਫ਼ਤ ਬਿਜਲੀ ਦਾ ਵੀ ਲੋਕਾਂ ਨੂੰ ਨਹੀਂ ਮਿਲ ਰਿਹੈ ਲਾਭ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੈਪੀ ਗਿੱਲ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਮੀਟਰ ਰੀਡਰਾਂ ਦੀ ਹੜਤਾਲ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਬਿਜਲੀ ਦੇ ਬਿਲ ਕਈ ਮਹੀਨੇ ਨਾ ਆਉਣ ਕਰਕੇ ਆਮ ਲੋਕਾਂ ਦਾ ਬਿਜਲੀ ਦਾ ਬਿੱਲ ਜਮਾ ਹੋ ਗਿਆ ਹੈ ਜਿਸ ਨੇ ਲੋਕਾਂ ਦੇ ਘਰੇਲੂ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਹੈਪੀ ਗਿੱਲ ਨੇ ਕਿਹਾ ਕਿ ਛੋਟਾ ਵਪਾਰੀ ਅਤੇ ਨੌਕਰੀ ਪੇਸ਼ੇ ਵਾਲੇ ਪਰਿਵਾਰ ਨੇ ਆਪਣੀ ਆਮਦਨ ਦੇ ਹਿਸਾਬ ਦੇ ਨਾਲ ਆਪਣੇ ਘਰ ਦਾ ਖਰਚਾ ਨਿਰਧਾਰਿਤ ਕੀਤਾ ਹੁੰਦਾ ਹੈ ਅਤੇ ਉਸੇ ਤਹਿਤ ਹੀ ਉਹਨਾਂ ਵੱਲੋਂ ਜਿਹੜਾ ਬਿਲ ਹਰ ਦੋ ਮਹੀਨੇ ਬਾਅਦ ਆਉਂਦਾ ਹੈ ਉਸਦੇ ਲਈ ਆਪਣਾ ਇੱਕ ਬਜਟ ਰੱਖਿਆ ਹੁੰਦਾ ਹੈ। ਪਰ ਹੁਣ ਸਰਕਾਰ ਤੇ ਮੀਟਰ ਰੀਡਰਾਂ ਦੇ ਆਪਸੀ ਤਕਰਾਰ ਦੇ ਕਾਰਨ ਜਿਹੜੇ ਬਿੱ ਨਹੀਂ ਆਏ ਉਹ ਉਹਨਾਂ ਲੋਕਾਂ ਦੇ ਜਮਾ ਹੋ ਗਏ ਹਨ ਇਸ ਵਿੱਚ ਉਨ੍ਹਾਂ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਜੇਕਰ ਹਰ ਵਾਰ ਦੀ ਤਰ੍ਹਾਂ ਬਿੱਲ ਆਉਂਦੇ ਤਾਂ ਜਿਸ ਤਰ੍ਹਾਂ ਪਹਿਲਾਂ ਇਹ ਲੋਕ ਆਪਣੇ ਬਿੱਲ ਭਰਦੇ ਸਨ ਉਸੇ ਤਰੀਕੇ ਦੇ ਨਾਲ ਰੂਟੀਨ ਵਿੱਚ ਭਰਦੇ ਰਹਿੰਦੇ ਪਰ ਹੁਣ ਜਦੋਂ ਸਰਕਾਰ ਦੀ ਗਲਤੀ ਕਰਕੇ ਲੋਕਾਂ ਦਾ ਬਿੱਲ ਜਮਾ ਹੋ ਗਿਆ ਹੈ ਤਾਂ ਸਰਕਾਰ ਨੂੰ ਇਹਨਾਂ ਦੀਆਂ ਕਿਸ਼ਤਾਂ ਕਰਨੀਆਂ ਚਾਹੀਦੀਆਂ ਸਨ ਨਾ ਕਿ ਇਹਨਾਂ ਨੂੰ ਜੁਰਮਾਨੇ ਲਗਾਉਣੇ ਚਾਹੀਦੇ ਸਨ ਉਹਨਾਂ ਕਿਹਾ ਕਿ ਸਰਕਾਰ ਆਮ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਇਹਨਾਂ ਦੇ ਉੱਪਰ ਜੁਰਮਾਨੇ ਠੋਕ ਰਹੀ ਹੈ।
ਹੈਪੀ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਦੇ ਬਿੱਲ ਜਮਾਂ ਹੋਏ ਹਨ ਉਹਨਾਂ ਨੂੰ ਕਿਸ਼ਤਾਂ ਵਿੱਚ ਕੀਤਾ ਜਾਵੇ ਅਤੇ ਉਹਨਾਂ ਦੇ ਜੁਰਮਾਨੇ ਮਾਫ ਕੀਤੇ ਜਾਣ ਅਤੇ ਨਿਸ਼ਚਿਤ ਕੀਤਾ ਜਾਵੇ ਕਿ ਜਿਹੜੇ ਬਿੱਲ ਸਰਕਾਰ ਅਤੇ ਮੀਟਰ ਲੀਡਰਾਂ ਦੇ ਆਪਸੀ ਤਕਰਾਰ ਕਰਕੇ ਜਮਾ ਹੋਏ ਹਨ ਉਹਨਾਂ ਤੇ ਕੋਈ ਜੁਰਮਾਨਾ ਨਹੀਂ ਲੱਗੇਗਾ ਉਹਨਾਂ ਕਿਹਾ ਕਿ ਇਸ ਦੇ ਨਾਲ ਆਮ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਜਿਹੜੇ ਲੋਕਾਂ ਨੂੰ ਫਰੀ ਬਿਜਲੀ ਦੀਆਂ ਯੂਨਿਟਾਂ ਮਿਲ ਰਹੀਆਂ ਸਨ ਉਹ ਵੀ ਬਿੱਲ ਜਮਾਂ ਹੋਣ ਕਰਕੇ ਨਹੀਂ ਮਿਲ ਰਹੀਆਂ ਉਹ ਵੀ ਨੁਕਸਾਨ ਆਮ ਲੋਕਾਂ ਨੂੰ ਹੋ ਰਿਹਾ ਹੈ।