
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੇਜ਼ ਨੰਬਰ 3 ਦੀ ਬੌਟਮ ਖ਼ਬਰ-ਰਾਹੋਂ ਰੋਡ ਸੜਕਾਂ 'ਤੇ ਸੀਵਰੇਜ ਦੇ ਪਾਣੀ ਨਾਲ ਨਰਕ ਬਣੀ ਜ਼ਿੰਦਗੀ

-ਰਾਹੋਂ ਰੋਡ ਦੀ ਹਾਲਤ ਬਦ ਤੋਂ ਬਦਤਰ, ਮੇਅਰ, ਵਿਧਾਇਕ ਤੇ ਕੌਂਸਲਰ ਖ਼ਿਲਾਫ਼ ਲੋਕਾਂ 'ਚ ਰੋਸ, ਗਲੀਆਂ ਦਾ ਪਾਣੀ ਸੜਕਾਂ ’ਤੇ ਸੁੱਟ ਰਹੇ ਨਿਗਮ ਮੁਲਾਜ਼ਮੇ
29, 30
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਰਾਹੋਂ ਰੋਡ ਵਾਰਡ-6 ਤੇ 7 ਵਿਚ ਸੜਕਾਂ ’ਤੇ ਖੜੇ ਸੀਵਰੇਜ ਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਸੜਕਾਂ 'ਤੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਤੇ ਟੁੱਟੀਆਂ ਸੜਕਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇਸ ਨੂੰ ਲੈ ਕੇ ਮੇਅਰ, ਹਲਕਾ ਪੂਰਬੀ ਦੇ ਵਿਧਾਇਕ ਅਤੇ ਸਥਾਨਕ ਕੌਂਸਲਰਾਂ ਖ਼ਿਲਾਫ਼ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਰਾਹੋਂ ਰੋਡ ਜੋ ਕਿ ਕਈ ਪਿੰਡਾਂ ਨੂੰ ਹੁੰਦਿਆਂ ਹੋਇਆਂ ਨਵਾਂਸ਼ਹਿਰ ਤੱਕ ਜਾਂਦਾ ਹੈ, ਅੱਜ ਵੀ ਆਪਣੀ ਤਰੱਕੀ ਦੀ ਰਾਹ ਦੇਖ ਰਿਹਾ ਹੈ। ਇਸ ਸੜਕ ਦੇ ਹਾਲਾਤ ਹਾਲੇ ਤੱਕ ਨਹੀਂ ਸੁਧਰੇ। ਕਈ ਸਰਕਾਰਾਂ ਆਈਆਂ-ਗਈਆਂ ਪਰ ਰਾਹੋਂ ਰੋਡ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ।
ਸੀਵਰੇਜ ਦਾ ਪਾਣੀ ਸੜਕਾਂ 'ਤੇ ਆਉਣ ਨਾਲ ਲੋਕਾਂ ਨੂੰ ਪੈਦਲ ਚੱਲਣਾ ਅਤੇ ਵਾਹਨ ਕੱਢਣਾ ਵੀ ਮੁਸ਼ਕਲ ਹੋ ਰਿਹਾ ਹੈ। ਰੋਜ਼ਾਨਾ ਈ-ਰਿਕਸ਼ਾ ਅਤੇ ਹੋਰ ਵਾਹਨ ਪਲਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਕੂਲੀ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇੱਕ ਪਾਸੇ ਰਾਹੋਂ ਰੋਡ ਦਾ ਪਾਣੀ ਖਤਮ ਨਹੀਂ ਹੋ ਰਿਹਾ।
ਦੂਜੇ ਪਾਸੇ ਨਗਰ ਨਿਗਮ ਦੀ ਟੀਮ ਵੱਲੋਂ ਗਲੀਆਂ-ਮੁਹੱਲਿਆਂ ਦੇ ਸੀਵਰੇਜ ਦਾ ਪਾਣੀ ਇਕੱਠਾ ਕਰਕੇ ਸਿੱਧਾ ਸੜਕਾਂ 'ਤੇ ਸੁੱਟ ਦਿੱਤਾ ਜਾ ਰਿਹਾ ਹੈ। ਜਿਸ ਨਾਲ ਹਾਲਾਤ ਹੋਰ ਬਦਤਰ ਹੋ ਰਹੇ ਹਨ। ਸਵਾਲ ਇਹ ਹੈ ਕਿ ਕੀ ਇਨ੍ਹਾਂ ਮੁਲਾਜ਼ਮਾਂ ਨੂੰ ਸੜਕਾਂ 'ਤੇ ਪਾਣੀ ਸੁੱਟਣ ਦੀ ਕਿਸ ਨੇ ਇਜਾਜ਼ਤ ਦਿੱਤੀ ਹੈ। ਜੋ ਲੋਕਾਂ ਨੂੰ ਪਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਹੋਂ ਰੋਡ ਦੀ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ ਅਤੇ ਨਗਰ ਨਿਗਮ ਮੁਲਾਜ਼ਮਾਂ ਦੀ ਇਸ ਲਾਪਰਵਾਹੀ 'ਤੇ ਕਾਰਵਾਈ ਕੀਤੀ ਜਾਵੇ।
-ਬਾਕਸ-
ਸੀਵਰੇਜ ਵਿਵਸਥਾ ਛੇਤੀ ਹੀ ਦਰੁਸਤ ਕਰਵਾਈ ਜਾਏਗੀ : ਐੱਸਡੀਓ
ਜਦੋਂ ਇਸ ਸੰਬੰਧੀ ਐਸਡੀਓ ਸੁਖਦੀਪ ਸਿੰਘ ਨੂੰ ਪੁੱਛਿਆ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਗਲੀਆਂ ਦੇ ਸੀਵਰੇਜ ਦਾ ਪਾਣੀ ਕੱਢ ਸੜਕਾਂ 'ਤੇ ਸੁੱਟਿਆ ਜਾ ਰਿਹਾ ਹੈ।ਕਿ ਇਹ ਮੁਲਾਜਮ ਸੜਕਾਂ 'ਤੇ ਸੀਵਰੇਜ ਦਾ ਪਾਣੀ ਸੁੱਟ ਸਕਦੇ ਹਨ। ਤਾਂ ਉਨ੍ਹਾਂ ਕਿਹਾ ਕਿ ਸੜਕਾਂ 'ਤੇ ਪਾਣੀ ਨਹੀਂ ਸੁੱਟਿਆ ਜਾ ਸਕਦਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ ਤੇ ਸੀਵਰੇਜ ਵਿਵਸਥਾ ਤੁਰੰਤ ਦੁਰੁਸਤ ਕਰਵਾਈ ਜਾਵੇਗੀ।