- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਲਾਫਟਰ ਸ਼ੈਫਸ’ ਸ਼ੋਅ ਨੇ ਜਿੱਤਿਆ ਦਰਸ਼ਕਾਂ ਦਾ ਦਿਲ-ਸ਼ੈਫ ਸੋਖੀ

-ਲਾਈਵ ਕੁਕਿੰਗ ਵਰਕਸ਼ਾਪ ਰਾਹੀਂ ਲੋਕਾਂ ਨੂੰ ਨਵੇਂ ਢੰਗਾਂ ਤੋਂ ਕਰਵਾਇਆ ਜਾਣੂ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
‘ਲਾਫਟਰ ਸ਼ੈਫਸ’ ਸ਼ੋਅ ਜਿਸਨੇ ਵੀ ਵੇਖਿਆ ਉਹ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਿਆ। ਇਹ ਪ੍ਰਗਟਾਵਾ ਸੈਲੀਬ੍ਰਿਟੀ ਸ਼ੈਫ ਹਰਪਾਲ ਸਿੰਘ ਸੋਖੀ ਨੇ ਫਿੱਕੀ ਫਲੋ ਲੁਧਿਆਣਾ ਚੈਪਟਰ 2026–27 ਵੱਲੋਂ ਚੇਅਰਪਰਸਨ ਐਸ਼ਨੀ ਸੇਠੀ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਖੇ ਸੀਟ ਐਟ ਦਿ ਸ਼ੈਫਜ਼ ਟੇਬਲ ਸਿਰਲੇਖ ਹੇਠ ਕਰਵਾਏ ਵਿਸ਼ੇਸ਼ ਰਸੋਈ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਕੀਤਾ। ਇਸ ਸ਼ੋਅ ਦੇ ਸਭ ਕਲਾਕਾਰਾਂ ਨੇ ਵੀ ਕਿਹਾ ਕਿ ਅਜਿਹੇ ਸ਼ੋਅ ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ। ਸ਼ੈਫ ਹਰਪਾਲ ਸਿੰਘ ਸੋਖੀ ਨੇ ਕਿਹਾ ਕਿ ‘ਲਾਫਟਰ ਸ਼ੈਫਸ’ ਸ਼ੋਅ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਮੁੱਕਦੀ ਗੱਲ ਇਹ ਹੈ ਕਿ ‘ਲਾਫਟਰ ਸ਼ੈਫਸ’ ਸ਼ੋਅ ਦਾ ਕੋਈ ਜਵਾਬ ਨਹੀਂ।
ਇਸ ਮੌਕੇ ਉਨ੍ਹਾਂ ਮੈਂਬਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਲਾਈਵ ਕੁਕਿੰਗ ਵਰਕਸ਼ਾਪ ਰਾਹੀਂ ਨਵੇਂ ਤਰੀਕਿਆਂ ਤੋਂ ਜਾਣੂ ਕਰਵਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਪਰਸਨ ਐਸ਼ਨੀ ਸੇਠੀ ਨੇ ਕਿਹਾ ਕਿ ਫਿੱਕੀ ਫਲੋ ਲੁਧਿਆਣਾ ਦਾ ਉਦੇਸ਼ ਮਹਿਲਾਵਾਂ ਲਈ ਅਜਿਹੇ ਮੰਚ ਤਿਆਰ ਕਰਨਾ ਹੈ ਜੋ ਸਿੱਖਣ, ਲੀਡਰਸ਼ਿਪ, ਨੈੱਟਵਰਕਿੰਗ ਅਤੇ ਨਵੇਂ ਤਜਰਬਿਆਂ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਨੇ ਸ਼ੈਫ ਹਰਪਾਲ ਸਿੰਘ ਸੋਖੀ ਦੇ ਭਾਰਤੀ ਪਾਕ-ਕਲਾ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾਦਾਇਕ ਯਾਤਰਾ ਨੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਮਸ਼ਹੂਰ ਸ਼ੈਫਾਂ ਵਿੱਚ ਸ਼ਾਮਲ ਕੀਤਾ ਹੈ। ਸਮਾਗਮ ਦੌਰਾਨ ਸਕੱਤਰ ਆਸ਼ੂ ਖੁਰਾਨਾ ਅਤੇ ਜੁਆਇੰਟ ਸਕੱਤਰ ਚੇਤਨਾ ਗੁਪਤਾ ਵੱਲੋਂ ਇੱਕ ਦਿਲਚਸਪ ਰੈਪਿਡ-ਫਾਇਰ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਸ਼ੈਫ ਹਰਪਾਲ ਸਿੰਘ ਸੋਖੀ ਨੇ ਆਪਣੇ ਕਰੀਅਰ ਨਾਲ ਜੁੜੀਆਂ ਕਈ ਯਾਦਗਾਰ ਘਟਨਾਵਾਂ ਅਤੇ ਦਿਲਚਸਪ ਤਜਰਬੇ ਸਾਂਝੇ ਕੀਤੇ। ਸਮਾਗਮ ਦੀ ਸ਼ੁਰੂਆਤ ਆਰੋਹੀ ਬਜਾਜ ਵਰਟੀਕਲ ਹੈੱਡ–ਫੂਡ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਦਕਿ ਜਸਲੀਨ ਨਨਕਾਣਾ ਐਗਜ਼ਿਕਿਊਟਿਵ ਹੈੱਡ ਨੇ ਸੈਲੀਬ੍ਰਿਟੀ ਸ਼ੈਫ ਹਰਪਾਲ ਸਿੰਘ ਸੋਖੀ ਦਾ ਰਸਮੀ ਤੌਰ 'ਤੇ ਜਾਣ-ਪਛਾਣ ਕਰਵਾਈ। ਪ੍ਰੋਗਰਾਮ ਦਾ ਸਭ ਤੋਂ ਆਕਰਸ਼ਕ ਹਿੱਸਾ ਲਾਈਵ ਕੁਕਿੰਗ ਵਰਕਸ਼ਾਪ ਰਿਹਾ, ਜਿਸ ਵਿੱਚ ਸ਼ੈਫ ਹਰਪਾਲ ਸਿੰਘ ਸੋਖੀ ਨੇ ਆਪਣੀਆਂ ਦੋ ਖਾਸ ਰੈਸਿਪੀਆਂ ਤਿਆਰ ਕਰਕੇ ਉਨ੍ਹਾਂ ਨਾਲ ਜੁੜੀਆਂ ਤਕਨੀਕਾਂ, ਪੇਸ਼ੇਵਰ ਸੁਝਾਅ ਅਤੇ ਪਾਕ-ਕਲਾ ਦੇ ਖਾਸ ਰਾਜ਼ ਮੈਂਬਰਾਂ ਨਾਲ ਸਾਂਝੇ ਕੀਤੇ। ਇਸ ਦੌਰਾਨ ਫਿੱਕੀ ਫਲੋ ਲੁਧਿਆਣਾ ਦੀਆਂ ਚਾਰ ਮੈਂਬਰਾਂ ਨੂੰ ਸ਼ੈਫ ਦੇ ਨਾਲ ਮਿਲ ਕੇ ਖਾਣਾ ਤਿਆਰ ਕਰਨ ਦਾ ਵਿਲੱਖਣ ਮੌਕਾ ਵੀ ਮਿਲਿਆ, ਜਿਸ ਨਾਲ ਵਰਕਸ਼ਾਪ ਹੋਰ ਵੀ ਰੁਚਿਕਰ ਅਤੇ ਸਿੱਖਣਯੋਗ ਬਣ ਗਈ। ਅੰਤ ਵਿੱਚ ਅਮਨ ਸਚਦੇਵਾ ਨੇ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ।
-ਸ਼ੈਫ ਸੋਖੀ ਰਾਸ਼ਟਰਪਤੀ ਭਵਨ ’ਚ ਵਿਖਾ ਚੁੱਕੇ ਨੇ ਪਕਵਾਨਾਂ ਦਾ ਜਲਵਾ
ਦੇਸ਼ ਦੇ ਰਾਸ਼ਟਰਪਤੀ ਭਵਨ ’ਚ ਆਪਣੇ ਪਕਵਾਨਾਂ ਦਾ ਜਲਵਾ ਵਿਖਾ ਚੁੱਕੇ ਸੈਫ ਹਰਪਾਲ ਸਿੰਘ ਸੋਖੀ ਨੇ ਯਾਦਗਾਰੀ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਮੇਰੇ ਕਰੀਅਰ ਦਾ ਉਹ ਸਭ ਤੋਂ ਵੱਡਾ ’ਤੇ ਅਹਿਮ ਪਲ ਸੀ ਜਦੋਂ ਉਸ ਨੂੰ ਰਾਸ਼ਟਰਪਤੀ ਭਵਨ ’ਚ ਖਾਣਾ ਬਣਾਉਣ ਦਾ ਮੌਕਾ ਮਿਲਿਆ। ਇੰਨ੍ਹਾਂ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਉਨ੍ਹਾਂ ਨੂੰ ਵੇਖਿਆ ਤਾਂ ਖਾਣੇ ਦੀ ਰੱਜ ਕੇ ਤਾਰੀਫ ਕੀਤੀ। ਸੋਖੀ ਨੇ ਕਿਹਾ ਕਿ ਰਾਸ਼ਟਰਪਤੀ ਭਵਨ ’ਚ ਖਾਣਾ ਬਨਾਉਣਾ ਜਿੱਥੇ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ ਉੱਥੇ ਉਨ੍ਹਾਂ ਨੂੰ ਇਹ ਵੀ ਲੱਗਿਆ ਕਿ ਅੱਜ ਕਈ ਸਾਲਾਂ ਦੀ ਮਿਹਨਤ ਨੂੰ ਸਹੀ ਪਛਾਣ ਮਿਲੀ ਹੈ।