
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੇਆਈਐੱਮਟੀ ਵਿਖੇ ਮਨਾਇਆ ਗਿਆ ਤੀਆਂ ਦੇ ਤਿਉਹਾਰ

ਫੋਟੋ ਨੰਬਰ-7
ਸੁਖਦੇਵ ਸਿੰਘ, ਪੰਜਾਬੀ ਜਾਗਰਣ ਲੁਧਿਆਣਾ
ਖਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਤੀਆਂ ਦਾ ਪਵਿੱਤਰ ਤਿਉਹਾਰ ਮਨਾਉਣ ਲਈ ਜਦੋਂ ਵਿਦਿਆਰਥਣਾਂ ਅਤੇ ਅਧਿਆਪਕ ਇਕੱਠੇ ਹੋਏ, ਤਾਂ ਪੂਰਾ ਕਾਲਜ ਰੰਗ-ਬਿਰੰਗੇ ਪਹਿਰਾਵਿਆਂ, ਰਵਾਇਤੀ ਲੋਕ ਸੰਗੀਤ ਅਤੇ ਖੁਸ਼ੀਆਂ ਦੀਆਂ ਰੌਣਕਾਂ ਨਾਲ ਗੂੰਜ ਉੱਠਿਆ। ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸਮਰਪਿਤ ਇਸ ਸਮਾਗਮ ਨੇ ਵਿਦਿਆਰਥਣਾਂ ਨੂੰ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਮੰਚ ਮੁਹੱਈਆ ਕਰਵਾਇਆ। ਤਿਉਹਾਰ ਦੇ ਉਤਸ਼ਾਹ ਵਿੱਚ ਰੰਗੀਆਂ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨੇ ਅਤੇ ਹੱਥਾਂ 'ਤੇ ਮਹਿੰਦੀ ਲਾਈ।
ਇਸ ਸਮਾਗਮ ’ਚ ਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ: ਇਸ ਮੋਕੇ ਮੁੱਖ ਮਹਿਮਾਨ ਬੀਬੀ ਉਪਿੰਦਰਜੀਤ ਕੌਰ ਬਰਾੜ, ਪੀਸੀਐੱਸ, ਵਿਸ਼ੇਸ਼ ਮਹਿਮਾਨ : ਬੀਬੀ ਸਾਖਸ਼ੀ ਗੁਪਤਾ, ਪੇਸ਼ੇਵਰ ਮੇਕਅੱਪ ਆਰਟਿਸਟ, ਗੈਸਟ ਆਫ਼ ਆਨਰ ਬੀਬੀ ਸੋਨੀਆ ਛਾਬੜਾ, ਮਿਸ ਇੰਡੀਆ 2018 ਹਾਜ਼ਰ ਸਨ। ਰਵਾਇਤੀ ਸ਼ਿਲਪਕਾਰੀ ਅਤੇ ਸੁੰਦਰਤਾ ਨੂੰ ਦਰਸਾਉਂਦੇ ਵੱਖ-ਵੱਖ ਸੱਭਿਆਚਾਰਕ ਮੁਕਾਬਲੇ ਇਸ ਸਮਾਗਮ ਦਾ ਮੁੱਖ ਕੇਂਦਰ ਰਹੇ। ਮਿਸ ਤੀਜ ਮੁਕਾਬਲੇ ਵਿਚ ਮਿਸ ਤੀਜ ਕਵੀਨ ਗਾਇਤਰੀ ਚੋਪੜਾ, ਤੀਆਂ ਦੀ ਰਾਣੀ: ਨਿਕਿਤਾ ਸੋਹਣਾ ਪਹਿਰਾਵਾ ਸਨੇਹਾ, ਸੋਹਣੀ ਮੁਟਿਆਰ ਅਰਸ਼ਦੀਪ ਕੌਰ, ਬੈਸਟ ਬੈਂਗਲਜ਼ (ਸਭ ਤੋਂ ਸੋਹਣੀਆਂ ਵੰਗਾਂ): ਖੁਸ਼ੀ ਖੁਰਾਨਾ, ਬੈਸਟ ਗੁੱਤ: ਜਸਪ੍ਰੀਤ ਕੌਰ, ਬੈਸਟ ਜੁੱਤੀ, ਜੈਸਮੀਨ ਕੌਰ, ਬਿਊਟੀਫੁੱਲ ਫੁਲਕਾਰੀ ਕੋਮਲਪ੍ਰੀਤ ਕੌਰ ਨੇ ਜਿੱਤਿਆ।