- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖਬਰ-ਪ੍ਰਦੂਸ਼ਣ ਰੋਕਣ ਲਈ ਉਦਯੋਗਪਤੀਆਂ ਨੇ ਲੁਧਿਆਣਾ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਵਿੱਢੀ

-ਪ੍ਰਦੂਸ਼ਣ ਰੋਕਣ ਲਈ ਸਨਅਤਕਾਰਾਂ ਨੇ ਸ਼ਹਿਰ ਨੂੰ ਹਰਾ ਭਰਿਆ ਬਣਾਉਣ ਦੀ ਵਿੱਢੀ ਮੁਹਿੰਮ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਨੂੰ ਹਰਿਆ ਭਰਿਆ ਬਣਾਉਣ ਲਈ ਸਨਅਤਕਾਰਾਂ, ਸਨਅਤੀ ਘਰਾਣਿਆਂ ਤੇ ਸਨਅਤੀ ਜਥੇਬੰਦੀਆਂ ਨੇ ਪਹਿਲਕਦਮੀ ਅਧੀਨ ਸ਼ਹਿਰ ਦੀਆਂ ਹਰੀਆਂ ਪੱਟੀਆਂ, ਜੰਗਲਾਂ ਤੇ ਪਾਰਕਾਂ ਦੇ ਵਿਕਾਸ ਤੇ ਬੰਜਰ ਜ਼ਮੀਨਾਂ ਨੂੰ ਹਰੇ-ਭਰੇ ਖੇਤਰਾਂ ’ਚ ਤਬਦੀਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਿਹਾ ਹੈ।
ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਿਡ (ਵੀਐੱਸਐੱਸਐੱਲ) ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪ੍ਰੋਜੈਕਟ ਤਹਿਤ ਲੁਧਿਆਣਾ ਸ਼ਹਿਰ ਨੂੰ ਹੋਰ ਹਰਾ-ਭਰਾ, ਸੁੰਦਰ ਤੇ ਵਾਤਾਵਰਣ ਪੱਖੋਂ ਮਜ਼ਬੂਤ ਬਣਾਉਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਫੋਕਲ ਪੁਆਇੰਟ ਸਮੇਤ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ’ਚ ਲਾਏ ਗਏ ਲਗਭਗ 2.15 ਲੱਖ ਬੂਟੇ ਪਿਛਲੇ ਢਾਈ ਸਾਲਾਂ ਦੌਰਾਨ ਹੁਣ ਵਿਕਸਿਤ ਹੋ ਕੇ ਹਰੇ ਭਰੇ ਜੰਗਲਾਂ ਦਾ ਰੂਪ ਧਾਰ ਰਹੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਸਿਰਫ਼ ਵੱਧ ਤੋਂ ਵੱਧ ਬੂਟੇ ਲਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਫਲਤਾਪੂਰਵਕ ਵੱਡੇ ਦਰੱਖਤਾਂ ਅਤੇ ਟਿਕਾਊ ਹਰੇ ਖੇਤਰਾਂ ਵਿੱਚ ਤਬਦੀਲ ਕਰਨਾ ਹੈ। ਇਹ ਉਪਰਾਲਾ ਲੁਧਿਆਣਾ ਵਿੱਚ ਹਵਾ ਦੀ ਗੁਣਵੱਤਾ ਸੁਧਾਰਨ, ਜੈਵ-ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਤੇ ਭਵਿੱਖੀ ਪੀੜ੍ਹੀਆਂ ਲਈ ਬਿਹਤਰ ਵਾਤਾਵਰਨ ਤਿਆਰ ਕਰਨ ’ਚ ਯੋਗਦਾਨ ਪਾ ਰਿਹਾ ਹੈ।
-ਬਾਕਸ
-ਵਾਵਾਤਰਣ ਸੰਭਾਲ ਲਈ ਯਤਨ ਜਾਰੀ : ਵੀਐੱਸਐੱਸਐੱਲ
ਵੀਐੱਸਐੱਸਐੱਲ ਦੇ ਚੇਅਰਮੈਨ ਸਚਿਤ ਜੈਨ, ਕਾਰਜਕਾਰੀ ਨਿਰਦੇਸ਼ਕ ਸੌਮਿਆ ਜੈਨ ਤੇ ਕਾਰਜਕਾਰੀ ਨਿਰਦੇਸ਼ਕ ਆਰਕੇ ਰੇਵਾੜੀ ਦੀ ਅਗਵਾਈ ਹੇਠ ਇਹ ਪਹਿਲਕਦਮੀ ਵਾਤਾਵਰਣ ਸੰਭਾਲ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਹੀ ਹੈ। ਇਸ ਪ੍ਰੋਜੈਕਟ ਦੀ ਸਫਲਤਾ ’ਚ ਵਰਧਮਾਨ ਸਟੀਲਜ਼ ਦੇ ਪ੍ਰਬੰਧਨ, ਸੀਐਸਆਰ ਟੀਮ ਅਤੇ ਬਾਗਬਾਨੀ ਟੀਮ ਦਾ ਮਹੱਤਵਪੂਰਨ ਯੋਗਦਾਨ ਹੈ। ਹੈੱਡ ਸੀਐੱਸਆਰ ਅਮਿਤ ਧਵਨ ਤੇ ਹਰਨੇਕ ਸਿੰਘ, ਐਗਜ਼ਿਕਿਊਟਿਵ ਸੀ.ਐਸ.ਆਰ ਫੋਰੈਸਟ ਪ੍ਰੋਜੈਕਟ, ਸਮੇਤ ਪੂਰੀ ਟੀਮ ਵੱਲੋਂ ਪੌਦਿਆਂ ਦੀ ਸੰਭਾਲ, ਸਿੰਚਾਈ, ਰੱਖ-ਰਖਾਅ ਅਤੇ ਉਨ੍ਹਾਂ ਦੇ ਵਿਕਾਸ ਲਈ ਲਗਾਤਾਰ ਸਮਰਪਿਤ ਯਤਨ ਕੀਤੇ ਜਾ ਰਹੇ ਹਨ।
-ਬਾਕਸ-
-ਸੀਆਈਸੀਯੂ ਦੀਆਂ ਮੈਂਬਰ ਸਨਅਤਾਂ ਨੇ 50 ਹਜ਼ਾਰ ਤੋਂ ਵੱਧ ਲਾਏ ਬੂਟੇ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਆਈਸੀਯੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਸੀਆਈਸੀਯੂ ਦੀਆਂ ਮੈਂਬਰ ਸਨਅਤਾਂ ਵੱਲੋਂ ਹਰ ਸਾਲ 50 ਹਜਾ਼ਰ ਬੂਟੇ ਲਾਏ ਜਾ ਰਹੇ ਹਨ। ਕਈ ਕੰਪਨੀਆ ਨੇ ਪਾਰਕਾਂ ਦੀ ਸਾਂਭ ਸੰਭਾਲ ਤੇ ਕਾਇਆ-ਕਲਪ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਆਹੂਜਾ ਨੇ ਕਿਹਾ ਕਿ ਸੀਆਈਸੀਯੂ ਵੱਲੋਂ ਮੈਂਬਰਾਂ ਤੇ ਸਮਾਜ ਦੇ ਹਰ ਵਰਗ ਨੂੰ ਬੂਟੇ ਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
-ਬਾਕਸ-
-ਫਿਕੋ ਦੀਆਂ ਮੈਂਬਰ ਸਨਅਤਾਂ ਨੇ 10 ਹਜ਼ਾਰ ਬੂਟੇ ਲਾਉਣ ਦਾ ਮਿੱਥਿਆ ਟੀਚਾ
ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਫਿਕੋ ਵੱਲੋਂ ਹਰ ਸਾਲ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ, ਜਿਸ ਦੇ ਤਹਿਤ ਫਿਕੋ ਦੀਆਂ ਮੈਂਬਰ ਸਨਅਤਾਂ ਵੱਲੋਂ ਬੂਟੇ ਲਾ ਕੇ ਹਰਿਆ ਭਰਿਆ ਵਾਤਾਵਰਣ ਸਿਰਜਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸੇ ਕੜੀ ਤਹਿਤ ਇਸ ਸਾਲ 10 ਹਜ਼ਾਰ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।