
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੋਟ-ਇਹ ਖ਼ਬਰ ਫ਼ਾਈਲ ਨੰਬਰ 20 ਦੇ ਨਾਲ 3 ਨੰਬਰ ’ਤੇ ਮੇਨ ਲੀਡ ਲਗਾ ਦੇਣਾ ਜੀ।

-ਕਾਂਗਰਸ ਨੇ ਕੌਂਸਲਰ ਗੌਰਵ ਭੱਟੀ ਦੇ ਨਾਂ ’ਤੇ ਲਾਈ ਮੋਹਰ, ਦੋਵੇਂ ਪਾਰਟੀਆਂ ’ਚ ਨਾਮ ਨੂੰ ਲੈ ਕੇ ਕਸ਼ਮਕਸ਼ ਜਾਰੀ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਗਰ ਨਿਗਮ ਦੀ ਫਾਇਨਾਂਸ ਐਂਡ ਕੰਟਰੈਕਟ ਕਮੇਟੀ (ਐੱਫ ਐਂਡ ਸੀਸੀ) ਦੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਮੀਦਵਾਰ ਦੇ ਐਲਾਨ ਦੇ ਮਾਮਲੇ ’ਚ ਕਾਂਗਰਸ ਨੇ ‘ਆਪ’ ਅਤੇ ਭਾਜਪਾ ਤੋਂ ਬਾਜ਼ੀ ਮਾਰ ਲਈ ਹੈ, ਜਦਕਿ ਦੋਵੇਂ ਪਾਰਟੀਆਂ ਅਜੇ ਤੱਕ ਆਪਣੇ ਉਮੀਦਵਾਰ ਦੇ ਨਾਂ ’ਤੇ ਸਹਿਮਤੀ ਨਹੀਂ ਬਣਾ ਸਕੀਆਂ।
ਕਾਂਗਰਸ ਵੱਲੋਂ ਕੌਂਸਲਰ ਗੌਰਵ ਭੱਟੀ ਨੂੰ ਐੱਫ ਐਂਡ ਸੀਸੀ ਚੋਣ ਲਈ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਭੱਟੀ ਵੱਲੋਂ ਹੀ ਐੱਫ ਐਂਡ ਸੀਸੀ ਮੈਂਬਰਾਂ ਦੀ ਚੋਣ ਦਾ ਮਾਮਲਾ ਹਾਈਕੋਰਟ ਤੱਕ ਲਿਜਾਇਆ ਗਿਆ ਸੀ। ਅਦਾਲਤੀ ਫੈਸਲੇ ਤੋਂ ਬਾਅਦ ਨਿਯੁਕਤ ਮੈਂਬਰਾਂ ਵੱਲੋਂ ਅਸਤੀਫ਼ੇ ਦਿੱਤੇ ਗਏ ਅਤੇ ਹੁਣ ਦੋ ਮੈਂਬਰਾਂ ਦੀ ਚੋਣ ਦਾ ਰਾਹ ਸਾਫ਼ ਹੋਇਆ ਹੈ।ਇਸ ਤਰ੍ਹਾਂ ਐੱਫ ਐਂਡ ਸੀਸੀ ਚੋਣ ’ਚ ਕਾਂਗਰਸ ਨੇ ਉਮੀਦਵਾਰ ਦਾ ਨਾਂ ਐਲਾਨ ਕੇ ਪਹਿਲਾ ਦਾਅ ਖੇਡ ਦਿੱਤਾ ਹੈ, ਜਦਕਿ ‘ਆਪ’ ਅਤੇ ਭਾਜਪਾ ’ਚ ਅਜੇ ਵੀ ਨਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ।
-ਪਾਰਟੀ ਕੋਲ ਨਾਮ ਪੁੱਜੇ, ਛੇਤੀ ਫ਼ੈਸਲਾ ਕਰਾਂਗੇ : ਮੋਦਗਿੱਲ
ਭਾਜਪਾ ਅਜੇ ਵੀ ਉਮੀਦਵਾਰ ਦੇ ਨਾਂ ਨੂੰ ਲੈ ਕੇ ਮੰਥਨ ਕਰ ਰਹੀ ਹੈ। ਭਾਜਪਾ ਦੇ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਸੁਨੀਲ ਮੋਦਗਿੱਲ ਨੇ ਦੱਸਿਆ ਕਿ ਪਾਰਟੀ ਕੋਲ ਤਿੰਨ-ਚਾਰ ਨਾਵਾਂ ਦੀ ਸੂਚੀ ਆਈ ਹੈ। ਇਹ ਸੂਚੀ ਹਾਈਕਮਾਂਡ ਨੂੰ ਭੇਜ ਦਿੱਤੀ ਗਈ ਹੈ ਅਤੇ ਹਾਈਕਮਾਂਡ ਵੱਲੋਂ ਜਿਸ ਨਾਂ ’ਤੇ ਮੋਹਰ ਲਗਾਈ ਜਾਵੇਗੀ, ਉਹੀ ਪਾਰਟੀ ਦਾ ਉਮੀਦਵਾਰ ਹੋਵੇਗਾ।
-ਖੰਗੂੜਾ ਤੇ ਪਰਾਸ਼ਰ ਦੇ ਗੇਂਦ ਮੇਅਰ ਤੇ ਹਾਈਕਮਾਂਡ ਦੇ ਪਾਲੇ ਵਿੱਚ ਸੁੱਟੀ
ਆਮ ਆਦਮੀ ਪਾਰਟੀ ਵੀ ਇਸ ਮਾਮਲੇ ’ਚ ਅਜੇ ਫੈਸਲਾ ਨਹੀਂ ਕਰ ਸਕੀ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਐੱਫ ਐਂਡ ਸੀਸੀ ਚੋਣ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ ਹੈ। ਇਸ ਸਬੰਧੀ ਫੈਸਲਾ ਹਾਈਕਮਾਂਡ ਜਾਂ ਨਗਰ ਨਿਗਮ ਦੀ ਮੇਅਰ ਵੱਲੋਂ ਕੀਤਾ ਜਾਵੇਗਾ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਵੀ ਕਿਹਾ ਕਿ ਉਮੀਦਵਾਰ ਦਾ ਫੈਸਲਾ ਜ਼ਿਲ੍ਹਾ ਪ੍ਰਧਾਨ ਜਾਂ ਮੇਅਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਅਰ ਬਾਹਰ ਗਏ ਹੋਏ ਹਨ ਅਤੇ ਵਾਪਸੀ ਤੋਂ ਬਾਅਦ ਇਸ ਸਬੰਧੀ ਫੈਸਲਾ ਹੋ ਸਕਦਾ ਹੈ।