- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਸਰਕਾਰ ’ਤੇ ਵਰ੍ਹੀਆਂ ਪੀਏਯੂ ਦੀਆਂ ਮੁਲਾਜ਼ਮ ਜੱਥੇਬੰਦੀਆਂ

-ਪ੍ਰਧਾਨ ਵਾਲੀਆ ਨੇ ਕਿਹਾ, ਸਾਂਝੀ ਐਕਸ਼ਨ ਕਮੇਟੀ ਦੇ ਪ੍ਰੋਗਰਾਮ ਦਾ ਕਰਾਂਗੇ ਪੂਰਾ ਸਹਿਯੋਗ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਇੰਪਲਾਈਜ਼ ਯੂਨੀਅਨ, ਪੀਏਯੂ. ਟੀਚਰਜ਼ ਐਸੋਸੀਏਸ਼ਨ, ਪੀਏਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ ਤੇ ਪੀਏਯੂ ਪੈਨਸ਼ਨਰ ਤੇ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਬੁੱਧਵਾਰ ਨੂੰ ਪੀਏਯੂ ਇੰਪਲਾਈਜ਼ ਯੂਨੀਅਨ ਦੇ ਦਫਤਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਬਲਦੇਵ ਸਿੰਘ ਵਾਲੀਆ ਨੇ ਕੀਤੀ। ਮੀਟਿੰਗ ਉਪਰੰਤ ਪ੍ਰਧਾਨ ਵਾਲੀਆ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਭ ਤੋ ਪਹਿਲਾ ਪੀਏਯੂ. ਦੇ ਸਮੂਹ ਮੁਲਾਜ਼ਮਾਂ ਵੱਲੋ ਚੰਡੀਗੜ ਵਿਖੇ ਸਾਂਝੀ ਐਕਸ਼ਨ ਕਮੇਟੀ ਵੱਲੋ ਕੀਤੀ ਗਈ ਮਹਾਂ ਰੈਲੀ ਵਿੱਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਲਈ ਅਤੇ ਮਹਾਂ ਬੰਦ ਦੀ ਕਾਲ ਦਾ ਸਮਰਥਨ ਕਰਕੇ ਸਮੂਹਿਕ ਛੁੱਟੀ ਲੈ ਕੇ ਯੂਨੀਵਰਸਿਟੀ ਦਾ ਕੰਮ-ਕਾਜ ਪੂਰੀ ਤਰਾਂ ਠੱਪ ਕਰਨ ਲਈ ਧੰਨਵਾਦ ਮਤਾ ਪਾਸ ਕੀਤਾ ਗਿਆ। ਪੰਜਾਬ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਸਮੂਹ ਜੱਥੇਬੰਦੀਆਂ ਵੱਲੋ ਸਾਂਝੀ ਐਕਸ਼ਨ ਕਮੇਟੀ ਦੇ ਝੰਡੇ ਥੱਲੇ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਸਰਕਾਰ ਦੇ ਰਵੱਈਏ ਵਿਰੁੱਧ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ। ਪ੍ਰਧਾਨ ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋ 27 ਅਗਸਤ ਨੂੰ ਜੱਥੇਬੰਦੀਆਂ ਨਾਲ ਰੱਖੀ ਮੀਟਿੰਗ ਤੋ ਪਾਸਾ ਵੱਟਣਾ ਤੇ ਉਸ ਤੋ ਬਾਅਦ ਯੂਨੀਅਨ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਕਰਨਾ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਪੀਏਯੂ. ਇੰਪਲਾਈਜ਼ ਯੂਨੀਅਨ ਅਤੇ ਪੀਏਯੂ. ਦੀਆਂ ਬਾਕੀ ਮੁਲਾਜ਼ਮ ਜੱਥੇਬੰਦੀਆਂ ਇਸਦੀ ਨਿਖੇਧੀ ਕਰਦੀਆਂ ਹਨ ਅਤੇ ਪੀਏਯੂ ਦੇ ਸਮੂਹ ਮੁਲਾਜ਼ਮ ਸੁਖਚੈਨ ਸਿੰਘ ਖਹਿਰਾ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਸਾਂਝੀ ਐਕਸ਼ਨ ਕਮੇਟੀ ਵੱਲੋ ਭਵਿੱਖ ਲਈ ਜੋ ਵੀ ਸੰਘਰਸ਼ ਦੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਦਾ ਪੀਏਯੂ. ਇੰਪਲਾਈਜ਼ ਯੂਨੀਅਨ ਵੱਲੋ ਅਤੇ ਪੀਏਯੂ.ਫੋਰਥ ਕਲਾਸ ਵਰਕਰਜ਼ ਯੂਨੀਅਨ ਵੱਲੋ ਪੂਰਾ ਸਾਥ ਦਿੱਤਾ ਜਾਵੇਗਾ।
ਮੀਟਿੰਗ ’ਚ ਮਨਮੋਹਨ ਸਿੰਘ ਜਨਰਲ ਸਕੱਤਰ, ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋ, ਲਾਲ ਬਹਾਦਰ ਯਾਦਵ, ਰਣਜੀਤ ਸਿੰਘ ਖੋਸਾ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ ਸੁਰਿੰਦਰ ਸਿੰਘ, ਬਰਿੰਦਰ ਸਿੰਘ ਪੰਡੋਰੀ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਸਤਨਾਮ ਸਿੰਘ, ਸੰਦੀਪ ਪਾਠਕ, ਨੰਦ ਕਿਸ਼ੋਰ, ਹਰਿੰਦਰ ਮੋਹਨ, ਰਾਕੇਸ਼ ਕੌਡਲ, ਹੁਸਨ ਕੁਮਾਰ, ਪ੍ਰਿੰਸ ਗਰਗ, ਜਤਿੰਦਰ ਕੁਮਾਰ, ਨਰਿੰਦਰ ਕਾਲੜਾ, ਬਲਜੀਤ ਸਿੰਘ, ਕੁਲਦੀਪ ਸਿੰਘ, ਹਰਪਾਲ ਸਿੰਘ, ਹਰਮੀਤ ਸਿੰਘ ਕਿੰਗਰਾ ਪ੍ਰਧਾਨ ਤੇ ਡਾ. ਚੇਤਨ ਸਿੰਗਲਾ ਜਨਰਲ ਸਕੱਤਰ (ਪੀਏਯੂ. ਟੀਚਰਜ਼ ਐਸੋਸੀਏਸ਼ਨ), ਪਰਮਜੀਤ ਸਿੰਘ ਗਿੱਲ ਪ੍ਰਧਾਨ ਅਤੇ ਜੋਗਿੰਦਰ ਰਾਮ ਜਨਰਲ ਸਕੱਤਰ (ਪੀਏਯੂ. ਪੈਨਸ਼ਨਰ ਅਤੇ ਰਿਟਾਇਰਜ਼ ਵੈੱਲਫੇਅਰ ਐਸੋਸੀਏਸ਼ਨ), ਰਵਿੰਦਰ ਚਾਵਲਾ ਪ੍ਰਧਾਨ ਅਤੇ ਰੁਪਿੰਦਰ ਸਿੰਘ ਜਨਰਲ ਸਕੱਤਰ (ਪੀਏਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ) ਹਾਜ਼ਰ ਰਹੇ।