
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੱਖ ਵੱਖ ਬਿਮਾਰੀਆਂ ਤੋਂ ਪੀੜਤ 32 ਸਾਲਾ ਔਰਤ ਨੂੰ ਮਿਲੀ ਨਵੀਂ ਜ਼ਿੰਦਗੀ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਟਾਈਪ 2 ਡਾਇਬਟੀਜ਼ ਅਤੇ ਬਹੁਤ ਜ਼ਿਆਦਾ ਅਨਿਯੰਤਰਿਤ ਬਲੱਡ ਸ਼ੂਗਰ ਦੇ ਪੱਧਰ ਤੋਂ ਪੀੜਤ ਇੱਕ 32 ਸਾਲਾ ਔਰਤ ਨੂੰ ਹਾਲ ਹੀ ਵਿੱਚ ਪਾਰਕ ਗ੍ਰੇਸ਼ੀਅਨ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਨਵੀਂ ਜ਼ਿੰਦਗੀ ਮਿਲੀ। ਔਰਤ ਦੀ ਸੱਜੀ ਲੱਤ ਦੇ ਗੰਭੀਰ 'ਡੀਪ ਵੇਨ ਥ੍ਰੋਮਬੋਸਿਸ' ਅਤੇ ਜਾਨਲੇਵਾ ਬਣੇ 'ਪਲਮੋਨਰੀ ਐਮਬੋਲਿਜ਼ਮ' ਦਾ ਸਫਲਤਾਪੂਰਵਕ ਇਲਾਜ ਕੀਤਾ। ਬਹੁਤ ਵਧੇ ਹੋਏ ਬਲੱਡ ਸ਼ੂਗਰ ਦੇ ਪੱਧਰ ਦੇ ਨਾਲ ਸੱਜੀ ਲੱਤ ਵਿੱਚ ਗੰਭੀਰ ਸੋਜ, ਸੁੰਨਪਨ, ਰੰਗ ਬਦਲਣ ਅਤੇ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ।ਸ਼ੁਰੂਆਤ ਵਿੱਚ ਐਂਡੋਕ੍ਰੀਨੋਲੋਜੀ ਕੰਸਲਟੈਂਟ ਡਾ. ਨੀਰਜ ਗਰਗ ਨੇ ਉਸਦੀ ਅਨਿਯੰਤਰਿਤ ਡਾਇਬਟੀਜ਼ ਦਾ ਇਲਾਜ ਕੀਤਾ ਤੇ ਨਾਲ ਹੀ ਖੂਨ ਪਤਲਾ ਕਰਨ ਦੀਆਂ ਉਚਿਤ ਦਵਾਈਆਂ ਦਿੱਤੀਆਂ। ਥ੍ਰੋਮਬੋਸਿਸ ਦੀ ਗੰਭੀਰਤਾ ਅਤੇ ਲੱਤ ਨੂੰ ਨੁਕਸਾਨ ਪਹੁੰਚਣ ਦੇ ਖਤਰੇ ਨੂੰ ਦੇਖਦੇ ਹੋਏ, ਬਾਅਦ ਵਿੱਚ ਵਾਸਕੂਲਰ ਸਰਜਨ ਡਾ. ਸੱਯਦ ਵਾਹਿਦ ਅਤੇ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਐਸੋਸੀਏਟ ਡਾਇਰੈਕਟਰ ਡਾ. ਸੰਕਲਪ ਸ਼ਰਮਾ ਦੁਆਰਾ ਮਰੀਜ਼ ਦੀ ਜਾਂਚ ਕੀਤੀ।
ਅੱਗੇ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਮਰੀਜ਼ ਨੂੰ ਲਗਭਗ 90 ਫੀਸਦੀ ਖੂਨ ਦੇ ਥੱਕੇ ਦੀ ਰੁਕਾਵਟ ਦੇ ਨਾਲ ਇੱਕ ਵੱਡਾ 'ਪਲਮੋਨਰੀ ਐਮਬੋਲਿਜ਼ਮ' ਸੀ, ਜਿਸ ਨਾਲ ਮਰੀਜ਼ ਦੀ ਹਾਲਤ ਤੇਜ਼ੀ ਨਾਲ ਵਿਗੜਨ ਅਤੇ ਜਾਨਲੇਵਾ ਸਥਿਤੀ ਬਣਨ ਦਾ ਗੰਭੀਰ ਖਤਰਾ ਸੀ। ਉਚਿਤ ਸਿਸਟਮਿਕ ਥ੍ਰੋਮਬੋਲਿਟਿਕ ਥੈਰੇਪੀ ਤੋਂ ਬਾਅਦ ਡਾ. ਸੰਕਲਪ ਸ਼ਰਮਾ ਅਤੇ ਇੰਟਰਵੈਂਸ਼ਨਲ ਟੀਮ ਨੇ ਐਡਵਾਂਸਡ ਕੈਥੇਟਰ-ਆਧਾਰਿਤ ਥੈਰੇਪੀ (ਕੈਥੇਟਰ-ਡਾਇਰੈਕਟਡ ਥ੍ਰੋਮਬੋਲਿਸਿਸ ਅਤੇ ਮੈਕੇਨੀਕਲ ਐਮਬੋਲੇਕਟੋਮੀ) ਦੀ ਵਰਤੋਂ ਕੀਤੀ। ਫੇਫੜਿਆਂ ਤੱਕ ਖੂਨ ਦੇ ਥੱਕੇ ਪਹੁੰਚਣ ਦੇ ਖਤਰੇ ਨੂੰ ਘਟਾਉਣ ਲਈ ਇੱਕ ਇੰਫੀਰੀਅਰ ਵੇਨਾ ਕਾਵਾ ਫਿਲਟਰ ਵੀ ਲਗਾਇਆ ਗਿਆ।ਪ੍ਰਕਿਰਿਆ ਤੋਂ ਬਾਅਦ, ਮਲਟੀ-ਡਿਸਿਪਲਿਨਰੀ ਟੀਮ ਦੁਆਰਾ ਮਰੀਜ਼ ਦੀ ਬਾਰੀਕੀ ਨਾਲ ਨਿਗਰਾਨੀ ਅਤੇ ਦੇਖਭਾਲ ਕੀਤੀ ਗਈ। ਇਲਾਜ ਦਾ ਉਸ 'ਤੇ ਚੰਗਾ ਅਸਰ ਹੋਇਆ ਹੈ ਅਤੇ ਫਿਲਹਾਲ ਉਸਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੀ ਹੈ।