- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਸਿਨੇਮਾ ਦੀ ਦੁਨੀਆ ’ਚ

-ਸਿਨੇਮਾ ਦੀ ਦੁਨੀਆ ’ਚ ਖੋਹਿਆ ਨਜ਼ਰ ਆਇਆ ਹਰ ਵਿਅਕਤੀ, ਫਿਲਮਾਂ ਦੀਆਂ ਕਹਾਣੀਆਂ ਤੇ ਉਨ੍ਹਾਂ ਤੋਂ ਮਿਲਣ ਵਾਲੇ ਸੁਨੇਹਿਆਂ ਨੂੰ ਲੈ ਕੇ ਦਿਸੇ ਉਤਸ਼ਾਹਿਤ
ਪੰਜਾਬੀ ਜਾਗਰਣ ਟੀਮ, ਲੁਧਿਆਣਾ :
ਜਾਗਰਣ ਗਰੁੱਪ ਵੱਲੋਂ ਕਰਵਾਇਆ ਜਾਗਰਣ ਫ਼ਿਲਮ ਫੈਸਟੀਵਲ ਦਾ ਆਗਾਜ਼ ਸ਼ੁੱਕਰਵਾਰ ਨੂੰ ਉਤਸ਼ਾਹ ਤੇ ਉਮੰਗ ਨਾਲ ਸਿਨੇਪੋਲਿਸ ਐੱਮਬੀਡੀ ਮਾਲ ’ਚ ਹੋਇਆ। ਫੈਸਟੀਵਲ ਦੇ ਪਹਿਲੇ ਦਿਨ ਫ਼ਿਲਮਾਂ ਦੇ ਦਰਸ਼ਕਾਂ ’ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਕੋਈ ਸਿਨੇਮਾ ਦੀ ਦੁਨੀਆ ਵਿਚ ਖੋਹਿਆ ਹੋਇਆ ਨਜ਼ਰ ਆਇਆ ਤੇ ਕੋਈ ਫਿਲਮਾਂ ਦੀਆਂ ਕਹਾਣੀਆਂ ਤੇ ਉਨ੍ਹਾਂ ਤੋਂ ਮਿਲਣ ਵਾਲੇ ਸੁਨੇਹਿਆਂ ਨੂੰ ਲੈ ਕੇ ਉਤਸ਼ਾਹਿਤ ਦਿਸਿਆ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ ਦੇ ਪਹਿਲੇ ਦਿਨ ਦਰਸ਼ਕਾਂ ਨੇ ਨਾ ਸਿਰਫ ਫ਼ਿਲਮਾਂ ਦਾ ਆਨੰਦ ਲਿਆ, ਸਗੋਂ ਆਪਣੇ ਅਨੁਭਵ ਅਤੇ ਵਿਚਾਰ ਵੀ ਸਾਂਝੇ ਕੀਤੇ। ਦਰਸ਼ਕਾਂ ਦਾ ਕਹਿਣਾ ਸੀ ਕਿ ਜਾਗਰਣ ਫਿਲਮ ਫੈਸਟੀਵਲ ਮਨੋਰੰਜਨ ਦੇ ਨਾਲ-ਨਾਲ ਸਮਾਜ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦਾ ਮੌਕਾ ਵੀ ਦਿੰਦਾ ਹੈ। ਇੱਥੇ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਦੀਆਂ ਕਹਾਣੀਆਂ ਦਰਸ਼ਕਾਂ ਨੂੰ ਸੋਚਣ ਲਈ ਪ੍ਰੇਰਿਤ ਕਰਦੀਆਂ ਹਨ। ਇਹੀ ਕਾਰਨ ਹੈ ਕਿ ਹਰ ਸਾਲ ਇਸ ਫੈਸਟੀਵਲ ਨੂੰ ਲੈ ਕੇ ਲੋਕਾਂ ਵਿਚ ਉਤਸੁਕਤਾ ਬਣੀ ਰਹਿੰਦੀ ਹੈ। ਪਹਿਲੇ ਦਿਨ ਦਰਸ਼ਕਾਂ ਦੇ ਉਤਸ਼ਾਹ ਨੇ ਫੈਸਟੀਵਲ ਦੇ ਮਾਹੌਲ ਨੂੰ ਹੋਰ ਖਾਸ ਬਣਾ ਦਿੱਤਾ। ਕਿਸੇ ਨੇ ਇਸਨੂੰ ਸਿਨੇਮਾ ਨਾਲ ਜੁੜਨ ਦਾ ਸ਼ਾਨਦਾਰ ਮੰਚ ਦੱਸਿਆ ਤਾਂ ਕਿਸੇ ਨੇ ਫਿਲਮਾਂ ਰਾਹੀਂ ਮਿਲਣ ਵਾਲੇ ਸੁਨੇਹਿਆਂ ਨੂੰ ਇਸ ਦੀ ਖ਼ਾਸੀਅਤ ਕਰਾਰ ਦਿੱਤਾ।
-ਬਾਕਸ-
-ਤਿੰਨ ਦਿਨ ਦਾ ਫੈਸਟੀਵਲ, ਸਿਨੇਮਾ ਨਾਲ ਜੁੜਨ ਦਾ ਖ਼ਾਸ ਮੌਕਾ
9) ਡਾ. ਨਿਰਮਲ ਜੌੜਾ•।
ਦੈਨਿਕ ਜਾਗਰਣ ਵੱਲੋਂ ਕਰਵਾਇਆ ਜਾਗਰਣ ਫਿਲਮ ਫੈਸਟੀਵਲ ਦਾ ਹਿੱਸਾ ਬਣਨਾ ਹਮੇਸ਼ਾਂ ਖ਼ਾਸ ਅਨੁਭਵ ਰਿਹਾ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿਚ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਦੇਖਣ ਦਾ ਮੌਕਾ ਮਿਲਦਾ ਹੈ। ਪਹਿਲੇ ਦਿਨ ਇੱਥੇ ਪਹੁੰਚ ਕੇ ਇਕ ਵਾਰੀ ਫਿਰ ਉਹੀ ਉਤਸ਼ਾਹ ਤੇ ਉਮੰਗ ਦੇਖਣ ਨੂੰ ਮਿਲੀ। ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ਹਿਰਵਾਸੀਆਂ ਨੂੰ ਮਨੋਰੰਜਨ ਦੇ ਨਾਲ ਕੁਝ ਨਵਾਂ ਸਿੱਖਣ ਅਤੇ ਸਮਝਣ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ। ਇਹੀ ਕਾਰਨ ਹੈ ਕਿ ਅਸੀਂ ਹਰ ਸਾਲ ਇਸ ਫੈਸਟੀਵਲ ਦੀ ਉਡੀਕ ਕਰਦੇ ਹਾਂ। -ਡਾ. ਨਿਰਮਲ ਜੌੜਾ, ਡਾਇਰੈਕਟਰ ਸਟੂਡੈਂਟਸ ਵੈੱਲਫੇਅਰ ਪੀਏਯੂ।
-ਬਾਕਸ-
-ਮਨੋਰੰਜਨ ਦੇ ਨਾਲ ਸੁਨੇਹਾ ਵੀ ਦਿੰਦੀਆਂ ਹਨ ਫ਼ਿਲਮਾਂ
2) ਏਸ਼ਨੀ ਸੇਠੀ।
ਜਾਗਰਣ ਫਿਲਮ ਫੈਸਟੀਵਲ ਦੀ ਖਾਸੀਅਤ ਇਹ ਹੈ ਕਿ ਇੱਥੇ ਦਿਖਾਈ ਜਾਣ ਵਾਲੀਆਂ ਫਿਲਮਾਂ ਵਿਚ ਸਿਰਫ਼ ਮਨੋਰੰਜਨ ਹੀ ਨਹੀਂ, ਬਲਕਿ ਕੋਈ ਨਾ ਕੋਈ ਮਹੱਤਵਪੂਰਨ ਸੁਨੇਹਾ ਵੀ ਛੁਪਿਆ ਹੁੰਦਾ ਹੈ। ਪਹਿਲੇ ਦਿਨ ਫਿਲਮਾਂ ਦੇਖ ਕੇ ਬਹੁਤ ਚੰਗਾ ਲੱਗਾ। ਕਈ ਵਾਰ ਫ਼ਿਲਮ ਦੀ ਕਹਾਣੀ ਸਾਡੇ ਜੀਵਨ ਨਾਲ ਜੁੜੀ ਹੁੰਦੀ ਹੈ ਅਤੇ ਸਾਨੂੰ ਕਿਸੇ ਵਿਸ਼ੇ 'ਤੇ ਨਵੇਂ ਸਿਰੇ ਤੋਂ ਸੋਚਣ ਲਈ ਪ੍ਰੇਰਿਤ ਕਰਦੀ ਹੈ। ਅਜਿਹੇ ਪ੍ਰੋਗਰਾਮ ਦਰਸ਼ਕਾਂ ਨੂੰ ਸਿਨੇਮਾ ਦੇ ਵੱਖ-ਵੱਖ ਪੱਖਾਂ ਨਾਲ ਰੂਬਰੂ ਕਰਵਾਉਂਦੇ ਹਨ। ਇਹੀ ਕਾਰਨ ਹੈ ਕਿ ਇਸ ਫੈਸਟੀਵਲ ਦਾ ਹਿੱਸਾ ਬਣਨਾ ਆਪਣੇ ਆਪ ਵਿਚ ਇਕ ਵੱਖਰਾ ਅਨੁਭਵ ਹੈ। -ਏਸ਼ਨੀ ਸੇਠੀ, ਚੇਅਰਪਰਸਨ ਫਿੱਕੀ ਫਲੋ।
-ਬਾਕਸ-
-ਵੱਡੇ ਪਰਦੇ ’ਤੇ ਚੰਗੀਆਂ ਕਹਾਣੀਆਂ ਦੇਖਣ ਦਾ ਵੱਖਰਾ ਹੀ ਮਜ਼ਾ
3) ਕੀਰਤੀ ਗਰੋਵਰ।
ਅਜੋਕੇ ਯੁੱਗ ਵਿਚ ਮਨੋਰੰਜਨ ਦੇ ਕਈ ਸਾਧਨ ਮੌਜੂਦ ਹਨ, ਪਰ ਵੱਡੇ ਪੈਰਦੇ 'ਤੇ ਫ਼ਿਲਮ ਦੇਖਣ ਦਾ ਅਨੁਭਵ ਬਿਲਕੁਲ ਵੱਖਰਾ ਹੁੰਦਾ ਹੈ। ਜਾਗਰਣ ਫਿਲਮ ਫੈਸਟੀਵਲ ਵਿਚ ਆ ਕੇ ਇਹ ਅਨੁਭਵ ਇਕ ਵਾਰੀ ਫਿਰ ਮਹਿਸੂਸ ਹੋਇਆ। ਇੱਥੇ ਫ਼ਿਲਮਾਂ ਦੀਆਂ ਕਹਾਣੀਆਂ, ਕਲਾਕਾਰਾਂ ਦਾ ਅਭਿਨੈ ਅਤੇ ਪਰਦੇ 'ਤੇ ਦਿਖਾਈਆਂ ਜਾਣ ਵਾਲੀਆਂ ਘਟਨਾਵਾਂ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਲੈਂਦੀਆਂ ਹਨ। ਪਹਿਲੇ ਦਿਨ ਫਿਲਮਾਂ ਦੇਖ ਕੇ ਬਹੁਤ ਆਨੰਦ ਆਇਆ। ਇਸ ਤਰ੍ਹਾਂ ਦੇ ਆਯੋਜਨ ਸਿਨੇਮਾ ਦੇ ਪ੍ਰਤੀ ਲੋਕਾਂ ਦੀ ਰੁਚੀ ਵਧਾਉਂਦੇ ਹਨ। -ਕੀਰਤੀ ਗ੍ਰੋਵਰ, ਪ੍ਰੈਜ਼ੀਡੈਂਟ ਸਨੇਹ ਆਰਗੇਨਾਈਜੇਸ਼ਨ।
-ਬਾਕਸ-
-ਸਿਨੇਮਾ ਦਾ ਉਤਸਵ ਲੈ ਕੇ ਆਇਆ ਫ਼ਿਲਮ ਫੈਸਟੀਵਲ
4) ਸੋਨੀਆ ਛਾਬੜਾ।
ਜਾਗਰਣ ਫਿਲਮ ਫੈਸਟੀਵਲ ਜਿਹੇ ਆਯੋਜਨ ਸ਼ਹਿਰ ਦੇ ਸਭਿਆਚਾਰਕ ਮਾਹੌਲ ਨੂੰ ਹੋਰ ਜੀਵੰਤ ਬਣਾਉਂਦੇ ਹਨ। ਪਹਿਲੇ ਦਿਨ ਇੱਥੇ ਦਰਸ਼ਕਾਂ ਦੀ ਮੌਜੂਦਗੀ ਤੇ ਫ਼ਿਲਮਾਂ ਨੂੰ ਲੈ ਕੇ ਉਨ੍ਹਾਂ ਦੇ ਉਤਸ਼ਾਹ ਨੂੰ ਦੇਖ ਕੇ ਚੰਗਾ ਲੱਗਿਆ। ਇਹ ਫੈਸਟੀਵਲ ਸਿਰਫ ਫ਼ਿਲਮਾਂ ਦੇਖਣ ਤੱਕ ਸੀਮਿਤ ਨਹੀਂ ਹੈ, ਸਗੋਂ ਸਿਨੇਮਾ ਪਸੰਦ ਕਰਨ ਵਾਲੇ ਲੋਕਾਂ ਨੂੰ ਇਕ ਸਾਂਝਾ ਮੰਚ ਵੀ ਦਿੰਦਾ ਹੈ। ਇੱਥੇ ਆ ਕੇ ਵੱਖ-ਵੱਖ ਵਿਸ਼ਿਆਂ 'ਤੇ ਬਣੀਆਂ ਫਿਲਮਾਂ ਦੇਖਣ ਅਤੇ ਉਨ੍ਹਾਂ ਬਾਰੇ ਸੋਚਣ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਦੇ ਆਯੋਜਨ ਸ਼ਹਿਰ ਵਿਚ ਕਲਾ ਤੇ ਸੱਭਿਆਚਾਰ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਲੋਕਾਂ ਨੂੰ ਕੁਝ ਯਾਦਗਾਰ ਪਲ ਵੀ ਦਿੰਦੇ ਹਨ। -ਸੋਨੀਆ ਛਾਬੜਾ, ਪ੍ਰੈਜ਼ੀਡੈਂਟ ਮਿਸ਼ਨ ਸਮਾਈਲ ਸੰਸਥਾ।
-ਬਾਕਸ-
-ਫ਼ਿਲਮ ਦੇ ਨਾਲ ਮਿਲਦਾ ਹੈ ਕੁਝ ਨਵਾਂ ਸੋਚਣ ਦਾ ਮੌਕਾ
8) ਮੰਜੂ ਸੇਠੀ।
ਜਾਗਰਣ ਫਿਲਮ ਫੈਸਟੀਵਲ ’ਚ ਦਿਖਾਈ ਜਾਣ ਵਾਲੀਆਂ ਫ਼ਿਲਮਾਂ ਦੀ ਸਭ ਤੋਂ ਖ਼ਾਸ ਗੱਲ ਉਨ੍ਹਾਂ ਦੀਆਂ ਕਹਾਣੀਆਂ ਤੇ ਉਨ੍ਹਾਂ ਵਿਚ ਛੁਪੇ ਸੁਨੇਹੇ ਹਨ। ਪਹਿਲੇ ਦਿਨ ਫਿਲਮਾਂ ਦੇਖਣ ਦੇ ਬਾਅਦ ਮਹਿਸੂਸ ਹੋਇਆ ਕਿ ਸਿਨੇਮਾ ਸਿਰਫ਼ ਮਨੋਰੰਜਨ ਦਾ ਮਾਧਿਅਮ ਨਹੀਂ, ਸਗੋਂ ਸਮਾਜ ਤੇ ਜੀਵਨ ਨੂੰ ਸਮਝਣ ਦਾ ਇਕ ਜ਼ਰੀਆ ਵੀ ਹੈ। ਕਈ ਕਹਾਣੀਆਂ ਅਜਿਹੀਆਂ ਹੁੰਦੀਆਂ ਹਨ, ਜੋ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਵੀ ਸਾਡੇ ਮਨ ’ਚ ਚੱਲਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਫੈਸਟੀਵਲ ਦਰਸ਼ਕਾਂ ਨੂੰ ਵੱਖ-ਵੱਖ ਵਿਸ਼ਿਆਂ ਨਾਲ ਰੂਬਰੂ ਕਰਵਾਉਂਦੇ ਹਨ। -ਮੰਜੂ ਸੇਠੀ, ਵਾਈਸ ਪ੍ਰੇਸੀਡੈਂਟ ਮਿਸ਼ਨ ਸਮਾਈਲ ਸੰਸਥਾ।
-ਬਾਕਸ-
-ਪਹਿਲੇ ਦਿਨ ਦਾ ਅਨੁਭਵ ਰਿਹਾ ਸ਼ਾਨਦਾਰ
5) ਦਲਜੀਤ ਭੋਲਾ ਗਰੇਵਾਲ (ਵਿਧਾਇਕ)।
ਜਾਗਰਣ ਫਿਲਮ ਫੈਸਟਿਵਲ ਦੇ ਪਹਿਲੇ ਦਿਨ ਦਾ ਅਨੁਭਵ ਕਾਫੀ ਸ਼ਾਨਦਾਰ ਰਿਹਾ। ਇੱਥੇ ਆ ਕੇ ਚੰਗੀਆਂ ਫਿਲਮਾਂ ਦੇਖਣ ਤੇ ਸਿਨੇਮਾ ਦੀ ਦੁਨੀਆ ਨਾਲ ਜੁੜਨ ਦਾ ਮੌਕਾ ਮਿਲਿਆ। ਫ਼ਿਲਮ ਫੈਸੀਵਲ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਿਚ ਵੱਖ-ਵੱਖ ਵਿਸ਼ਿਆਂ 'ਤੇ ਆਧਾਰਿਤ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਰ ਫ਼ਿਲਮ, ਸ਼ਾਰਟ ਫਿਲਮ ਆਪਣੇ ਅੰਦਾਜ਼ ਵਿਚ ਦਰਸ਼ਕਾਂ ਨਾਲ ਸੰਵਾਦ ਕਰਦੀ ਦਿਖਾਈ ਦਿੱਤੀ ਅਤੇ ਕੁਝ ਨਵਾਂ ਸੋਚਣ ਦਾ ਮੌਕਾ ਦਿੱਤਾ। ਪਹਿਲੇ ਦਿਨ ਦਾ ਅਨੁਭਵ ਇੰਨਾ ਚੰਗਾ ਰਿਹਾ ਕਿ ਹੁਣ ਅਗਲੇ ਦਿਨਾਂ ਵਿਚ ਦਿਖਾਈ ਜਾਣ ਵਾਲੀਆਂ ਫਿਲਮਾਂ ਲਈ ਵੀ ਉਤਸੁਕਤਾ ਹੈ। -ਦਲਜੀਤ ਭੋਲਾ ਗਰੇਵਾਲ, ਵਿਧਾਇਕ।