ਖੇਤੀ ਦੇ ਨਾਲ-ਨਾਲ ਬੀਜਾਂ ਦੀ ਕਾਸ਼ਤ ਅਪਨਾਉਣ ਕਿਸਾਨ : ਡਾ. ਰੁਪਿੰਦਰ ਕੌਰ ਖੇਤੀ ਦੇ ਨਾਲ-ਨਾਲ ਬੀਜਾਂ ਦੀ ਕਾਸ਼ਤ ਨੂੰ ਅਪਨਾਉਣ ਕਿਸਾਨ-ਡਾ.ਰੁਪਿੰਦਰ ਕੌਰ
Publish Date: Fri, 14 Aug 2026 08:31 PM (IST)
Updated Date: Sat, 15 Aug 2026 04:06 AM (IST)
-ਪੀਏਯੂ ’ਚ ਬੀਜ ਉਤਪਾਦਨ ਤੇ ਨਰਸਰੀ ਤਿਆਰ ਕਰਨ ਬਾਰੇ ਪੰਜ ਦਿਨਾਂ ਦਿੱਤੀ ਟ੍ਰੇਨਿੰਗ ਫੋਟੋ ਨੰਬਰ-18 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਸਕਿੱਲ ਡਿਵੈਲਪਮੈਂਟ ਸੈਂਟਰ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਬੀਜ ਉਤਪਾਦਨ ਅਤੇ ਨਰਸਰੀ ਤਿਆਰ ਕਰਨਾ’ ਵਿਸ਼ੇ ਤੇ ਜਾਰੀ ਪੰਜ ਦਿਨਾਂ ਸਿਖਲਾਈ ਕੋਰਸ ਸਮਾਪਤ ਹੋ ਗਿਆ। ਜਾਣਕਾਰੀ ਦਿੰਦੇ ਹੋਏ ਡਾ.ਰੁਪਿੰਦਰ ਕੌਰ ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਵਿੱਚ 35 ਸਿਖਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਹੈ ਕਿ ਕਿਸਾਨ ਖੇਤੀ ਦੇ ਨਾਲ਼-ਨਾਲ਼ ਬੀਜਾਂ ਦੀ ਕਾਸ਼ਤ ਨੂੰ ਅਪਨਾਉਣ ਅਤੇ ਇਨ੍ਹਾਂ ਫ਼ਸਲਾਂ ਦੀ ਨਰਸਰੀ ਤਿਆਰ ਕਰਨ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣ। ਇਸ ਮੌਕੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਅਤੇ ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਇਹ ਕੋਰਸ ਖਾਸ ਤੌਰ ’ਤੇ ਛੋਟੇ ਕਿਸਾਨਾਂ ਲਈ ਸਹਾਈ ਸਿੱਧ ਹੋਵੇਗਾ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਬਰਾੜ ਨੇ ਡਰੈਗਨ ਫਰੂਟ ਦੀ ਨਰਸਰੀ ਤਿਆਰ ਕਰਨ ਅਤੇ ਫਰੂਟ ਰਿਸਰਚ ਫਾਰਮ ਦਾ ਦੌਰਾ ਕਰਵਾਇਆ। ਉਨ੍ਹਾਂ ਦੱਸਿਆ ਕਿ ਫਲ ਵਿਗਿਆਨ ਵਿਭਾਂਗ ਦੇ ਵੱਖ-ਵੱਖ ਵਿਸ਼ਾ ਮਾਹਿਰ ਡਾ. ਅਨੀਰੁੱਧ ਠਾਕੁਰ, ਡਾ. ਕਿਰਨਦੀਪ ਕੌਰ ਕੰਗ, ਡਾ. ਮੋਨੀਕਾ ਗੁਪਤਾ ਨੇ ਨਿੰਬੂ ਜਾਤੀ ਦੇ ਫ਼ਲਦਾਰ ਪੌਦਿਆਂ ਲਈ ਨਰਸਰੀ ਤਿਆਰ ਕਰਨਾ, ਪੱਤਝੜੀ ਫ਼ਲਦਾਰ ਪੌਦਿਆਂ, ਸਦਾਬਹਾਰ ਫ਼ਲਦਾਰ ਪੌਦਿਆਂ, ਸਿਟਰਸ ਨਰਸਰੀ ਤਿਆਰ ਕਰਨ ਦੀਆਂ ਤਕਨੀਕਾਂ ਸਬੰਧੀ ਵਿਸ਼ਿਆਂ ਉੱਪਰ ਭਰਪੂਰ ਅਤੇ ਲਾਹੇਵੰਦ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕੀਤੀ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਦਿਲਪ੍ਰੀਤ ਤਲਵਾੜ ਨੇ ਵੱਖ-ਵੱਖ ਸਬਜ਼ੀਆਂ ਦੀ ਨਰਸਰੀ ਤਿਆਰ ਕਰਨ ਅਤੇ ਵੈਜੀਟੇਬਲ ਰਿਸਰਚ ਫਾਰਮ ਦਾ ਦੌਰਾ ਕਰਵਾਇਆ। ਉਨਾਂ ਦੱਸਿਆ ਕਿ ਸਬਜ਼ੀ ਵਿਗਿਆਨ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰ ਡਾ. ਐਮਕੇ. ਸਿੱਧੂ, ਡਾ. ਮਧੂ ਸ਼ਰਮਾ, ਡਾ. ਐੱਸਕੇ. ਜਿੰਦਲ, ਡਾ. ਰੂਮਾ ਦੇਵੀ, ਡਾ. ਸੁਖਜੀਤ ਕੌਰ, ਡਾ. ਮਮਤਾ ਪਾਠਕ, ਡਾ. ਰਜਿੰਦਰ ਕੁਮਾਰ ਢੱਲ ਨੇ ਵੱਖ-ਵੱਖ ਸਬਜ਼ੀਆਂ ਜਿਵੇਂ ਕਿ ਬੈਂਗਣ, ਕੱਦੂ, ਪਿਆਜ, ਭਿੰਡੀ, ਖੀਰਾ, ਖ਼ਰਬੂਜੇ, ਟਮਾਟਰ ਅਤੇ ਮਿਰਚ ਦੇ ਬੀਜ ਉਤਪਾਦਨ, ਸਬਜ਼ੀਆਂ ਦਾ ਨੇਮਾਟੇਡ ਤੋਂ ਬਚਾਅ, ਡਾ. ਰਵਿੰਦਰ ਚੰਦੀ ਨੇ ਖੇਤੀ ਅਤੇ ਸਬਜ਼ੀਆਂ ਦੇ ਬੀਜਾਂ ਵਿੱਚ ਕੀੜਿਆਂ ਦੀ ਰੋਕਥਾਮ ਬਾਰੇ ਅਤੇ ਡਾ. ਅਮਰਜੀਤ ਸਿੰਘ ਨੇ ਬੀਜਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਸਿਖਿਆਰਥੀਆਂ ਨਾਲ ਸਾਂਝੀ ਕੀਤੀ। ਨਿਰਦੇਸ਼ਕ ਸੀਡ, ਡਾ. ਅਮਨਦੀਪ ਸਿੰਘ ਬਰਾੜ ਨੇ ਬੀਜ ਉਤਪਾਦਨ ਦੇ ਸਕੋਪ ਅਤੇ ਤਕਨੀਕ ਬਾਰੇ ਦੱਸਿਆ। ਇਸ ਕੋਰਸ ਵਿੱਚ ਡਾ. ਗੁਰਪ੍ਰੀਤ ਕੌਰ, ਡਾ. ਜੀਐੱਸ. ਮਾਵੀ, ਡਾ. ਸੁਰਿੰਦਰ ਸੰਧੂ, ਡਾ. ਗੁਰਪ੍ਰੀਤ ਕੌਰ ਨੇ ਵੱਖ-ਵੱਖ ਫ਼ਸਲਾਂ ਦੇ ਬੀਜ ਉਤਪਾਦਨ ਜਿਵੇਂ ਕਿ ਤੇਲ ਬੀਜ ਫ਼ਸਲਾਂ, ਮੱਕੀ ਦੇ ਬੀਜਾਂ, ਕਣਕ ਅਤੇ ਝੋਨੇ ਦੇ ਬੀਜ ਉਤਪਾਦਨ ਦੀਆਂ ਤਕਨੀਕਾਂ ਬਾਰੇ ਦੱਸਿਆ ਅਤੇ ਪ੍ਰਦਰਸ਼ਨੀ ਖੇਤਰ ਦਾ ਦੌਰਾ ਕਰਵਾਇਆ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਸਿਮਰਤ ਸਿੰਘ ਨੇ ਦੱਸਿਆ ਕਿ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਵੱਖ-ਵੱਖ ਵਿਸ਼ਾ ਮਾਹਿਰ ਡਾ. ਅਮਨ ਸ਼ਰਮਾ, ਡਾ. ਰਿਸ਼ੂ ਸ਼ਰਮਾ, ਡਾ. ਰਣਜੀਤ ਸਿੰਘ ਨੇ ਵੱਖ-ਵੱਖ ਵਿਸ਼ਿਆਂ ਫੁੱਲਾਂ ਦੇ ਬੀਜ ਉਤਪਾਦਨ, ਸਜਾਵਟੀ ਬੂਟਿਆਂ ਦੀ ਬਿਮਾਰੀ ਦੀ ਪਛਾਣ, ਬੀਜਾਂ ਦੀ ਸਮਰੱਥਾ ਵਧਾਉਣ, ਬਲਬ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਫੁੱਲਾਂ ਦੇ ਖੋਜ ਖੇਤਰ ਅਤੇ ਲੈਂਡਸਕੇਪ ਨਰਸਰੀ ਦਾ ਦੌਰਾ ਵੀ ਕਰਵਾਇਆ। ਅੰਤ ਵਿੱਚ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।