- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਆਈਟੀਯੂਸੀ ਵਰਕਰ ਕਮੇਟੀ ਦੀ ਹੋਈ ਮੀਟਿੰਗ

35)
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ : ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਆਈਟੀਯੂਸੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ ਸੂਬਾ ਪ੍ਰਧਾਨ ਮੰਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬੀਤੇ ਸਮੇਂ ਸੰਘਰਸ਼ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਸੰਘਰਸ਼ ਦੀ ਰਣਨੀਤੀ 'ਤੇ ਵਿਚਾਰ ਕਰਦਿਆਂ ਮੈਂਬਰਸ਼ਿਪ ਤੇ ਰਿਨਿਊ ਕਰਨ ਤੇ ਹੇਠਲੇ ਪੱਧਰ ਤੱਕ ਫੰਡ ਜਮ੍ਹਾਂ ਕਰਵਾਉਣ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਚਾਰ ਪ੍ਰਮੁੱਖ ਮੰਗਾਂ ਬਾਰੇ ਚਰਚਾ ਕੀਤੀ ਗਈ ਜਿਨ੍ਹਾਂ 'ਚ 35440 ਪੇ ਸਕੇਲ,17/07/20 ਦਾ ਪੱਤਰ ਰੱਦ ਕਰਨਾ,18 ਫ਼ੀਸਦੀ ਡੀਏ. ਦੀ ਅਦਾਇਗੀ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਅਤੇ ਬਾਕੀ ਮੰਗਾਂ 'ਤੇ ਵੀ ਸਵੇਰ ਤੋਂ ਲੈਕੇ ਸ਼ਾਮ ਤੱਕ ਚਰਚਾ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਮੰਜੀਤ ਸਿੰਘ ਬਾਸਰਕੇ ਵੱਲੋਂ ਸੰਘਰਸ਼ ਦੀ ਲੜਾਈ ਲੜਨ ਵਾਲੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਵਿੱਤ ਮੰਤਰੀ, ਸੀਐਮਡੀ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਬਹੁਤੀਆਂ ਸਹਿਮਤੀਆਂ ਬਣੀਆਂ ਸਨ, ਜਿਨ੍ਹਾਂ ਦੇ ਸਰਕੂਲਰ ਛੇਤੀ ਜਾਰੀ ਹੋਣਗੇ। ਸਮਝੌਤੇ ਤਹਿਤ 15 ਅਗਸਤ ਤੱਕ ਚਾਰ ਮੰਗਾਂ ਬਾਰੇ ਵੀ ਵੱਡਾ ਫ਼ੈਸਲਾ ਸਾਹਮਣੇ ਆਏਗਾ। ਬਾਸਰਕੇ ਨੇ ਕਿਹਾ ਕਿ ਵਿੱਤ ਨਾਲ ਸਬੰਧਤ ਚਾਰੇ ਮੰਗਾਂ ਦੇ ਸਰਕੂਲਰ ਨਹੀਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਲੋੜ ਪੈਣ 'ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ 'ਤੇ ਚਰਚਾ ਹੋ ਚੁੱਕੀ ਹੈ। 4 ਅਗਸਤ ਨੂੰ ਪਟਿਆਲਾ ਮੁੱਖ ਦਫ਼ਤਰ ਵਿੱਚ ਸੀਐਮਡੀ ਨਾਲ ਮੀਟਿੰਗ ਕੀਤੀ ਜਾਏਗੀ।
ਇਸ ਮੌਕੇ ਹਰਵਿੰਦਰ ਸਿੰਘ ਅਕਾਲਗੜ੍ਹ ਨੇ ਸਮੂਹ ਸਾਥੀਆਂ ਨੂੰ ਭਵਿੱਖ 'ਚ ਕੀਤੇ ਜਾਣ ਵਾਲੇ ਸੰਘਰਸ਼ ਲਈ ਤਿਆਰ ਰਹਿਣ ਲਈ ਵੀ ਕਿਹਾ ਤੇ ਬਿਜਲੀ ਮੁਲਾਜ਼ਮਾਂ ਨੂੰ 7 ਅਗਸਤ ਨੂੰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਵੱਲੋਂ ਮੁਹਾਲੀ ਵਿਖੇ ਹੋਣ ਵਾਲੀ ਸੂਬਾ ਪੱਧਰੀ ਵਿਸ਼ਾਲ ਰੈਲੀ 'ਚ ਵੱਡੀ ਗਿਣਤੀ ’ਚ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਦਿਨ ਪੰਜਾਬ ਦੇ ਸਰਕਾਰੀ ਮੁਲਾਜ਼ਮ ਇਸ ਵਿਸ਼ਾਲ ਰੈਲੀ ਨੂੰ ਸਫ਼ਲ ਬਣਾਉਣਗੇ ਤਾਂ 17/07/20 ਦਾ ਪੱਤਰ ਰੱਦ ਹੋਏਗਾ। ਇਸਦੇ ਨਾਲ ਹੀ ਪੇ-ਸਕੇਲ, 18 ਫ਼ੀਸਦੀ ਡੀਏ ਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਵੀ ਮੁੜ ਤੋਂ ਸ਼ੁਰੂ ਕਰਵਾਈ ਜਾਏਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ,ਐਮਐਸ.ਗਿੱਲ, ਕੁਲਵਿੰਦਰ ਸਿੰਘ ਬਾਗੜੀਆ,ਜਸਵਿੰਦਰ ਬਰਗਾੜੀ,ਅਰੁਣ ਕੁਮਾਰ, ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਕੈਸ਼ੀਅਰ ਦਵਿੰਦਰ ਸਿੰਘ, ਸਹਾਇਕ ਕੈਸ਼ੀਅਰ ਮਨਿੰਦਰ ਸਿੰਘ, ਪ੍ਰੈਸ ਸਕੱਤਰ ਰਾਮ ਸਿੰਘ ਸੈਣੀ, ਹਰਵਿੰਦਰ ਸ਼ਰਮਾ ਜਨਰਲ ਸਕੱਤਰ ਪਾਵਰਕਾਮ ਐਂਡ ਟ੍ਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਆਈਟੀਯੂਸੀ, ਸਾਰੇ ਸਰਕਲਾਂ ਦੇ ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਸ਼ਾਮਲ ਹੋਏ।