- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਤੇ ਜ਼ਰੂਰੀ-ਦੋ ਦਿਂਨੀ ਉਤਸਵ ਦੌਰਾਨ ਖਾਟੂ ਧਾਮ ਵਿਖੇ ਦਿਖੇ ਵ੍ਰਿੰਦਾਵਨ ਦੇ ਨਜ਼ਾਰੇ-ਪ੍ਰਦੀਪ ਮਿੱਤਲ

-‘ਸਾਡੀ ਸੁਧ ਕਦ ਲਵੋਗੇ ਘਨਸ਼ਿਆਮ ਜੀ’ ਭਜਨ ਨੇ ਸ਼ਰਧਾਲੂਆਂ ਨੂੰ ਕੀਤਾ ਪ੍ਰਭਾਵਿਤ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਕੋਹਾੜਾ ਚੌਕ ਚੰਡੀਗੜ੍ਹ ਰੋਡ ਨੇੜੇ ਨਵੇਂ ਬਣੇ ਸ੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਵਿਖੇ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐਲ.ਆਰ. ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਦੋ ਦਿਨਾਂ ਉਤਸਵ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਮੰਦਰ ’ਚ ਇਕ ਵਿਸ਼ਾਲ ਦੋ ਦਿਨਾਂ ਸ਼ਿਆਮ ਸੰਕੀਰਤਨ ਦਾ ਪ੍ਰਬੰਧ ਕੀਤਾ ਗਿਆ। ਰਿਤੂ ਦੀਕਸ਼ਿਤ, ਆਗਰਾ; ਆਸ਼ੀਸ਼ ਅਗਰਵਾਲ ਦਿਲੀ, ਖੁਸ਼ੀ ਜੋਸ਼ੀ ਅਤੇ ਪ੍ਰਤੀਕ ਮਹੇਸ਼ਵਰੀ, ਉਦੈਪੁਰ ਨੇ ਸ਼ਿਆਮ ਬਾਬਾ ਦਾ ਗੁਣਗਾਨ ਕੀਤਾ।
ਸੰਕੀਰਤਨ ਦੌਰਾਨ ਠਾਕੁਰ ਜੀ ਨੂੰ ਸੰਜੇ ਅਗਰਵਾਲ, ਆਰੂਹੀ ਅਤੇ ਰਿਆਂਸ਼, ਰਾਕੇਸ਼ ਗੁਪਤਾ ਅਤੇ ਈਸ਼ ਹਾਂਡਾ ਪਰਿਵਾਰ ਦੁਆਰਾ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ। ਮੰਦਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਰਿਤੂ ਦੀਕਸ਼ਿਤ, ਆਸ਼ੀਸ਼ ਅਗਰਵਾਲ ਦੁਆਰਾ ਗਾਏ ਭਜਨ ‘ਭਟਕੇ ਕਿਉਂ ਦਰ ਬਦਰ ਤੇ ਕਰ ਭਰੋਸਾ ਸ਼ਿਆਮ 'ਤੇ ‘ਸਾਡੀ ਸੁਧ ਕਦ ਲਵੋਗੇ ਘਨਸ਼ਿਆਮ ਜੀ’ ਅਤੇ ‘ਲਾਜ ’ਤੇ ਆਂਚ ਬਾਬਾ ਆਉਣ ਨ ਪਾਏ’ ਵਰਗੇ ਭਜਨ ਗਾਏ ਗਏ, ਜਿਸ ਨੇ ਸ਼ਿਆਮ ਭਗਤਾਂ ਨੂੰ ਸ਼ਰਧਾ ਨਾਲ ਭਰ ਦਿੱਤਾ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋਂ, ਕਾਂਗਰਸੀ ਆਗੂ ਵਿਕਰਮ ਸਿੰਘ ਬਾਜਵਾ, ਲੱਕੀ ਸੰਧੂ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਹੋਰ ਪਤਵੰਤਿਆਂ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬਾਬਾ ਸ਼ਿਆਮ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਟਰੱਸਟ ਮੈਂਬਰਾਂ ਵੱਲੋਂ ਸਾਰਿਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਮਦਦ ਲਈ ਮੰਦਰ ਵਿੱਚ ਖੂਨਦਾਨ ਕੈਂਪ ਵੀ ਲਾਇਆ, ਜਿਸ ਵਿੱਚ ਥੈਲੇਸੀਮੀਆਤੋਂ ਪੀੜਤ ਬੱਚਿਆਂ ਲਈ 70 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਏਡੀਸੀਪੀ ਜਸ਼ਨਦੀਪ ਸਿੰਘ ਗਿੱਲ, ਏਸੀਪੀ ਇੰਦਰਜੀਤ ਸਿੰਘ ਬੋਪਾਰਾਏ, ਥਾਣਾ ਕੂੰਮ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਮਧੂਬਾਲਾ ਤੇ ਕਟਾਣੀ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਸੈਣੀ ਵੱਲੋਂ ਕਾਨੂੰਨ ਵਿਵਸਥਾ ਅਤੇ ਟਰੈਫਿਕ ਵਿਵਸਥਾ ਦਾ ਖੁਦ ਪਹੁੰਚ ਕੇ ਜਾਇਜ਼ਾ ਲਿਆ ਉਸਦੇ ਨਾਲ ਹੀ ਟਰੈਫਿਕ ਕੰਟਰੋਲ ਵਿੱਚ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੌਕੇ ਟਰੱਸਟੀ ਪ੍ਰਦੀਪ ਮਿੱਤਲ ਨੇ ਕਿਹਾ ਕਿ ਦੋ ਦਿਨਾਂ ਤੱਕ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖ ਕੇ ਖਾਟੂ ਧਾਮ ਵਿੱਚ ਵ੍ਰਿੰਦਾਵਨ ਦੇ ਦ੍ਰਿਸ਼ ਦੇਖਣ ਨੂੰ ਮਿਲੇ। ਸੰਕੀਰਤਨ ਦੀ ਸਮਾਪਤੀ ਤੋਂ ਬਾਅਦ, ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ।
ਇਸ ਮੌਕੇ ਅਭਿਸ਼ੇਕ ਗੁਪਤਾ, ਸੰਜੇ ਅਗਰਵਾਲ, ਵਿਜੇ ਗੋਇਲ, ਮਨੀਸ਼ ਬਾਜ਼ਾਰੀ, ਚੰਦਰੇਸ਼ ਭਾਰਦਵਾਜ, ਸੰਦੀਪ ਗੋਇਲ, ਅਤੁਲ ਵਾਲੀਆ, ਸਤੀਸ਼ ਮਿੱਤਲ, ਸੁਸ਼ੀਲ ਅਗਰਵਾਲ, ਬਲਰਾਜ ਸ਼ਰਮਾ, ਵਿਸ਼ਾਲ ਮਹੇਸ਼ਵਰੀ, ਦੀਪਕ ਭਾਰਦਵਾਜ, ਸਤੀਸ਼ ਗਰਗ, ਸਤੀਸ਼ ਮਿੱਤਲ, ਪਰਮਾਨੰਦ ਅਗਰਵਾਲ, ਰਜਤ ਗੋਇਲ,ਨਿਤਿਨ ਬਾਂਸਲ,ਅਮਿਤ ਬਾਂਸਲ,ਦੀਪਕ ਮਿੱਤਲ,ਜਤਿੰਦਰ ਭਾਟੀਆ, ਪ੍ਰਦੀਪ ਰਾਠੀ, ਨਿਤਿਨ ਗਰਗ, ਪ੍ਰਦੀਪ ਯਾਦਵ, ਹਰੀਸ਼ ਗਰਗ, ਸੁਨੀਲ ਗੋਇਲ, ਨਵੀਨ ਬਹਿਲ, ਰਮੇਸ਼ ਗਰਗ, ਨਰੇਸ਼ ਅਗਰਵਾਲ, ਨਿਧੀ ਗੁਪਤਾ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।