- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਦਸਤਕ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ਮੌਨਸੂਨ ਨੇ ਪੂਰੇ ਸੂਬੇ ਨੂੰ ਕਵਰ ਕਰ ਲਿਆ। ਕਈ ਜ਼ਿਲ੍ਹਿਆਂ ’ਚ ਅੱਧੀ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਸਵੇਰ ਤੱਕ ਜਾਰੀ ਰਹੀ। ਦਿਨ ਵੇਲੇ ਵੀ ਬਹੁਤੇ ਥਾਈੰ ਬੱਦਲ ਛਾਏ ਰਹੇ। ਮੌਸਮ ਵਿਭਾਗ ਨੇ ਸੱਤ ਜੁਲਾਈ ਤੱਕ ਕੁਝ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਜਾਸ, ਲੁਧਿਆਣਾ : ਪੰਜਾਬ ’ਚ ਦਸਤਕ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ਮੌਨਸੂਨ ਨੇ ਪੂਰੇ ਸੂਬੇ ਨੂੰ ਕਵਰ ਕਰ ਲਿਆ। ਕਈ ਜ਼ਿਲ੍ਹਿਆਂ ’ਚ ਅੱਧੀ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਸਵੇਰ ਤੱਕ ਜਾਰੀ ਰਹੀ। ਦਿਨ ਵੇਲੇ ਵੀ ਬਹੁਤੇ ਥਾਈੰ ਬੱਦਲ ਛਾਏ ਰਹੇ। ਮੌਸਮ ਵਿਭਾਗ ਨੇ ਸੱਤ ਜੁਲਾਈ ਤੱਕ ਕੁਝ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
ਹਿਮਾਚਲ ਪ੍ਰਦੇਸ਼ ਮਗਰੋਂ ਮੌਨਸੂਨ ਬੁੱਧਵਾਰ ਦੁਪਿਹਰ ਨੂੰ ਪਠਾਨਕੋਟ ਰਸਤੇ ਪੰਜਾਬ ’ਚ ਦਾਖ਼ਲ ਹੋਇਆ। ਹਾਲਾਤ ਸਾਜ਼ਗਾਰ ਰਹੇ ਤੇ ਅੱਧੀ ਰਾਤ ਤੋਂ ਬਾਅਦ ਇਹ ਪੂਰੀ ਤਰ੍ਹਾਂ ਸਰਗਰਮ ਹੋ ਗਿਆ। ਇਸ ਨੇ ਕਰੀਬ-ਕਰੀਬ ਸਾਰੇ ਪੰਜਾਬ ਨੂੰ ਕਵਰ ਕਰ ਲਿਆ। ਇਸ ਤੋਂ ਬਾਅਦ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮੋਹਲੇਧਾਰ ਬਾਰਿਸ਼ ਹੋਈ। ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਈ ਬਾਰਿਸ਼ ਵੀਰਵਾਰ ਸਵੇਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਜਾਰੀ ਰਹੀ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਲੁਧਿਆਣਾ ’ਚ ਸਭ ਤੋਂ ਵੱਧ 89.7 ਮਿਲੀਮਟੀਰ ਬਾਰਿਸ਼ ਦਰਜ ਕੀਤੀ ਗਈ। ਸਾਲ 2016 ਤੋਂ ਬਾਅਦ ਪਹਿਲੀ ਵਾਰ ਦੋ ਜੁਲਾਈ ਨੂੰ ਏਨੀ ਬਾਰਿਸ਼ ਹੋਈ ਹੈ।
ਓਧਰ ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਨੇ ਕਿਹਾ ਹੈ ਕਿ ਮੌਨਸੂਨ ਨੇ ਪੰਜਾਬ ਦੇ ਕਰੀਬ 75 ਫ਼ੀਸਦੀ ਹਿੱਸੇ ਨੂੰ ਕਵਰ ਕਰ ਲਿਆ ਹੈ। ਪੱਛਮੀ ਪੰਜਾਬ ਦਾ ਕੁਝ ਹਿੱਸਾ ਰਹਿੰਦਾ ਹੈ। ਇੱਥੇ ਚਾਰ ਜੁਲਾਈ ਤੱਕ ਮੌਨਸੂਨ ਪੂਰੀ ਤਰਵਾਂ ਸਰਗਰਮ ਹੋ ਜਾਵੇਗਾ। ਪੰਜਾ ਤੇ ਛੇ ਜੁਲਾਈ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 50 ਕਿਲੋਮਟੀਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। 7 ਤੇ 8 ਜੁਲਾਈ ਨੂੰ ਕੁਝ ਜ਼ਿਲ੍ਹਿਆਂ ’ਚ ਆਮ ਨਾਲੋਂ ਮੱਧਮ ਬਾਰਿਸ਼ ਹੋ ਸਕਦੀ ਹੈ।
ਤਾਪਮਾਨ ਵੀ ਡਿੱਗਾ
ਬਾਰਿਸ਼ ਕਾਰਨ ਦਿਨ ਤੇ ਰਾਤ ਦਾ ਤਾਪਮਾਨ ਵੀ ਪੰਜ ਤੋਂ ਛੇ ਡਿਗਰੀ ਸੈਲਸੀਅਸ ਘੱਟ ਗਿਆ ਹੈ। ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 22 ਤੋਂ 23 ਡਿਗਰੀ ਸੈਲਸੀਅਸ ਵਿਚਕਾਰ ਰਿਹਾ।
ਰਫ਼ਤਾਰ ਫੜੇਗੀ ਝੋਨੇ ਦੀ ਲੁਆਈ
ਖੇਤੀ ਮਾਹਰਾਂ ਮੁਤਾਬਕ ਮੌਨਸੂਨ ਦੀ ਜ਼ੋਰਦਾਰ ਬਾਰਿਸ਼ ਨਾਲ ਝੋਨੇ ਦੀ ਲੁਆਈ ਰਫ਼ਤਾਰ ਫੜੇਗੀ। ਝੋਨੇ ਦੀ ਲੁਆਈ ਦੌਰਾਨ ਖੇਤਾਂ ’ਚ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਜੋ ਮੌਨਸੂਨ ਨੇ ਜ਼ੋਰਦਾਰ ਤਰੀਕੇ ਨਾਲ ਵਰ੍ਹ ਕੇ ਪੂਰੀ ਕਰ ਦਿੱਤੀ ਹੈ। ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਮਾਹਰਾਂ ਮੁਤਾਬਕ ਬਾਰਿਸ਼ ਨਾਲ ਸਾਉਣੀ ਦੀਆਂ ਫ਼ਸਲਾਂ ਲਈ ਫ਼ਾਇਦੇਮੰਦ ਹੈ। ਝੋਨੇ ਤੋਂ ਇਲਾਵਾ ਮੂੰਗੀ ਤੇ ਮੱਕੀ ਦੀ ਬਿਜਾਈ ਵੀ ਚੱਲ ਰਹੀ ਹੈ। ਤੇਜ਼ ਧੁੱਬ ਕਾਰਨ ਝੁਲਸ ਰਹੀਆਂ ਸਬਜ਼ੀਆਂ ਨੂੰ ਵੀ ਬਾਰਿਸ਼ ਨਾਲ ਫਾਇਦਾ ਹੀ ਹੋਵੇਗਾ।
ਕਿੱਥੇ ਹੋਈ ਕਿੰਨੀ ਬਾਰਿਸ਼
ਲੁਧਿਆਣਾ 89.7 ਮਿਲੀਮਟੀਰ
ਫ਼ਰੀਦਕੋਟ 89.2
ਫ਼ਿਰੋਜ਼ਪੁਰ 68.8
ਮੋਗਾ 57.0
ਬਠਿੰਡਾ ’ਚ 56.0
ਪਠਾਨਕੋਟ 47.8
ਅੰਮ੍ਰਿਤਸਰ ’ਚ 39.7
ਐੱਸਬੀਐੱਸ ਨਗਰ 31.5
ਰੂਪਨਗਰ 13.5
ਚੰਡੀਗੜ੍ਹ 10.7
ਗੁਰਦਾਸਪੁਰ 8.6
ਹੁਸ਼ਿਆਰਪੁਰ ’ਚ 2.5
ਪਠਾਨਕੋਟ-ਜੰਮੂ ਹਾਈਵੇ ’ਤੇ ਅੱਧੀ ਰਾਤ ਨੂੰ ਪਾਣੀ ’ਚ ਫਸੀ ਬੱਸ, ਪੁਲਿਸ ਨੇ ਬਚਾਏ ਮੁਸਾਫ਼ਰ
ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਜਲ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਸੂਬੇ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਬਾਰਿਸ਼ ਕਾਰਨ ਪਾਣੀ ਭਰ ਗਿਆ। ਬਾਰਿਸ਼ ਬੰਦ ਹੋਣ ਤੋਂ ਬਾਅਦ ਵੀ ਵੀਰਵਾਰ ਦੁਪਹਿਰ ਤੱਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਪਠਾਨਕੋਟ ’ਚ ਬੁੱਧਵਾਰ ਰਾਤ 1.50 ਵਜੇ ਤੇਜ਼ ਬਾਰਿਸ਼ ਕਾਰਨ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਸੁਜਾਨਪੁਰ ’ਚ ਰੇਲਵੇ ਅੰਡਰਬ੍ਰਿਜ ’ਚ ਪਾਣੀ ਭਰਨ ਕਾਰਨ ਇਕ ਟੂਰਿਸਟ ਬੱਸ ਪਾਣੀ ’ਚ ਬੰਦ ਹੋ ਗਈ। ਟੂਰਿਸਟ ਬੱਸ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸੀ ਤੇ ਉਸ ’ਚ 55 ਸ਼ਰਧਾਲੂ ਸਵਾਰ ਸਨ। ਭਾਰੀ ਬਾਰਿਸ਼ ਕਾਰਨ ਹਾਈਵੇ ਵਨਵੇ ਕੀਤਾ ਗਿਆ ਸੀ ਪਰ ਚਾਲਕ ਨੂੰ ਜਾਣਕਾਰੀ ਨਾ ਹੋਣ ਕਾਰਨ ਬੱਸ ਫਸ ਗਈ। ਇਸ ਤੋਂ ਬਾਅਦ ਪੰਜਾਬ ਪੁਲਿਸ ਹੈਲਪਲਾਈਨ ’ਚ ਫੋਨ ਕੀਤਾ ਤੇ ਸੜਕ ਸੁਰੱਖਿਆ ਫੋਰਸ ਤੇ ਪੁਲਿਸ ਨੇ ਬੱਸ ’ਚ ਸਵਾਰ ਸਵਾਰੀਆਂ ਨੂੰ ਸੁਰੱਖਿਅਤ ਕੱਢਿਆ।