ਪੈਨਸ਼ਨਰਜ਼ ਆਗੂਆਂ ਨੇ ਮੁੱਖ ਮੰਤਰੀ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ ਮੁੱਖ ਮੰਤਰੀ ਪੰਜਾਬ ਹੋਇਆ ਭਗੌੜਾ, ਉਤੋਂ ਗੈਰ ਹਾਜਰੀ ਪੱਤਰ ਜਾਰੀ ਕਰਕੇ ਕਰਾਈ ਕਿਰਕਰੀ-ਪੈਨਸ਼ਨਰਜ਼ ਆਗੂ
Publish Date: Fri, 28 Aug 2026 10:12 PM (IST)
Updated Date: Sat, 29 Aug 2026 04:07 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਦੇ ਸਮੂਹ ਸਰਕਾਰੀ ਤੇ ਅਰਧ-ਸਰਕਾਰੀ, ਬੋਰਡਾਂ, ਕਾਰਪੋਰੇਸ਼ਨਾਂ, ਕਮੇਟੀਆਂ ਅਤੇ ਟੈਕਨੀਕਲ ਅਦਾਰਿਆਂ ਤੋਂ ਸੇਵਾ ਮੁਕਤ ਹੋਏ ਜੂਨੀਅਰ ਇੰਜੀਨੀਅਰਾਂ ਤੋਂ ਮੁੱਖ ਇੰਜੀਨੀਅਰਾਂ ਪੱਧਰ ਦੀ ਮਾਨਤਾ ਪ੍ਰਾਪਤ ਜਥੇਬੰਦੀ ਇੰਜੀਨੀਅਰਜ਼ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ. ਸੁਖਵਿੰਦਰ ਸਿੰਘ ਬਾਂਗੋਵਾਣੀ ਅਤੇ ਸੂਬਾ ਜਨਰਲ ਸਕੱਤਰ ਇੰਜ. ਰਣਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਸੂਬੇ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲ ਇਸ ਕਦਰ ਦੁਸ਼ਮਣੀ ਪਾਲ ਕੇ ਆਪਣੀ ਹੋਸ਼ ਵੀ ਭੁਲਾ ਚੁੱਕੇ ਹਨ,ਜਿਸਦਾ ਸਬੂਤ ਸਿਰਫ਼ ਇਸ ਗੱਲ ਤੋਂ ਹੀ ਨਹੀਂ ਮਿਲਦਾ ਕਿ ਮਾਣਯੋਗ ਅਦਾਲਤ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਨ ਨੂੰ ਵੀ ਟਿੱਚ ਸਮਝਣ ਲੱਗ ਪਿਆ ਹੈ, ਸਗੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਆਪ ਮੀਟਿੰਗਾਂ ਦੇਕੇ ਆਪ ਹੀ ਭਗੌੜਾ ਹੋਣਾ ਵੀ ਪ੍ਰਤੱਖ ਸਬੂਤ 27 ਅਗਸਤ ਦਾ ਸਭ ਦੇ ਸਾਹਮਣੇ ਤਾਂ ਹੈ ਹੀ, ਇਸ ਤੋਂ ਵੀ ਅੱਗੇ ਉਸਦੇ ਦਿਮਾਗ ਦੀ ਸੋਚ ਦੇਖਣ ਯੋਗ ਹੈ ਕਿ ਇੱਕ ਮੁੱਖ ਮੰਤਰੀ ਨੂੰ ਇਹ ਵੀ ਪਤਾ ਨਹੀਂ ਕਿ ਉਸਦੇ ਮੁਲਾਜਮ ਛੁੱਟੀ ਤੇ ਹਨ ਜਾਂ ਗੈਰ ਹਾਜਰ। ਜਦਕਿ ਮੁਲਾਜਮਾਂ ਨੂੰ ਹੱਕ ਹੈ ਕਿ ਉਹ ਆਪਣੀ ਜਰੂਰੀ ਕੰਮ ਦੀ ਛੁੱਟੀ ਲੈ ਸਕਦੇ ਹਨ ਤੇ ਛੁੱਟੀ ਤੇ ਮੁਲਾਜਮ ਨੂੰ ਗੈਰ ਹਾਜ਼ਰ ਨਹੀਂ ਕਿਹਾ ਜਾ ਸਕਦਾ। ਆਗੂਆਂ ਨੇ ਕਿਹਾ ਕਿ ਹੈਰਾਨੀ ਹੋ ਰਹੀ ਹੈ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠਾ ਵਿਅਕਤੀ ਪਹਿਲਾਂ ਆਪ ਹੀ ਮੁਲਾਜਮਾਂ ਨੂੰ ਗੱਲ ਕਰਨ ਲਈ ਮੀਟਿੰਗ ਦੇਕੇ ਭਗੌੜਾ ਹੋਣ ਅਤੇ ਬਾਅਦ ਵਿੱਚ ਸਰਕਾਰੀ ਪੱਤਰ ਜਾਰੀ ਕਰਕੇ ਸਾਰੇ ਮਹਿਕਮਿਆਂ ਦੇ ਮੁਖੀਆਂ ਤੋਂ ਇਹ ਜਾਣਦੇ ਹੋਏ ਵੀ ਕਿ ਮੁਲਾਜਮ ਆਪਣੀ ਛੁੱਟੀ ਦੇਕੇ ਹੀ ਆਪਣੇ ਹੱਕਾਂ ਨੂੰ ਲੈਣ ਲਈ ਅਵਾਜ ਉਠਾ ਰਹੇ ਹਨ । ਤਾਂ ਜੋ ਆਪਣੀ ਚੁਣੀ ਹੋਈ ਅੰਨ੍ਹੀ ਬੋਲੀ ਤੇ ਸੁੱਤੀ ਪਈ ਸਰਕਾਰ ਤੱਕ ਉਹਨਾਂ ਦੀ ਗੱਲ ਪਹੁੰਚਦੀ ਹੋ ਸਕੇ। ਇਸ ਦੇ ਬਾਵਜੂਦ ਵੀ ਇਹ ਪੁੱਛਿਆ ਜਾਣਾ ਕਿ ਮੁਲਾਜਮਾਂ ਦੀ ਗੈਰ ਹਾਜ਼ਰੀ ਦੀ ਰਿਪੋਰਟ ਕਰੋ ਇੱਕ ਉੱਚ ਅਹੁਦੇ ਤੇ ਬੈਠੇ ਜੁੰਮੇਵਾਰ ਵਿਅਕਤੀ ਦੀ ਹੋਸ਼/ਬੁੱਧੀ ਦਾ ਪ੍ਰਤੱਖ ਪ੍ਰਮਾਣ ਹੈ ਜੋ ਕਿਸ ਹੱਦ ਤੱਕ ਕਿਰਕਿਰੀ ਕਰਵਾ ਗਿਆ ਹੈ ਸੱਭ ਦੇ ਸਾਹਮਣੇ ਹੈ। ਨੇਤਾਵਾਂ ਵੱਲੋਂ ਬੜੇ ਰੋਸ ਅਤੇ ਰੋਹ ਭਰੇ ਅੰਦਾਜ਼ ਵਿੱਚ ਸਵਾਲ ਖੜਾ ਕੀਤਾ ਹੈ ਕਿ ਜਿਸ ਸੂਬੇ ਦਾ ਮੁੱਖ ਮੰਤਰੀ ਆਪਣੀ ਕਹਿਣੀ, ਕਥਨੀ ਅਤੇ ਕਰਨੀ ਦਾ ਪੂਰਾ ਨਾ ਹੋਵੇ, ਉਸ ਸੂਬੇ ਦਾ ਕੀ ਹਾਲ ਹੋਵੇਗਾ,ਸਪੱਸ਼ਟ ਅੰਦਾਜਾ ਲਾਇਆ ਜਾ ਸਕਦਾ ਹੈ। ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਲੀਗਲੀ ਬਣਦੇ ਹੱਕ ਤਰੁੰਤ ਲਾਗੂ ਕੀਤੇ ਜਾਣ, ਮੀਟਿੰਗਾਂ ਦੇਕੇ ਭਗੌੜਾ ਹੋਣ ਦੀ ਬਜਾਏ ਗੱਲ ਕੀਤੀ ਜਾਵੇ ਅਤੇ ਮਾਨਯੋਗ ਅਦਾਲਤਾਂ ਦੇ ਪਾਸ ਕੀਤੇ ਹੁਕਮਾਂ ਦਾ ਸਨਮਾਣ ਕਰਦੇ ਹੋਏ ਬਿਨਾਂ ਦੇਰੀ ਪਾਲਣਾ ਕੀਤੀ ਜਾਵੇ, ਤਾਂ ਜੋ ਸਭ ਯਕੀਨ ਕਰ ਸਕਣ ਕਿ ਸੂਬੇ ਪੰਜਾਬ ਵਿੱਚ ਕੋਈ ਸਰਕਾਰ ਨਾਮ ਦੀ ਚੀਜ ਹੈ ਅਤੇ ਵਾਕਿਆ ਹੀ ਇੱਕ ਸੂਝਵਾਨ ਮੁੱਖ ਮੰਤਰੀ ਵੀ ਹੈ ਜੋ ਆਪਣੀ ਕਥਨੀ ਤੇ ਕਰਨੀ ਦਾ ਵਾਕਿਆ ਹੀ ਪੂਰਾ ਹੈ। ਭਗੌੜਾ ਨਹੀਂ। ਜੇ ਅਜਿਹਾ ਨਾ ਹੋਇਆ ਤਾਂ 2027 ਵਿੱਚ ਕੁਰਸੀ ਤਾਂ ਕੀ ਨਾਮ ਵੀ ਮਿੱਟੀ ਘੱਟੇ ਵਿੱਚ ਰੁਲਦਾ ਨਜ਼ਰ ਆਵੇਗਾ।