ਲੋਕ ਸੇਵਾ ਸੁਸਾਇਟੀ ਨੇ ਲਗਾਇਆ ਮੈਡੀਕਲ ਜਾਂਚ ਕੈਂਪ
ਲੋਕ ਸੇਵਾ ਸੁਸਾਇਟੀ ਨੇ ਲਗਾਇਆ ਮੈਡੀਕਲ ਜਾਂਚ ਕੈਂਪ
Publish Date: Sun, 15 Feb 2026 07:14 PM (IST)
Updated Date: Mon, 16 Feb 2026 04:12 AM (IST)

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਐਤਵਾਰ ਨੂੰ ਲੋਕ ਸੇਵਾ ਸੁਸਾਇਟੀ ਵੱਲੋਂ ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਮੈਡੀਕਲ ਜਾਂਚ ਕੈਂਪ ਲਗਾਇਆ। ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾਕਟਰ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਲਗਾਏ ਕੈਂਪ ਵਿੱਚ ਸੀਐੱਮਸੀ ਤੋਂ ਹੱਡੀਆਂ, ਨੱਕ ਕੰਨ ਗਲੇ ਅਤੇ ਜਨਰਲ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 282 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਹੱਡੀਆਂ ਦੇ ਡਾ. ਚਿਰਾਗ਼ ਸਿੰਗਲਾ, ਰੇਣੂ ਬਾਲਾ ਤੇ ਅਨੁਜ ਕੁਮਾਰੀ, ਈਐੱਨਟੀ ਦੇ ਡਾ. ਹਰਸ਼ਦੀਪ ਸਿੰਘ, ਮੋਨਿਕਾ ਪਾਲ ਅਤੇ ਜਨਰਲ ਰੋਗਾਂ ਦੇ ਮਾਹਿਰ ਡਾ. ਪਾਰਸ ਤੇ ਗੁਰਪ੍ਰੀਤ ਸਿੰਘ ਦੀ ਟੀਮ ਵੱਲੋਂ ਵੱਖ-ਵੱਖ ਬਿਮਾਰੀਆਂ ਦੇ 282 ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਇੰਨੇ ਮਰੀਜ਼ਾਂ ਨੂੰ ਜਿੱਥੇ ਬਿਮਾਰੀਆਂ ਤੋਂ ਬਚਣ ਦੇ ਨੁਕਤੇ ਦੱਸੇ ਗਏ ਉੱਥੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ 55 ਮਰੀਜ਼ਾਂ ਦੇ ਸ਼ੂਗਰ ਟੈੱਸਟ ਵੀ ਕੀਤੇ ਗਏ। ਇਸ ਮੌਕੇ ਵਾਈਸ ਚੇਅਰਮੈਨ ਕੰਵਲ ਕੱਕੜ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਮੁਕੇਸ਼ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਕੈਪਟਨ ਨਰੇਸ਼ ਵਰਮਾ, ਪੀਆਰਓ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਤੇ ਨੀਰਜ ਮਿੱਤਲ, ਪ੍ਰੇਮ ਬਾਂਸਲ, ਆਰ ਕੇ ਗੋਇਲ, ਲਾਕੇਸ਼ ਟੰਡਨ, ਡਾਕਟਰ ਬੀ ਬੀ ਬਾਂਸਲ ਤੋਂ ਇਲਾਵਾ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੀ ਸਮੁੱਚੀ ਪ੍ਰਬੰਧਕ ਕਮੇਟੀ ਹਾਜ਼ਰ ਸਨ।