ਲੋਕ ਸੇਵਾ ਕਮੇਟੀ ਨੇ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਕੀਤਾ ਪ੍ਰਣ ਲੋਕ ਸੇਵਾ ਕਮੇਟੀ ਨੇ ਨਸ਼ਿਆਂ ਨੂੰ ਠੱਲ ਪਾਉਣ ਦਾ ਕੀਤਾ ਪ੍ਰਣ
Publish Date: Tue, 29 Sep 2026 07:28 PM (IST)
Updated Date: Wed, 30 Sep 2026 04:07 AM (IST)
11 ਮੈਂਬਰੀ ਕਮੇਟੀ ਗਠਨ ਕਰਨ ਦਾ ਕੀਤਾ ਐਲਾਨ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਲੋਕ ਸੇਵਾ ਕਮੇਟੀ ਮੰਡੀ ਮੁੱਲਾਂਪੁਰ ਦੇ ਪ੍ਰਧਾਨ ਅਤੇ ਕੌਂਸਲਰ ਅਮਨਦੀਪ ਅਮਨ ਮੁੱਲਾਂਪੁਰ ਦੀ ਅਗੁਵਾਈ ਹੇਠ ਸ਼ਾਂਤੀ ਭਵਨ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਅਮਨ ਮੁੱਲਾਂਪੁਰ, ਰਾਜਨ ਵਰਮਾ ਅਤੇ ਵਿੱਕੀ ਮਸ਼ਾਲ ਨੇ ਹਾਜਰ ਇੱਕਤਰਤਾ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਸ਼ਹੀਦਾਂ ਦੇ ਸੁਪਨਿਆ ਦਾ ਸਮਾਜ ਸਿਰਜਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਤਾਂ ਜੋਂ ਭਵਿੱਖ ਵਿੱਚ ਅਮਰਵੇਲ ਵਾਂਗ ਵੱਧ ਰਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਦਿ੍ਰੜਤਾ ਨਾਲ ਠੋਸ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਭਾਵੇਂ ਵੱਡੀ ਪੱਧਰ ’ਤੇ ਜਨਮ ਦਿਨ ਮਨਾਉਣ ਤੋਂ ਇਲਾਵਾ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮਨਾਉਣ ਲਈ ਸੂਬਾ ਪੱਧਰੀ ਸਮਾਗਮ ਕੀਤਾ ਗਿਆ ਪਰ ਉਹਨਾਂ ਦੇ ਅਧੂਰੇ ਪਏ ਕਾਰਜਾਂ ਲਈ ਕੋਈ ਠੋਸ ਐਲਾਨ ਨਹੀਂ ਕੀਤਾ ਗਿਆ। ਲੋਕ ਸੇਵਾ ਕਮੇਟੀ ਦੇ ਉੱਕਤ ਨੌਜਵਾਨਾ ਨੇ ਪ੍ਰਣ ਕੀਤਾ ਕਿ ਉਹ ਸ਼ਹਿਰ ਅੰਦਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਰ ਉਪਰਾਲਾ ਕਰਨਗੇ, ਜਿਸ ਲਈ ਉਨ੍ਹਾਂ 11 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਕਮੇਟੀ ਵਿੱਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਾਗਰੂਕ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਨੰਨੇ੍ਹ ਮੁੰਨੇ੍ਹ ਬੱਚਿਆਂ ਦਾਨਿਕਾ, ਹੇਜਲ, ਪਲਕ ਅਤੇ ਕਨਨ ਕੰਨੂ ਵੱਲੋਂ ਦੇਸ਼ ਭਗਤੀ ਦੇ ਗੀਤ ’ਤੇ ਡਾਂਸ ਪੇਸ਼ ਕੀਤਾ ਗਿਆ। ਸਟੇਜ ਸੰਚਾਲਨ ਮਲਕੀਤ ਸਿੰਘ ਵੱਲੋਂ ਬਾਖੂਬੀ ਨਿਭਾਇਆ। ਇਸ ਮੌਕੇ ਰਾਕੇਸ਼ ਗਰਗ (ਕਾਲਾ), ਮਨਪ੍ਰੀਤ ਚੌਧਰੀ, ਸੰਦੀਪ ਸੇਖੋ, ਵਿਜੇ ਚੌਧਰੀ, ਗੋਬਿੰਦ ਬਾਂਸਲ, ਭੋਲਾ ਹਿੱਸੋਵਾਲ, ਸੁਰਿੰਦਰ ਜੈਨ, ਲੱਛਮੀ ਦੇਵੀ, ਦਵਿੰਦਰ ਮੁੱਲਾਂਪੁਰ, ਭੁਪਿੰਦਰ ਸਿੰਘ, ਅਮਿਤ ਕਿੱਟੀ, ਬਾਵ ਕੁਮਾਰ, ਅਰਪਣ ਸਿੰਘ, ਸ਼ਗੁਨਦੀਪ ਸਿੰਘ, ਰਜੀਵ ਮਲਹੋਤਰਾ, ਸੁਸ਼ੀਲ ਕੁਮਾਰ, ਪਾਲੀ ਕੈਲਪੁਰ, ਬੇਅੰਤ ਕੌਰ, ਸੰਦੀਪ ਕੌਰ ਢੀਂਡਸਾ ਅਤੇ ਭੂਸ਼ਣ ਕੁਮਾਰ ਆਦਿ ਹਾਜ਼ਰ ਸਨ।