- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਵਿਰੁੱਧ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਤੇ ਮਾਰਚ

-ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਨੇ ਵਿਚਾਰ ਚਰਚਾ ਕਨਵੈਨਸ਼ਨ ਕਰਵਾਈ
ਫ਼ੋਟੋ ਨੰਬਰ-9
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਯਾਦਗਾਰੀ ਹਾਲ ਵਿਖੇ ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਨੇ ਇਕ ਵਿਚਾਰ ਚਰਚਾ ਸਮਾਗਮ ਕਰਵਾਇਆ। ਵਿਚਾਰ ਚਰਚਾ ਸਮਾਗਮ ਤੋਂ ਬਾਅਦ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਦੀ ਅਗਵਾਈ ਵਿੱਚ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਵਿਰੁੱਧ ਪ੍ਰਦਰਸ਼ਨ ਕਰਕੇ ਮਾਰਚ ਕੱਢਿਆ ਗਿਆ।
ਖੰਨਾ ਤੇ ਜਗਮੇਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਅਮਰੀਕਾ ਵੱਲੋਂ ਭਾਰਤੀ ਹਾਕਮਾਂ ਦੀ ਗਿੜਗੜਾਹਟ ਤੇ ਲਿਫਣ ਦੇ ਸਿੱਟੇ ਵਜੋਂ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੋਤਾ ਦੇਸ਼ ਦੀ ਦੂਸਰੀ ਗੁਲਾਮੀ ਦਾ, ਖੇਤੀ ਤੇ ਉਦਯੋਗ ਦੀ ਤਬਾਹੀ ਦਾ ਕਾਲਾ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਖੇਤੀ ਤੇ ਸਨਅਤੀ ਪੈਦਾਵਾਰ ਅਮਰੀਕਾ ਅਤੇ ਸਾਮਰਾਜੀ ਦੇਸ਼ਾਂ ਤੋਂ ਸਾਡੀ ਮੰਡੀ ’ਚ ਬਿਨਾਂ ਕਿਸੇ ਟੈਰਿਫ ਤੋਂ, ਫਰੀ ਟਰੇਡ ਸਮਝੌਤੇ ਤਹਿਤ ਆਵੇਗੀ। ਇਸ ਨਾਲ ਇੰਗਲੈਂਡ ਵਾਂਗ ਅਮਰੀਕਾ ਅਤੇ ਉਸ ਦੇ ਸੰਗੀ ਮੁਲਕਾਂ ਦਾ ਸਾਡੀ ਆਰਥਿਕਤਾ ’ਤੇ ਕਬਜ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਬੇਰੁਜ਼ਗਾਰੀ ਤੇ ਭੁੱਖਮਰੀ ਚ ਉੜਕਾਂ ਦਾ ਵਾਧਾ ਹੋਵੇਗਾ ਅਤੇ ਇਨਕਲਾਬੀ ਅਗਵਾਈ ਦੀ ਘਾਟ ਕਾਰਨ ਦੇਸ ਇਕ ਪਰਬਤੋਂ ਭਾਰੀ ਆਰਥਿਕ ਸਿਆਸੀ ਸਮਾਜਿਕ ਸੰਕਟ ਦਾ ਸ਼ਿਕਾਰ ਹੋ ਜਾਵੇਗਾ। ਦੋਵੇਂ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਸੂਬੇ ਭਰ ਵਿੱਚ ਇਸ ਸਮਝੌਤੇ ਖਿਲਾਫ ਪਿੰਡ ਪਿੰਡ ਇਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। 18 ਅਗਸਤ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਇਸ ਸਮਝੌਤੇ ਖਿਲਾਫ ਇਕ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਅੱਜ ਦੀ ਇਸ ਕਨਵੈਨਸ਼ਨ ਵਿੱਚ ਸਭ ਤੋਂ ਪਹਿਲਾਂ ਗ਼ਜ਼ਾ ਪੱਟੀ ਵਿਚ ਮਲਬੇ ਹੇਠੋਂ ਇਜ਼ਰਾਇਲੀ ਫ਼ੌਜ ਦੇ ਹਮਲੇ ਚ ਮਾਰੇ ਗਏ ਬੱਚਿਆਂ ਅਤੇ ਲੋਕਾਂ ਦੇ ਵਿਛੋੜੇ ਅਤੇ ਇਰਾਨ ਦੇ ਮੀਨਾਬ ਸ਼ਹਿਰ ਚ ਇਜ਼ਰਾਈਲ ਵਲੋਂ ਹੀ ਕੀਤੀ ਬੰਬਾਰੀ ਦੇ ਸਿੱਟੇ ਵਜੋਂ ਮਾਰੀਆਂ ਗਈਆਂ ਬੱਚੀਆਂ ਦੇ ਵਿਛੋੜੇ ਤੇ ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੰਦਿਆਂ ਸਾਮਰਾਜ ਖਿਲਾਫ ਜੰਗ ਨੂੰ ਤੇਜ਼ ਕਰਨ ਦਾ ਪ੍ਰਣ ਲਿਆ ਗਿਆ। ਇਸ ਸਮੇਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ.ਜਗਮੋਹਨ ਸਿੰਘ ਨੇ ਵੀ ਦੇਸ਼ ਭਰ ’ਚ ਇਸ ਸਮਝੌਤੇ ਖਿਲਾਫ ਸੰਘਰਸ਼ ਤੇਜ ਕਰਨ ਦਾ ਸੱਦਾ ਦਿੱਤਾ।
ਸਮਾਗਮ ਦਾ ਮੰਚ ਸੰਚਾਲਨ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ ਨੇ ਕੀਤਾ । ਕਨਵੈਨਸ਼ਨ ਉਪਰੰਤ ਸ਼ਹਿਰ ਦੀਆਂ ਸੜਕਾਂ ’ਤੇ ਸਾਮਰਾਜ ਵਾਦ ਮੁਰਦਾਬਾਦ ਅਤੇ ਸਮਝੌਤੇ ਨੂੰ ਰੱਦ ਕਰੋ ਦੇ ਨਾਰੇ ਗੁੰਜਾਊਦਿਆਂ ਮਾਰਚ ਕੀਤਾ ਗਿਆ। ਇਸ ਸਮੇਂ ਕਸਤੂਰੀ ਲਾਲ, ਕਾਮਰੇਡ ਸੁਰਿੰਦਰ, ਹਰਜਿੰਦਰ ਸਿੰਘ, ਹਰਜਿੰਦਰ ਕੌਰ, ਹਰਪ੍ਰੀਤ ਜੀਰਖ ਐਡਵੋਕੇਟ, ਰਾਕੇਸ਼ ਕੁਮਾਰ, ਹਰਦੇਵ ਮੁਲਾਂਪੁਰ, ਬਲਵਿੰਦਰ ਸਿੰਘ ਲਾਲ ਬਾਗ਼, ਕੁਲ ਮਨਪ੍ਰੀਤ ਸਿੰਘ, ਪ੍ਰੋ. ਏਕੇ ਮਲੇਰੀ, ਡਾ ਮੋਹਨ ਸਿੰਘ, ਸਤੀਸ਼ ਸਚਦੇਵਾ, ਮੀਨੂ, ਅਮਨ ਦੱਧਾਹੂਰ, ਕੁਲਵੰਤ ਸਿੰਘ ਤਰਕ, ਮਾਸਟਰ ਅਜਮੇਰ ਦਾਖਾ ਆਦਿ ਹਾਜ਼ਰ ਸਨ।